ਐੱਸ.ਐੱਸ. ਬਾਜਵਾ ਸਕੂਲ ਦੇ ਨਿੱਕੇ- ਨਿੱਕੇ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ :-

Date:

ਕਾਦੀਆਂ 28 ਫਰਵਰੀ (ਤਾਰੀ):-ਸਥਾਨਕ ਐਸ.ਐਸ ਬਾਜਵਾ ਮੈਮੋਰੀਅਲ ਪਬਲਿਕ ਸਕੂਲ ਦੇ ਨਰਸਰੀ ਕਲਾਸ ਤੋਂ ਯੂ.ਕੇ.ਜੀ ਕਲਾਸ ਤੱਕ ਦੇ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਬੜੀ ਧੂਮ ਧਾਮ ਤੇ ਉਤਸਾਹ ਨਾਲ ਕੀਤੀ ਗਈ। ਜਿਸ ਦਾ ਆਯੋਜਨ ਸਕੂਲ ਡਾਇਰੈਕਟਰ (ਪ੍ਰਿੰਸੀਪਲ ਨੈਸ਼ਨਲ ਅਵਾਰਡੀ) ਮਨੋਹਰ ਲਾਲ ਸ਼ਰਮਾ ਜੀ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਰਾਜੇਸ਼ ਕੁਮਾਰ ਸ਼ਰਮਾ ਜੀ, ਕੋ-ਆਰਡੀਨੇਟਰ ਮੈਡਮ ਪ੍ਰਿੰਸੀਪਲ ਡਾ:ਸ਼ਾਲਿਨੀ ਸ਼ਰਮਾ ਜੀ ਦੀ ਅਗਵਾਈ ਹੇਠ ਐੱਸ. ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਦੇ ਜੂਨੀਅਰ ਵਿੰਗ ਅੰਦਰ ਪ੍ਰਿੰਸੀਪਲ ਸ੍ਰੀਮਤੀ ਕੋਮਲ ਅਗਰਵਾਲ, ਹੈਡਮਿਸਟ੍ਰੇਸ ਸ਼੍ਰੀਮਤੀ ਤਜਿੰਦਰ ਸ਼ਰਮਾ, ਅਤੇ ਸਮੂਹ ਸਟਾਫ ਦੇ ਸਹਿਜੋਗ ਨਾਲ ਕੀਤਾ ਗਿਆ। ਇਸ ਵਿੱਚ ਨਿੱਕੇ-ਨਿੱਕੇ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਨਿੱਕੇ -ਨਿੱਕੇ ਬੱਚੇ ਆਪਣੀ ਗਰੈਜੂਏਸ਼ਨ ਡਰੈਸ ਵਿੱਚ ਬਹੁਤ ਪਿਆਰੇ ਲੱਗ ਰਹੇ ਸਨ। ਬਹੁਤ ਖੁਸ਼ੀ ਵਾਲੀ ਗੱਲ ਇਹ ਸੀ ਕਿ ਸਾਰੇ ਹੀ ਬੱਚੇ ਫਸਟ ਡਿਵੀਜ਼ਨ ਵਿੱਚ ਪਾਸ ਹੋਏ ਅਤੇ ਕੋ-ਆਰਡੀਨੇਟਰ ਮੈਮ ਡਾ: ਸ਼ਾਲਿਨੀ ਸ਼ਰਮਾ ਜੀ ਦੁਆਰਾ ਸਾਰੇ ਬੱਚਿਆਂ ਨੂੰ ਟਰੋਫੀਆਂ ( ਇਨਾਮ) ਵੰਡ ਉਹਨਾਂ ਦਾ ਉਤਸਾਹ ਵਧਾਇਆ ਗਿਆ, ਅਤੇ ਉਨਾਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੱਤੀਆਂ। ਇਸ ਮੌਕੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਪੁੱਜ ਕੇ ਬੱਚਿਆਂ ਦਾ ਉਤਸਾਹ ਵੀ ਵਧਾਇਆ ।

Share post:

Subscribe

Popular

More like this
Related

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ ਵਿਭਾਗ ਵੱਲੋਂ ਵਿਦਾਇਗੀ ਸਮਾਗਮ ਕਰਵਾਇਆ ਗਿਆ।

ਕਾਦੀਆਂ, 21 ਅਪ੍ਰੈਲ (ਤਾਰੀ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ...

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਡਾਲਾ ਗ੍ਰੰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ 

  ਕਾਦੀਆ 14 ਅਪ੍ਰੈਲ (ਤਾਰੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ...

ਵੇਦ ਕੌਰ ਪ੍ਰਾਈਮਰੀ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ 

  ਕਾਦੀਆ 14 ਅਪ੍ਰੈਲ (ਤਾਰੀ)ਅੱਜ ਜਿੱਥੇ ਪੂਰੇ ਪੰਜਾਬ ਭਰ ਵਿੱਚ...

ਬਲਾਕ ਬਟਾਲਾ 2 ਵਿੱਚ Mindfullness ਵੀਸ਼ੇ ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ 

ਕਾਦੀਆਂ 10  ਅਪ੍ਰੈਲ(ਸਲਾਮ ਤਾਰੀ) ਬਲਾਕ ਬਟਾਲਾ 2 ਦੇ ਨੋਡਲ ਅਫ਼ਸਰ ਸ਼੍ਰੀ ਰਾਮ ਲਾਲ...