ਕਾਦੀਆ, 24ਫਰਵਰੀ (ਤਾਰੀ ) ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸੀ ਐਚ ਸੀ ਭਾਮ ਪਿੰਡ ਹਰਚੋਵਾਲ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਪੰਜਾਬ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਮੌਕੇ ਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਮੈਡੀਕਲ ਕੈਂਪ ਵਿੱਚ ਉਚੇਚੇ ਤੌਰ ਤੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਦੀ ਧਰਮ ਪਤਨੀ ਡਾਕਟਰ ਸਮਿਤੀ ਹਾਜ਼ਰ ਹੋਏ। ਕੈਂਪ ਦੌਰਾਨ ਵੱਖ ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਆਏ ਹੋਏ ਮਰੀਜ਼ਾਂ ਦਾ ਚੈੱਕ ਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਮੌਕੇ ਤੇ ਹੀ ਵੱਖ-ਵੱਖ ਸਪੈਸ਼ਲਿਸਟ ਡਾਕਟਰਾਂ ਵੱਲੋਂ ਬੈਠ ਕੇ ਓਪੀਡੀ ਕੀਤੀ ਗਈ। ਨੱਕ ਕੰਨ ਗਲੇ ਦੇ ਮਾਹਰ ਡਾਕਟਰ, ਫਿਜੀਓ ਥੈਰਪਿਸਟ ,ਹੋਮਿਓਪੈਥਿਕ, ਡੈਂਟਲ ਡਾਕਟਰ, ਆਯੁਰਵੈਦਿਕ, ਜਨਾਨਾ ਰੋਗਾਂ ਦੇ ਮਾਹਰ ਡਾਕਟਰ, ਦਿਮਾਗੀ ਰੋਗਾਂ ਦੇ ਮਾਹਰ ਡਾਕਟਰ , ਹੱਡੀਆਂ ਦੇ ਮਾਹਰ ਡਾਕਟਰ ,ਅੱਖਾਂ ਦੇ ਮਾਹਰ ਡਾਕਟਰ ,ਗੈਰ ਸੰਚਾਰੀ ਰੋਗਾਂ ਨਾਲ ਸੰਬੰਧਿਤ ਡਾਕਟਰ ਸਪੈਸ਼ਲਿਸਟਾਂ ਵੱਲੋਂ ਮੌਕੇ ਤੇ ਬੈਠ ਕੇ ਓਪੀਡੀ ਕੀਤੀ ਗਈ ਅਤੇ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਤੇ ਡੀਐੱਫਪੀਓ ਡਾਕਟਰ ਤਜਿੰਦਰ ਕੌਰ, ਡਾਕਟਰ ਅੰਕੁਰ ਕੌਸ਼ਲ, ਜਿਲਾ ਸਮਾਜਿਕ ਸੁਰੱਖਿਆ ਅਫਸਰ ਡਾਕਟਰ ਕਿਰਤ ਪ੍ਰੀਤ ਕੌਰ ਕਾਹਲੋਂ ,ਡਾਕਟਰ ਮੈਤਰੀ, ਡਾਕਟਰ ਮੋਹਪ੍ਰੀਤ ਸਿੰਘ, ਡਾਕਟਰ ਰਮਨੀਤ ਕੌਰ, ਡਾਕਟਰ ਨਵਜੋਤ , ਅਪਥਲਮਿਕ ਅਫਸਰ ਕਾਰਤਿਕ ਗੁਲਾਟੀ, ਬੀ ਈ ਈ ਸੁਰਿੰਦਰ ਕੌਰ, ਚੀਫ ਫਾਰਮੇਸੀ ਅਫਸਰ ਸਤਵਿੰਦਰ ਸਿੰਘ, ਫਾਰਮੇਸੀ ਅਫਸਰ ਮਨਜੋਤ, ਫਾਰਮੇਸੀ ਅਫਸਰ ਗੁਰਜੀਤ ਸਿੰਘ, ਸਮੂਹ ਮਲਟੀ ਪਰਪਸ ਹੈਲਥ ਵਰਕਰ ਮੇਲ, ਸਮੂਹ ਕਮਿਊਨਿਟੀ ਹੈਲਥ ਅਫਸਰ ਮੌਜੂਦ ਰਹੇ।
ਸਾਡੇ ਬਜ਼ੁਰਗ ਸਾਡਾ ਮਾਣ ਥੀਮ ਤਹਿਤ ਲਗਾਇਆ ਗਿਆ ਮੈਡੀਕਲ ਚੈੱਕਅਪ ਕੈਂਪ
Date: