ਸਵੀਡਨ ਦੇ ਅਹਿਮਦੀਆ ਮੁਸਲਿਮ ਨੌਜਵਾਨਾਂ ਨਾਲ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਮੁਲਾਕਾਤ ਕੀਤੀ

Date:

ਕਾਦੀਆਂ 20 ਨਵੰਬਰ (ਸਲਾਮ ਤਾਰੀ)  ਬੀਤੇ ਦਿਨੀ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇਂ ਰੂਹਾਨੀ ਖਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਸਵੀਡਨ ਦੇ ਮਜਲਿਸ ਖੁਦਾਮ ਉਲ ਅਹਿਮਦੀਆ ਦੇ ਮੈਂਬਰਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ

ਅੱਜ ਇਸ ਸੰਬੰਧ ਵਿੱਚ ਮੁਸਲਿਮ ਜਮਾਤ ਅਹਿਮਦੀਆ ਦੇ ਬੁਲਾਰੇ ਮੌਲਾਨਾ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਹੈ ਕਿ ਇੱਕ ਸਵਾਲ ਦਾ ਜਵਾਬ ਦਿੰਦਿਆਂ ਆਪ ਜੀ ਨੇ ਫਰਮਾਇਆ ਕਿ ਆਪਣੇ ਪੇਸ਼ੇਵਰ ਫਰਜ਼ਾਂ ਨੂੰ ਕਿਵੇਂ ਸੰਤੁਲਿਤ ਕੀਤਾ ਜਾ ਸਕਦਾ ਹੈ lਜਦੋਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉਹਨਾਂ ਦਾ ਕੰਮ ਉਹਨਾਂ ਦੇ ਬੱਚਿਆਂ ਦੀ ਨੈਤਿਕ ਅਤੇ ਰੂਹਾਨੀ ਪਰਵਰਿਸ਼ ਨੂੰ ਨੁਕਸਾਨ ਨਾ ਪਹੁੰਚਾਵੇ lਆਪ ਜੀ ਨੇ ਫਰਮਾਇਆ ਜੇ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਕੋਈ ਨਾ ਹੋਵੇ ਜਦੋਂ ਉਹ ਸਕੂਲ ਤੋਂ ਘਰ ਵਾਪਸ ਆਉਣ ਤਾਂ ਉਹ ਬਾਹਰ ਖੇਡਣ ਚਲੇ ਜਾਣਗੇ ਅਤੇ ਇਹ ਸੰਭਵ ਹੈ ਕਿ ਉਹ ਮੰਦੀ ਸੰਗਤ ਵਿੱਚ ਪੈ ਸਕਦੇ ਹਨ lਇਸ ਲਈ ਬਿਹਤਰ ਹੈ ਕਿ ਭਾਵੇਂ ਦੋਵੇਂ ਮਾਪਿਆਂ ਨੂੰ ਕੰਮ ਕਰਨਾ ਪਵੇ,ਪਰ ਉਹ ਆਪਣੇ ਸ਼ਡਿਊਲ ਇਸ ਤਰ੍ਹਾਂ ਬਣਾਉਣ ਕਿ ਜਦੋਂ ਬੱਚੇ ਸਕੂਲ ਤੋਂ ਵਾਪਸ ਆਉਣ ਤਾਂ ਘੱਟੋ ਘੱਟ ਉਹਨਾਂ ਵਿੱਚੋਂ ਇੱਕ ਉਹਨਾਂ ਲਈ ਮੌਜੂਦ ਹੋਵੇ ਤੇ ਉਹਨਾਂ ਨੂੰ ਸਮਾਂ ਅਤੇ ਧਿਆਨ ਦੇਵੇ  l

ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਆਪ ਜੀ ਨੇ ਫਰਮਾਇਆ ਮਰਿਆਦਾ ਇੱਕ ਗੱਲ ਹੈ ਅਤੇ ਨਿਮਰਤਾ ਦੂਜੀ ਹਰ ਮਾਮਲੇ ਵਿੱਚ ਆਪਣੇ ਬਾਰੇ ਫਖਰ ਕਰਨਾ ਜਾਂ ਅਹੰਕਾਰ ਨਾਲ ਗੱਲ ਕਰਨਾ ਇਹ ਉਹ ਚੀਜ਼ ਹੈ ਜਿਸ ਤੋਂ ਅੱਲਾਹ ਨੇ ਰੋਕਿਆ ਹੈ ਪਰ ਆਪਣੀ ਮਰਿਆਦਾ ਕਾਇਮ ਰੱਖਣ ਤੋਂ ਅੱਲ੍ਹਾਹ ਨੇ ਮਨਾਂ ਨਹੀਂ ਕੀਤਾ ਜਦੋਂ ਤੁਸੀਂ ਆਪਣੀ ਮਰਿਆਦਾ ਕਾਇਮ ਰੱਖਦੇ ਹੋ ਤਾਂ ਲੋਕ ਤੁਹਾਡਾ ਆਦਰ ਕਰਦੇ ਹਨ l ਨਿਮਰਤਾ ਇਕ ਗੁਣ ਹੈ ਇਸੇ ਕਾਰਨ ਅੱਲ੍ਹਾਹ ਨੇ ਹਜ਼ਰਤ ਮਸੀਹੇ ਮਉਦ ਅਲੈਹ ਸਲਾਮ ਨੂੰ ਫਰਮਾਇਆ ਕਿ ਉਨਾਂ ਦੇ ਨਿਮਰ ਤਰੀਕਿਆਂ ਨੇ  ਅੱਲ੍ਹਾਹ ਨੂੰ ਰਾਜ਼ੀ ਕਰ ਦਿੱਤਾ ਹੈ।  ਹਜ਼ਰਤ ਮਸੀਹੇ ਮਾਊਦ ਅਲੈਹ ਸਲਾਮ ਦੀ ਨਿਮਰਤਾ ਅੱਲ੍ਹਾਹ ਨੂੰ ਪਿਆਰੀ ਸੀ ਪਰ ਇਸ ਨਿਮਰਤਾ ਦਾ ਹਰਗਿਜ਼ ਇਹ ਮਤਲਬ ਨਹੀਂ ਸੀ ਕਿ ਉਹਨਾਂ ਵਿੱਚ ਸਵਾਭਿਮਾਨ ਦੀ ਘਾਟ ਸੀ lਜਦੋਂ ਮੌਕੇ ਦੀ ਲੋੜ ਹੁੰਦੀ ਸੀ ਉਹ ਡੱਟ ਕੇ ਖੜਦੇ ਸਨl ਜਦੋਂ ਇਸਲਾਮ ਦੀ ਇੱਜ਼ਤ ਦਾ ਮਾਮਲਾ ਹੁੰਦਾ ਸੀ ਤਾਂ ਉਹ ਖੁੱਲ ਕੇ ਅਤੇ ਨਿਡਰ ਹੋ ਕੇ ਬੋਲਦੇ ਸਨ lਇਹ ਉਦਾਹਰਨਾਂ ਉਹਨਾਂ ਦੀਆਂ ਕਿਤਾਬਾਂ ਅਤੇ ਲਿਖਤਾਂ ਵਿੱਚ ਵਧੀਆ ਤਰੀਕੇ ਨਾਲ ਦਰਜ ਹਨ

ਇਸੇ ਤਰ੍ਹਾਂ ਪਵਿੱਤਰ ਨਬੀ ਹਜ਼ਰਤ ਮੁਹੰਮਦ  ਮੁਸਤਫ਼ਾ ਸੱਲਲਾਹੁ ਅਲੇਹ ਵਸੱਲਮ ਨੇ ਇਸ ਸੰਤੁਲਨ ਨੂੰ ਪੂਰੀ ਤਰ੍ਹਾਂ ਅਪਣਾਇਆ l ਕਈ ਵਾਰ ਉਹ ਬਹੁਤ ਨਿਮਰਤਾ ਦਾ ਪ੍ਰਦਰਸ਼ਨ ਕਰਦੇ ਸਨl ਬੱਚਿਆਂ ਨਾਲ ਪਿਆਰ ਮਹਿਲਾਵਾਂ ਨਾਲ ਦਇਆ ਅਤੇ ਗਰੀਬਾਂ ਨਾਲ ਹਮਦਰਦੀ ਦਿਖਾਉਂਦੇ ਹੋਏ ਪਰ ਜਦੋਂ ਇਸਲਾਮ ਦੀ ਇੱਜਤ ਨੂੰ ਚੁਨੌਤੀ ਦਿੱਤੀ ਗਈ ਤਾਂ ਉਹ ਨਾ ਅਬੂ ਜਹਿਲ ਤੋਂ ਡਰੇ ਅਤੇ ਨਾ ਹੀ ਕਿਸੇ ਹੋਰ ਤੋਂ ਇਹ ਨਿਮਰਤਾ ਅਤੇ ਮਰਿਆਦਾ ਵਿਚਕਾਰ ਦਾ ਅੰਤਰ ਹੈ l ਆਪ ਜੀ ਨੇ ਫਰਮਾਇਆ ਜਦੋਂ ਤੁਸੀਂ ਆਪਣੀ ਮਰਿਆਦਾ ਕਾਇਮ  ਰੱਖਦੇ ਹੋ ਤਾਂ ਲੋਕ ਤੁਹਾਡਾ ਆਦਰ ਕਰਦੇ ਹਨ  l ਕੁਝ ਲੋਕ ਬਹੁਤ ਨਿਮਰ ਹੁੰਦੇ ਹਨ ਅਤੇ ਲੋਕ ਠੀਕ ਉਹਨਾਂ ਦਾ ਆਦਰ ਠੀਕ ਉਸ ਨਿਮਰਤਾ ਦੀ ਵਜ੍ਹਾ ਨਾਲ ਕਰਦੇ ਹਨ l ਇਹ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਛੱਡਦਾ ਬਲਕਿ ਇਹ ਉਨ੍ਹਾਂ ਦੀ ਤਾਕਤ ਬਣ ਜਾਂਦਾ ਹੈ।

Share post:

Subscribe

Popular

More like this
Related

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਡਾਲਾ ਗ੍ਰੰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ 

  ਕਾਦੀਆ 14 ਅਪ੍ਰੈਲ (ਤਾਰੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ...

ਵੇਦ ਕੌਰ ਪ੍ਰਾਈਮਰੀ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ 

  ਕਾਦੀਆ 14 ਅਪ੍ਰੈਲ (ਤਾਰੀ)ਅੱਜ ਜਿੱਥੇ ਪੂਰੇ ਪੰਜਾਬ ਭਰ ਵਿੱਚ...

ਬਲਾਕ ਬਟਾਲਾ 2 ਵਿੱਚ Mindfullness ਵੀਸ਼ੇ ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ 

ਕਾਦੀਆਂ 10  ਅਪ੍ਰੈਲ(ਸਲਾਮ ਤਾਰੀ) ਬਲਾਕ ਬਟਾਲਾ 2 ਦੇ ਨੋਡਲ ਅਫ਼ਸਰ ਸ਼੍ਰੀ ਰਾਮ ਲਾਲ...

ਸ੍ਰੀ ਗੁਰੂ ਕ੍ਰਿਪਾ ਮਾਡਲ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ।

ਕਾਦੀਆਂ 7 ਅਪ੍ਰੈਲ ( ਸਲਾਮ ਤਾਰੀ) :- ਸ੍ਰੀ ਗੁਰੂ ਕ੍ਰਿਪਾ ਮਾਡਲ...