ਕਾਦੀਆ 14 ਅਪ੍ਰੈਲ (ਤਾਰੀ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ 10 ਅਪ੍ਰੈਲ 2026 ਨੂੰ ਅੱਠਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਡਾਲਾ ਗ੍ਰੰਥੀਆਂ ਦਾ ਨਤੀਜਾ 100 % ਰਿਹਾ ਸਕੂਲ ਵਿੱਚੋਂ ਖੁਸ਼ਪਾਲ ਸਿੰਘ 600 ਵਿੱਚੋਂ 449 ਅੰਕ ਪ੍ਰਾਪਤ ਕਰਕੇ ਪਹਿਲੇ ਨਮਨ ਸਲੋਤਰਾ 600 ਵਿੱਚੋਂ 547 ਅੰਕ ਪ੍ਰਾਪਤ ਦੂਜੇ ਅਤੇ ਅਭਿਜੀਤ ਸਿੰਘ ਅਤੇ ਗੁਰਲੀਨ ਕੌਰ 600 ਵਿੱਚੋਂ 546 ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ ਤੇ ਰਹੇ । ਇਸ ਤੋਂ ਇਲਾਵਾ ਛੇ ਵਿਦਿਆਰਥੀਆਂ ਨੇ 90% ,39 ਵਿਦਿਆਰਥੀਆਂ ਨੇ 80%, 19 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਅਤੇ ਚਾਰ ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਇਸ ਸਾਰੀ ਸਫਲਤਾ ਦਾ ਸਿਹਰਾ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਮ ਲਾਲ ਜੀ (BNO ਬਟਾਲਾ 2) ਅਤੇ ਸਕੂਲ ਦੇ ਮਿਹਨਤੀ ਸਟਾਫ ਦੇ ਸਿਰ ਜਾਂਦਾ ਹੈ ਪ੍ਰਿੰਸੀਪਲ ਸ੍ਰੀ ਰਾਮ ਲਾਲ ਜੀ ਨੇ ਪਹਿਲਾਂ, ਦੂਜਾ ,ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ- ਪਿਤਾ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਉਹਨਾਂ ਨੇ ਪੂਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ ਇਸ ਮੌਕੇ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ।