ਬਲਾਕ ਬਟਾਲਾ 2 ਵਿੱਚ Mindfullness ਵੀਸ਼ੇ ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ 

Date:

ਕਾਦੀਆਂ 10  ਅਪ੍ਰੈਲ(ਸਲਾਮ ਤਾਰੀ)
ਬਲਾਕ ਬਟਾਲਾ 2 ਦੇ ਨੋਡਲ ਅਫ਼ਸਰ ਸ਼੍ਰੀ ਰਾਮ ਲਾਲ ਜੀ ਅਤੇ, ਪੀ ਐੱਮ ਸ਼੍ਰੀ ਸ ਸ ਸ ਸ ਧੁੱਪਸੜੀ ਦੇ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਜੀ ਦੀ ਅਗੁਵਾਈ ਹੇਠ ਬਲਾਕ ਬਟਾਲਾ 2 ਦੇ ਸਮੂਹ ਸਕੂਲ ਮੁਖੀਆਂ ਅਤੇ ਉਹਨਾਂ ਦੇ ਸਕੂਲਾਂ ਦੇ ਇੱਕ ਇੱਕ ਨੋਡਲ ਇੰਚਾਰਜਾਂ ਦਾ Minfullness ਵਿਸ਼ੇ ਤੇ ਇੱਕ ਰੋਜ਼ਾ ਸੈਮੀਨਾਰ ਲਗਾਇਆ ਗਿਆ।
ਇਹ ਸੈਮੀਨਾਰ State Level ਤੇ ਟ੍ਰੇਨਿੰਗ ਲੈ ਚੁਕੇ BRC ਸ੍ਰੀ ਦੀਪਕ ਸੂਰੀ ਜੀ ਅਤੇ ਸ਼੍ਰੀ ਰਜਿੰਦਰ ਸਿੰਘ ਜੀ ਵਲੋਂ ਲਗਾਇਆ ਗਿਆ। ਸੈਮੀਨਾਰ ਵਿੱਚ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਰੋਜ਼ਾਨਾ ਵਿੱਦਿਅਕ ਗਤਿਵਿਧੀਆਂ ਕਰਵਾਉਣ ਦੇ ਨਾਲ ਨਾਲ ਉਹਨਾਂ ਦੇ ਮਾਨਸਿਕ ਤਨਾਵ ਨੂੰ ਦੂਰ ਕਰਨ ਅਤੇ ਉਹਨਾਂ ਨੂੰ ਚੰਗੀਆਂ ਆਦਤਾਂ ਦੀ ਸੇਧ ਦੇਣ ਬਾਰੇ ਵਿਚਾਰ ਚਰਚਾ ਕੀਤੀ ਗਈ।
ਸਮੂਹ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਇਆ ਸ੍ਰੀ ਰਾਮ ਲਾਲ ਜੀ ਨੇ ਅਧਿਆਪਕਾਂ ਨੂੰ ਆਪਣੇ ਕਿੱਤੇ ਪ੍ਰਤੀ ਵਫ਼ਾਦਾਰ ਹੋਣ ਅਤੇ ਵਿਭਾਗ ਰਾਹੀਂ ਕਰਵਾਏ ਜਾ ਰਹੇ ਸਾਰੇ projects ਨੂੰ ਸਹੀ ਢੰਗ ਨਾਲ ਮੁਕੰਮਲ ਕਰਨ ਬਾਰੇ ਕਿਹਾ ਅਤੇ ਸਕੂਲ ਮੁਖੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਬਲਾਕ ਬਟਾਲਾ 2 ਦੇ ਸਾਰੇ ਕੰਮ ਸਮੇਂ ਸਿਰ ਪੂਰੇ ਹੋਣੇ ਚਾਹੀਦੇ ਹਨ।
ਇਸ ਮੌਕੇ ਤੇ state level ਤੇ Mission Samrath ਦੇ SRP ਵਜੋਂ ਸਨਮਾਨਤ ਹੋਈ ਬਲਾਕ ਬਟਾਲਾ 2 ਦੀ ਅਧਿਆਪਕਾ ਸ੍ਰੀ ਮਤੀ ਰਜਨੀ ਬਾਲਾ, ਨਰਿੰਦਰ ਸਿੰਘ,ਅੰਗ੍ਰੇਜ਼ੀ ਮਿਸਟ੍ਰੈਸ ਸ ਹ ਸ ਸ਼ੁਕਾਰਪੁਰਾ ਨੂੰ ਵੀ ਇਸ ਮੌਕੇ ਸਮਾਨਿਤ ਕੀਤਾ ਗਿਆ।

Share post:

Subscribe

Popular

More like this
Related