ਗੰਨੇ ਦੀ ਖੇਤੀ ਵਿੱਚ ਆ ਰਹੀ ਮਜ਼ਦੂਰਾਂ ਦੀ ਘਾਟ ਦੇ ਮੱਦੇ ਨਜ਼ਰ ਮਸ਼ੀਨੀਕਰਨ ਜ਼ਰੂਰੀ :ਕੇਨ ਕਮਿਸ਼ਨਰ

Date:

ਬਟਾਲਾ, 6 ਮਾਰਚ  ( ਸਲਾਮ ਤਾਰੀ) ਪੰਜਾਬ ਸਰਕਾਰ ਵਲੋਂ ਚਾਲੂ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਹੇਠ ਰਕਬਾ ਵਧਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋਂ ਪੈਦਾਵਾਰ ਦੇ ਨਾਲ ਨਾਲ ਖੰਡ ਦੀ ਰਿਕਵਰੀ ਵਿੱਚ ਵਾਧਾ  ਕੀਤਾ ਸਕੇ। ਇਨਾਂ ਉਪਰਾਲਿਆਂ ਤਹਿਤ ਹੀ ਦਫਤਰ ਕੇਨ ਕਮਿਸ਼ਨਰ,ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਰਿਆੜ ਗੰਨਾ ਫਾਰਮ ਭਾਮੜੀ ਵਿਖੇ ਰਾਜ ਪੱਧਰੀ ਗੰਨੇ ਦੀ ਫ਼ਸਲ ਤੇ ਆਤਮਾ ਸਕੀਮ ਤਹਿਤ  ਰਾਜ ਪੱਧਰੀ ਖੇਤ ਮਨਾਇਆ ਗਿਆ। ਜਿਸ ਵਿੱਚ ਕੇਨ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਡਾਇਰੈਕਟਰ ਖੇਤਰੀ ਖੋਜ ਕੇਂਦਰ ਕਪੂਰਥਲਾ,ਡਾਕਟਰ ਮਨਧੀਰ ਸਿੰਘ ਪ੍ਰੋਜੈਕਟ ਅਫ਼ਸਰ(ਗੰਨਾ),ਸ੍ਰੀ ਸੁਖਦੀਪ ਸਿੰਘ ਗੰਨਾ ਸਲਾਹਕਾਰ ਸ਼ੂਗਰਫੈੱਡ ਪੰਜਾਬਡਾਕਟਰ ਸ਼ਾਹਬਾਜ਼ ਸਿੰਘ ਚੀਮਾ ਜ਼ਿਲਾ ਸਿਖਲਾਈ ਅਫ਼ਸਰ,ਪਵਿੱਤਰ ਸਿੰਘ ਗੰਨਾ ਵਿਕਾਸ ਅਧਿਕਾਰੀ ਬਟਾਲਾ ਗੰਨਾ ਮਿੱਲਬਿਕਰਮਜੀਤ ਸਿੰਘ ਖੈਹਰਾ ਗੰਨਾ ਵਿਕਾਸ ਅਧਿਕਾਰੀ ਗੁਰਦਾਸਪੁਰ ਖੰਡ ਮਿੱਲਡਾ. ਗੌਰਵ ਅਰੋੜਾ ਸਹਾਇਕ ਗੰਨਾ ਵਿਕਾਸ ਅਧਿਕਾਰੀ ਸਮੇਤ ਸਮੂਹ ਗੰਨਾ ਵਿਕਾਸ ਅਧਿਕਾਰੀ ਅਤੇ  ਸਮੂਹ ਖੰਡ ਮਿੱਲਾਂ ਤੋਂ ਗੰਨਾ ਇੰਸਪੈਕਟਰਸਰਵੇਅਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਕਿਸਾਨਾਂ ਨੁੰ ਸੰਬੋਧਨ ਕਰਦਿਆਂ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਮਾਣਯੋਗ ਖ਼ੇਤੀਬਾੜੀ ਮੰਤਰੀ ਸ੍ਰ ਗੁਰਮੀਤ ਸਿੰਘ ਖੁੱਡੀਆਂ ਜੀ ਦੇ ਆਦੇਸ਼ਾਂ ਅਤੇ ਪ੍ਰਬੰਧਕੀ ਸਕੱਤਰ ਖ਼ੇਤੀਬਾੜੀ ਪੰਜਾਬ ਸਰਕਾਰ ਸ੍ਰ ਅਰਸ਼ਦੀਪ ਸਿੰਘ ਥਿੰਦ ਆਈ ਏ ਐੱਸ ਡੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਦਫਤਰ ਗੰਨਾ ਕਮਿਸ਼ਨਰ ਵੱਲੋਂ ਪੰਜਾਬ ਖੇਤੀਬਾੜੀ ਯਨੀਵਰਸਿਟੀ ਸ਼ੂਗਰਫੈੱਡ ,ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਦੇ ਸਹਿਯੋਗ ਨਾਲ  ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ / ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੁੰ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਆੜ ਫਾਰਮ ਇੱਕ ਪੂਰੀ ਤਰਾਂ ਨਵੀਨਤਮ ਤਕਨੀਕਾਂ ਅਪਣਾ ਕੇ ਗੰਨੇ ਦੀ ਖੇਤੀ ਕਰਨ ਵਾਲਾ ਫਾਰਮ ਹੈ ਜਿਸ ਨੂੰ ਹਰਿੰਦਰ ਸਿੰਘ ਅਤੇ ਜਤਿੰਦਰ ਸਿੰਘ ਦੋਵੇਂ ਭਰਾ ਬਹੁਤ ਹੀ ਸਫਲਤਾ ਨਾਲ ਚਲਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਗੰਨੇ ਦੀ ਕਾਸ਼ਤ ਵਿਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਵਧੇਰੇ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ ਪ੍ਰੰਤੂ  ਹੁਣ ਗੰਨੇ ਦੀ ਖੇਤੀ ਵਿੱਚ  ਮਜ਼ਦੂਰਾਂ ਦੀ ਕਮੀ ਆ ਰਹੀ ਹੈ ਜਿਸ ਕਾਰਨ ਗੰਨੇ ਕਾਸ਼ਤਕਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਉਨ੍ਹਾਂ ਕਿਹਾ ਮਜ਼ਦੂਰਾਂ ਦੀ ਘਾਟ ਕਾਰਨ ਗੰਨਾ ਕਾਸ਼ਤਕਾਰਾਂ ਵਿਚ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। ਇਹ ਦੇਖਿਆ ਗਿਆ ਹੈ ਢਾਈ ਫੁੱਟ ਦੀ ਦੂਰੀ ਤੇ ਬਿਜਾਈ ਕਰਨ ਨਾਲ ,ਮਸ਼ੀਨ ਨਾਲ ਕਟਾਈ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ ਜਿਸ ਨਾਲ ਗੰਨਾ ਕਾਸ਼ਤਕਾਰਾਂ ਅਤੇ ਮਿੱਲ ਪ੍ਰਬੰਧਕਾਂ ਨੂੰ ਆਰਥਿਕ ਪੱਖੋਂ ਨੁਕਸਾਨ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਗੰਨੇ ਦੀ ਸਫਲ ਖੇਤੀ ਲਈ ਜ਼ਰੂਰੀ ਹੈ ਕਿ ਗੰਨੇ ਦੀ ਬਿਜਾਈ ਸਮੇਂ ਸਿਰਬੀਜ ਦੀ ਸਹੀ ਚੋਣਬੀਜ ਦੀ ਸੋਧ ਗੰਨੇ ਦਾ ਉੱਪਰਲਾ ਹਿੱਸਾ ਬੀਜ ਲਈ ਵਰਤਣਾਖੇਤ ਵਿਚ ਟਰਾਇਕੋਡਰਾਮਾ ਦੀ ਵਰਤੋਂ ਕੀਤੀ ਜਾਵੇ ।

ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਗੰਨਾ ਕਾਸ਼ਤਕਾਰਾਂ  ਵਿਚ ਗੰਨੇ ਦੀ ਬਿਜਾਈ  ਚੌੜੀ ਵਿੱਥ ਦੀਆਂ ਖਾਲੀਆਂ ਵਿਚ ਬਿਜਾਈ ਕਰਨ ਦਾ ਰੁਝਾਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੂਗਰਕੇਨ ਹਾਰਵੈਸਟਰ ਨਾਲ ਗੰਨੇ ਦੀ ਕਟਾਈ ਦੇ ਰੁਝਾਨ ਵਧਣ ਨਾਲ ਵੀ ਚੌੜੀ ਵਿੱਥ ਦੀ ਬਿਜਾਈ ਕਰਨੀ ਜ਼ਰੂਰੀ ਹੋ ਗਈ ਹੈ ਕਿਉਂਕਿ ਢਾਈ ਫੁੱਟ ਦੀ ਬਿਜਾਈ ਦੀ ਬਿਜਾਏ ਚਾਰ ਤੋਂ ਪੰਜ ਫੁੱਟ ਦੀ ਬਿਜਾਈ ਵਿਚ ਗੰਨੇ ਦਾ ਨੁਕਸਾਨ ਘੱਟ ਹੁੰਦਾ ਹੈ। ਜੇਕਰ ਕਿਸਾਨ ਵੀਰ ਅਗਲੇ ਸਾਲ ਗੰਨੇ ਦੀ ਕਟਾਈ ਮਸ਼ੀਨ ਨਾਲ ਕਰਾਉਣ ਲਈ ਸੋਚ ਰਹੇ ਹਨ ਤਾਂ ਹੁਣ ਤੋਂ ਹੀ ਗੰਨੇ ਦੀ ਬਿਜਾਈ ਲਈ ਵਿਉਂਤਬੰਦੀ ਕਰਨੀ ਹੋਵੇਗੀ ਤਾਂ ਜੋਂ ਕਟਾਈ ਸਮੇਂ ਕਿਸੇ ਕਿਸਮ ਦੀ ਔਖ ਨਾਂ ਆਵੇ।

ਉਨ੍ਹਾਂ ਕਿਹਾ ਕਿ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਕਤਾਰ ਤੋਂ ਕਤਾਰ 3 ਤੋਂ 5 ਫੁੱਟ ਅਤੇ ਬੂਟੇ ਤੋਂ ਬੂਟਾ 1 ਤੋਂ 1.5 ਫੁੱਟ ਦੀ ਦੂਰੀ ਦੀ ਦੋ ਕਤਾਰੀ ਖਾਲੀ ਵਿਧੀ ਨਾਲ ਕੀਤੀ ਜਾਵੇ ਤਾਂ ਇਸ ਵਿੱਚ ਪਾਣੀ ਦੀ ਖਪਤ ਤਾਂ ਘਟਦੀ ਹੈਨਾਲ ਦੇ ਨਾਲ ਇਸ ਵਿਧੀ ਨਾਲ ਬੀਜਿਆ ਹੋਇਆ ਗੰਨਾ ਘੱਟ ਡਿੱਗਦਾ ਹੈ ਅਤੇ ਵੱਧ ਝਾੜ ਵੀ ਦੇਂਦਾ ਹੈ। ਗੰਨੇ ਦੀਆਂ ਦੋ ਲਾਈਨਾਂ ਵਿੱਚ ਦੂਰੀ ਘੱਟੋ ਘੱਟ 3 ਫੁੱਟ ਹੋਣੀ ਚਾਹੀਦੀ ਹੈ। ਇਸ ਫਾਸਲੇ ਤੇ ਛੋਟੇ ਟਰੈਕਟਰ/ ਪਾਵਰ ਵੀਡਰ ਨਾਲ ਵਾਹੀ ਕਰਕੇ ਨਦੀਨਾਂ ਦੀ ਰੋਕਥਾਮ ਵੀ ਕੀਤਾ ਜਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਜੇਕਰ ਗੰਨੇ ਦੀ  ਬਿਜਾਈ ਕਣਕ ਦੀ ਕਟਾਈ ਤੋਂ ਬਾਅਦ ਕਰਨੀ ਹੈ  ਤਾਂ ਗੰਨੇ ਦੀ ਪਨੀਰੀ ਤਿਆਰ ਕਰਕੇ ਬਿਜਾਈ ਕੀਤੀ ਜਾ ਸਕਦੀ ਹੈ। ਉਦਮੀ ਗੰਨਾ ਕਾਸ਼ਤਕਾਰ ਹਰਿੰਦਰ ਸਿੰਘ ਰੀਅੜ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਗੰਨੇ ਦੀ ਖੇਤੀ ਦਾ ਮਸ਼ੀਨੀ ਕਰਨ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਇਸ ਕੰਮ ਲਈ ਪੰਜਾਬ ਸਰਕਾਰ ਵਲੋਂ ਗੰਨਾ ਕਾਸ਼ਤਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਹਰੇਕ ਤਰਾਂ ਦੀ ਮਸ਼ੀਨਰੀ ਤੇ ਸਬਸਿਡੀ ਦੇਣੀ ਚਾਹੀਦੀ ਹੈ।

ਇਸ ਮੌਕੇ ਡਾਕਟਰ ਮਨਧੀਰ ਸਿੰਘ ਡਾਕਟਰ ਗੌਰਵ ਅਰੋੜਾਡਾਕਟਰ ਸ਼ਾਹਬਾਜ਼ ਸਿੰਘ ਚੀਮਾ ਬਿਕਰਮਜੀਤ ਸਿੰਘ ਖੈਹਰਾ ਨੇ ਵੀ ਸੰਬੋਧਨ ਕੀਤਾ।

Share post:

Subscribe

Popular

More like this
Related

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ ਵਿਭਾਗ ਵੱਲੋਂ ਵਿਦਾਇਗੀ ਸਮਾਗਮ ਕਰਵਾਇਆ ਗਿਆ।

ਕਾਦੀਆਂ, 21 ਅਪ੍ਰੈਲ (ਤਾਰੀ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ...

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਡਾਲਾ ਗ੍ਰੰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ 

  ਕਾਦੀਆ 14 ਅਪ੍ਰੈਲ (ਤਾਰੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ...

ਵੇਦ ਕੌਰ ਪ੍ਰਾਈਮਰੀ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ 

  ਕਾਦੀਆ 14 ਅਪ੍ਰੈਲ (ਤਾਰੀ)ਅੱਜ ਜਿੱਥੇ ਪੂਰੇ ਪੰਜਾਬ ਭਰ ਵਿੱਚ...

ਬਲਾਕ ਬਟਾਲਾ 2 ਵਿੱਚ Mindfullness ਵੀਸ਼ੇ ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ 

ਕਾਦੀਆਂ 10  ਅਪ੍ਰੈਲ(ਸਲਾਮ ਤਾਰੀ) ਬਲਾਕ ਬਟਾਲਾ 2 ਦੇ ਨੋਡਲ ਅਫ਼ਸਰ ਸ਼੍ਰੀ ਰਾਮ ਲਾਲ...