ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਅਹਿਮਦੀਆ ਨੌਜਵਾਨ ਰਾਹਤ ਅਤੇ ਸੇਵਾ ਕਾਰਜਾਂ ਵਿੱਚ ਅੱਗੇ ਵੱਧ ਰਹੇ ਹਨ।

Date:

ਕਾਦੀਆਂ 2 ਸਤੰਬਰ (ਸਲਾਮ ਤਾਰੀ)
ਸੂਬਾ ਪੰਜਾਬ ਵਿੱਚ ਲਗਾਤਾਰ ਹੋ ਰਹੇ ਮੀਂਹ ਦੇ ਕਾਰਨ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਹੜ ਦੀ ਸਥਿਤੀ ਪੈਦਾ ਹੋ ਗਈ ਹੈ ਹੜ ਨਾਲ ਪ੍ਰਭਾਵਿਤ ਲੋਕਾਂ ਤੱਕ ਰਾਹਤ ਅਤੇ ਮਦਦ ਪਹੁੰਚਾਉਣ ਲਈ ਅਹਿਮਦੀ ਨੌਜਵਾਨਾਂ ਦੀ ਸੰਸਥਾ ਮਜ਼ਲਿਸ ਖੁਦਾਮ  ਉੱਲ ਅਹਿਮਦੀਆ ਦੇ ਨੌਜਵਾਨ ਅੱਗੇ ਆ ਕੇ ਆਪਣੀਆਂ  ਸੇਵਾਵਾਂ ਪੇਸ਼ ਕਰ ਰਹੇ ਹਨ  l
ਮਜਲਿਸ ਖੁਦਾਮ ਉੱਲ ਅਹਿਮਦੀਆ ਭਾਰਤ ਦੇ ਤਹਿਤ ਕਈ ਦਿਨਾਂ ਤੋਂ ਜ਼ਿਲਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਫਤਿਹਗੜ੍ਹ ਚੂੜੀਆਂ ਆਦਿ ਦੇ ਪਿੰਡਾਂ ਵਿੱਚ ਰਾਹਤ ਸਮਾਨ ਮੁਹਈਆ ਕਰਵਾਇਆ ਜਾ ਰਿਹਾ ਹੈ l ਇਸ ਵਿੱਚ ਖਾਣ ਪੀਣ ਦਾ ਸਮਾਨ ਰਾਸ਼ਨ ਦੁੱਧ ਪੀਣ ਵਾਲਾ ਪਾਣੀ ਸਮੇਤ ਬਹੁਤ ਸਾਰੀ ਜਰੂਰੀ ਚੀਜ਼ਾਂ ਲੋੜਵੰਦਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ।
ਮਜਲਿਸ ਖੁਦਾਮ ਉੱਲ ਅਹਿਮਦੀਆ  ਮੁਸਲਿਮ ਜਮਾਤ ਅਹਿਮਦੀਆ ਦੇ ਨੌਜਵਾਨਾਂ ਦੀ ਉਹ ਸੰਸਥਾ ਹੈ ਜੋ ਸਾਰਾ ਸਾਲ ਹੀ ਖਿਦਮਤੇ ਖਲਕ ਦੇ ਕਾਰਜ ਕਰਦੀ ਰਹਿੰਦੀ ਹੈl  ਇਹ ਸਾਰੇ ਕਾਰਜ ਮਜਲਿਸ ਖੁਦਾਮ ਉੱਲ ਅਹਿਮਦੀਆ ਦੇ ਕੌਮੀ ਪ੍ਰਧਾਨ ਸ਼ਮੀਮ ਅਹਿਮਦ ਗੌਰੀ ਦੀ ਅਗਵਾਈ ਹੇਠ ਚੱਲ ਰਹੇ ਹਨ l ਇਸ ਸੰਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਇੰਚਾਰਜ ਨਵੀਦ ਅਹਿਮਦ ਫਜ਼ਲ ਨੇ ਦੱਸਿਆ ਕਿ ਕਾਦੀਆਂ ਦੇ ਅਹਿਮਦੀਆ ਮੁਸਲਿਮ ਨੌਜਵਾਨਾਂ ਦੀ ਟੀਮਾਂ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚ ਕੇ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਕਰ ਰਹੀਆਂ ਹਨl ਅਤੇ ਉਹਨਾਂ ਤੱਕ ਰਾਹਤ ਦਾ ਸਮਾਨ ਪਹੁੰਚਾ ਰਹੇ ਹਨ। ਇਸ ਇਸ ਮੌਕੇ ਉਹਨਾਂ ਦੇ ਨਾਲ ਹਾਫਿਜ ਨਈਮ ਪਾਸ਼ਾ ਪ੍ਰਧਾਨ  ਅਹਿਮਦੀਆ ਯੂਥ ਵਿੰਗ ਕਾਦੀਆਂ ਅਤਾਉਲ ਬਾਰੀ, ਸੱਦਾਮ ਅਹਿਮਦ,ਅਬਦੁਲ ਹਈ ਅਤੇ ਆਮਿਰ ਅਹਿਮਦ ਸ਼ਾਮਿਲ ਹਨl

Share post:

Subscribe

Popular

More like this
Related

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਡਾਲਾ ਗ੍ਰੰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ 

  ਕਾਦੀਆ 14 ਅਪ੍ਰੈਲ (ਤਾਰੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ...

ਵੇਦ ਕੌਰ ਪ੍ਰਾਈਮਰੀ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ 

  ਕਾਦੀਆ 14 ਅਪ੍ਰੈਲ (ਤਾਰੀ)ਅੱਜ ਜਿੱਥੇ ਪੂਰੇ ਪੰਜਾਬ ਭਰ ਵਿੱਚ...

ਬਲਾਕ ਬਟਾਲਾ 2 ਵਿੱਚ Mindfullness ਵੀਸ਼ੇ ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ 

ਕਾਦੀਆਂ 10  ਅਪ੍ਰੈਲ(ਸਲਾਮ ਤਾਰੀ) ਬਲਾਕ ਬਟਾਲਾ 2 ਦੇ ਨੋਡਲ ਅਫ਼ਸਰ ਸ਼੍ਰੀ ਰਾਮ ਲਾਲ...

ਸ੍ਰੀ ਗੁਰੂ ਕ੍ਰਿਪਾ ਮਾਡਲ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ।

ਕਾਦੀਆਂ 7 ਅਪ੍ਰੈਲ ( ਸਲਾਮ ਤਾਰੀ) :- ਸ੍ਰੀ ਗੁਰੂ ਕ੍ਰਿਪਾ ਮਾਡਲ...