ਕਾਦੀਆਂ ,5 ਮਾਰਚ (ਤਾਰੀ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ .ਸੀ .ਸੀ. ਵਿੰਗ ਲੜਕੇ ਅਤੇ ਲੜਕੀਆਂ ਵੱਲੋਂ ਭਾਰਤ ਸਰਕਾਰ ਦੀ ਯੁਵਾ ਆਪਦਾ ਮਿੱਤਰਾ ਸਕੀਮ ਤਹਿਤ ਦਸ ਰੋਜ਼ਾ ਕੈਂਪ ਲਗਾ ਕੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਐਨ. ਸੀ .ਸੀ ਕੈਡਿਟਾਂ ਵੱਲੋਂ ਇਸ ਦਸ ਰੋਜ਼ਾ ਕੈਂਪ ਦੌਰਾਨ ਕਰਵਾਈਆਂ ਵੱਖ-ਵੱਖ ਗਤੀਵਿਧੀਆਂ ਵਿੱਚ ਕਾਲਜ ਵੱਲੋਂ ਹਿੱਸਾ ਲੈਂਦਿਆਂ ਕੁਦਰਤੀ ਆਫ਼ਤਾਂ ਸਮੇਂ ਆਮ ਲੋਕਾਂ ਦੀ ਸਹਾਇਤਾ ਤੇ ਬਚਾਓ ਸੰਬੰਧੀ ਸਿਖਲਾਈ ਵੀ ਪ੍ਰਾਪਤ ਕੀਤੀ ਹੈ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਐਨ. ਸੀ .ਸੀ ਵਿੰਗ ਦੇ ਇੰਚਾਰਜ ਲੈਫ਼ਟੀਨੈਂਟ ਸਤਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 , ਪੰਜਾਬ ਐਨ .ਸੀ. ਸੀ. ਬਟਾਲੀਅਨ ਬਟਾਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਕੇ .ਜੇ .ਐਸ ਗਿੱਲ ਦੀ ਰਹਿਨੁਮਾਈ ਹੇਠ ਦਸ ਰੋਜ਼ਾ ਐਨ ਸੀ ਕੈਂਪ ਜੋ ਕਿ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਲਗਾਇਆ ਗਿਆ ਸੀ। ਕੈਂਪ ਵਿੱਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀਆ 12 ਐਨ ਸੀ ਸੀ ਕੈਡਿਟ ਲੜਕੀਆਂ ਅਤੇ ਦੋ ਐਨ ਸੀ ਸੀ ਕੈਡਿਟ ਲੜਕਿਆਂ ਨੇ ਹਿੱਸਾ ਲਿਆ ਸੀ। ਕੈਂਪ ਦੌਰਾਨ ਕੁਦਰਤੀ ਆਫਤਾਂ ਆਉਣ ਅਤੇ ਉਸ ਸਮੇਂ ਲੋਕਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾਵੇ? ਇਸ ਦੀ ਸਿਖਲਾਈ ਦਿੱਤੀ ਗਈ, ਇਸ ਦੇ ਨਾਲ ਹੰਗਾਮੀ ਹਾਲਾਤਾਂ ਵਿੱਚ ਫਸਟ ਏਡ ,ਅੱਗ ਬੁਝਾਉਣ ,ਉੱਚੀਆਂ ਇਮਾਰਤਾਂ ਵਿਚੋਂ ਫ਼ਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਆਦਿ ਔਖ਼ੇ ਕਾਰਜਾਂ ਸਮੇਂ ਦਿੱਤੀ ਜਾਣ ਵਾਲੀ ਸਹਾਇਤਾ ਸੰਬੰਧੀ ਜਾਣਕਾਰੀ ਤੇ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਲਿਫਟਿੰਗ ਅਤੇ ਸ਼ਿਫਟਿੰਗ ਸੰਬੰਧੀ ਵੀ ਸਿਖਲਾਈ ਪ੍ਰਾਪਤ ਕੀਤੀ।ਕੈਂਪ ਦੌਰਾਨ ਲੈਫ਼ਟੀਨੈਂਟ ਸਤਵਿੰਦਰ ਸਿੰਘ ਤੋਂ ਇਲਾਵਾ ਹਵਾਲਦਾਰ ਪ੍ਰਮੋਹਿਤ ਸਿੰਘ, ਹਵਾਲਦਾਰ ਰਸ਼ਪਾਲ ਸਿੰਘ ਵੱਲੋਂ ਵੀ ਕੈਡਿਟਾਂ ਦੀ ਅਗਵਾਈ ਕੀਤੀ ਗਈ। ਕਾਲਜ ਕੈਡਿਟਾਂ ਵੱਲੋਂ ਪੂਰੇ ਅਨੁਸ਼ਾਸਨ ਅਤੇ ਲਗਨ ਨਾਲ ਕੈਂਪ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪ੍ਰਾਪਤੀਆਂ ਕੀਤੀਆਂ। ਇਸ ਕੈਂਪ ਵਿੱਚ ਕੈਡਿਟ ਰਾਜਵਿੰਦਰ ਕੌਰ ,ਨਵਨੀਤ ਕੌਰ, ਹਰਪ੍ਰੀਤ ਕੌਰ, ਹਰਜਿੰਦਰ ਕੌਰ, ਅਰਸ਼ਦੀਪ ਕੌਰ , ਅਨਮੋਲਦੀਪ ਕੌਰ, ਦਿਲਪ੍ਰੀਤ ਕੌਰ ਅਤੇ ਤਾਨੀ ਪ੍ਰੀਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੈਂਪ ਤੋਂ ਵਾਪਸ ਪਰਤਣ ਤੇ ਕਾਲਜ ਕੈਂਪਸ ਅੰਦਰ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਲੈਫ਼ਟੀਨੈਂਟ ਸਤਵਿੰਦਰ ਸਿੰਘ ਸਮੇਤ ਸਟਾਫ਼ ਮੈਂਬਰਾਂ ਵੱਲੋਂ ਐਨ . ਸੀ. ਸੀ ਕੈਡਿਟਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।
ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ ਸੀ ਸੀ ਕੈਡਿਟਾਂ ਵੱਲੋਂ ਯੁਵਾ ਆਪਦਾ ਮਿੱਤਰਾ ਤਹਿਤ 10 ਰੋਜ਼ਾ ਸਿਖਲਾਈ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ।
Date: