ਕਾਦੀਆਂ, 1 ਮਾਰਚ( ਤਾਰੀ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਸਾਇੰਸ ਸੁਸਾਇਟੀ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਕਾਲਜ ਸੈਮੀਨਾਰ ਹਾਲ ਵਿੱਚ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ,ਰਸਾਇਣ ਵਿਗਿਆਨ ਵਿਭਾਗ ਅਤੇ ਗਣਿਤ ਵਿਭਾਗ ਦੇ ਅਧਿਆਪਕਾਂ ਅਤੇ ਸਾਇੰਸ ਸੁਸਾਇਟੀ ਨਾਲ ਜੁੜੇ ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਵੱਲੋਂ ਕੀਤੀ ਗਈ। ਉਹਨਾਂ ਨਾਲ ਗਣਿਤ ਵਿਭਾਗ ਦੇ ਪ੍ਰੋ. ਰਾਕੇਸ਼ ਕੁਮਾਰ, ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋ .ਮਿਤਾਲੀ ਅਤੇ ਰਸਾਇਣ ਵਿਭਾਗ ਦੇ ਪ੍ਰੋ. ਮਨਜੋਤ ਕੌਰ ਵੱਲੋਂ ਸ਼ਾਮਿਲ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਗਿਆ। ਇਸ ਸਮਾਗਮ ਦਾ ਮੰਚ ਸੰਚਾਲਨ ਬੀ .ਐੱਸ .ਸੀ ਦੀ ਵਿਦਿਆਰਥਣ ਨਵਨੀਤ ਕੌਰ ਵੱਲੋਂ ਕੀਤਾ ਗਿਆ। ਰਾਸ਼ਟਰੀ ਵਿਗਿਆਨ ਦਿਵਸ ਦੀ ਸ਼ੁਰੂਆਤ ਅਤੇ ਇਸ ਦੇ ਪਿਛੋਕੜ ਬਾਰੇ ਨਵਨੀਤ ਕੌਰ ਵੱਲੋਂ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋ. ਮਿਤਾਲੀ ਵੱਲੋਂ ਭੌਤਿਕ ਵਿਗਿਆਨ ਦੇ ਖ਼ੇਤਰ ਵਿੱਚ ਹੋਏ ਵੱਖ ਵੱਖ ਵਿਗਿਆਨੀਆਂ ,ਉਹਨਾਂ ਦੀਆਂ ਕਾਢਾਂ ਅਤੇ ਇਸ ਵਾਸਤੇ ਮਿਲੇ ਨੋਬਲ ਪੁਰਸਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਰਸਾਇਣ ਵਿਭਾਗ ਦੇ ਪ੍ਰੋ. ਮਨਜੋਤ ਕੌਰ ਵੱਲੋਂ ਵੀ ਰਸਾਇਣ ਵਿਗਿਆਨ ਦੇ ਖ਼ੇਤਰ ਵਿੱਚ ਹੋਏ ਵੱਡੇ ਵੱਡੇ ਵਿਗਿਆਨੀ ਅਤੇ ਉਹਨਾਂ ਨੂੰ ਸੰਸਾਰ ਪੱਧਰ ਤੇ ਮਿਲੇ ਨੋਬਲ ਪੁਰਸਕਾਰਾਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੌਰਾਨ ਸਾਇੰਸ ਸੁਸਾਇਟੀ ਨਾਲ ਜੁੜੀਆਂ ਵਿਦਿਆਰਥਣਾਂ ਨਵਨੀਤ ਕੌਰ, ਅਵਲੀਨ ,ਸੁਖਪ੍ਰੀਤ ਕੌਰ , ਹਾਲਾ ਫ਼ਾਰੂਕ, ਮੀਰਾ ਥਾਪਾ ਨੇ ਵਿਗਿਆਨ ਦੀ ਜੀਵਨ ਵਿੱਚ ਲੋੜ ਅਤੇ ਇਸ ਰਾਹੀਂ ਵੱਖ ਵੱਖ ਖੇਤਰਾਂ ਵਿੱਚ ਹੋ ਰਹੀ ਤਰੱਕੀ ਬਾਰੇ ਭਾਸ਼ਣ ਦਿੱਤੇ। ਗਣਿਤ ਵਿਭਾਗ ਦੇ ਪ੍ਰੋ.ਰਾਕੇਸ਼ ਕੁਮਾਰ ਵੱਲੋਂ ਵੀ ਵਿਗਿਆਨ ਦੇ ਖ਼ੇਤਰ ਨਾਲ ਜੁੜੀ ਰੌਚਕ ਜਾਣਕਾਰੀ ਸਾਂਝੀ ਕੀਤੀ।ਸਮਾਗਮ ਦੇ ਅੰਤ ਤੇ ਪ੍ਰਿੰਸੀਪਲ ਡਾ .ਹਰਪ੍ਰੀਤ ਸਿੰਘ ਹੁੰਦਲ ਨੇ ਸਾਇੰਸ ਸੁਸਾਇਟੀ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਅਜਿਹੇ ਦਿਹਾੜੇ ਮਨਾਉਣ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਵਿਗਿਆਨ ਨਾਲ ਜੁੜ ਕੇ ਹੋ ਰਹੀਆਂ ਨਵੀਆਂ ਕਾਢਾਂ ਦਾ ਸਮੁੱਚੇ ਵਿਦਿਆਰਥੀ ਵਰਗ ਨੂੰ ਪਤਾ ਲੱਗਦਾ ਹੈ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਧੀਆ ਪੇਸ਼ਕਾਰੀ ਲਈ ਮੁਬਾਰਕਬਾਦ ਭੇਟ ਕੀਤੀ। ਮੰਚ ਵੱਲੋਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰੋ. ਰਾਕੇਸ਼ ਕੁਮਾਰ ,ਪ੍ਰੋ. ਮਿਤਾਲੀ, ਪ੍ਰੋ. ਮਨਜੋਤ ਕੌਰ ਤੋਂ ਇਲਾਵਾ ਪ੍ਰੋ. ਮਨਪ੍ਰੀਤ ਕੌਰ,ਪ੍ਰੋ. ਕੁਲਵਿੰਦਰ ਸਿੰਘ, ਡਾ. ਸਤਿੰਦਰ ਕੌਰ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਰਾਜਬੀਰ ਕੌਰ ,ਪ੍ਰੋ.ਅਮਨਦੀਪ ਕੌਰ ,ਪ੍ਰੋ. ਕੁਲਦੀਪ ਕੌਰ ,ਪ੍ਰੋ. ਬਲਬੀਰ ਕੌਰ, ਪ੍ਰੋ. ਜਸਕਿਰਨ ਕੌਰ ,ਪ੍ਰੋ. ਅਮਤੁਲ ਬਾਕੀ ਸਮੇਤ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।