ਰਾਹਤ ਫਾਉਂਡੇਸ਼ਨ ਵਲੋ ਅੱਖਾਂ ਦਾ ਮੁਫ਼ਤ ਕੈਂਪ ਲਗਾਈਆ ਗਿਆ 

Date:

ਰਾਹਤ ਫਾਉਂਡੇਸ਼ਨ ਵਲੋ ਅੱਖਾਂ ਦਾ ਮੁਫ਼ਤ ਕੈਂਪ ਲਗਾਈਆ ਗਿਆ

ਕਾਦੀਆ 15 ਮਾਰਚ (ਤਾਰੀ)

ਅੱਜ ਰਾਹਤ ਫਾਉਂਡੇਸ਼ਨ ( ਰਜਿ:)ਕਾਦੀਆਂ ਵੱਲੋਂ ਸਰਪ੍ਰਸਤ ਜਗਦੇਵ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਹਤ ਫਾਉਂਡੇਸ਼ਨ ਦੇ ਪ੍ਰਧਾਨ ਸ੍ਰੀ ਰਾਮ ਲਾਲ ਦੀ ਅਗਵਾਈ ਵਿੱਚ ਸਰਦਾਰ ਬਲਦੇਵ ਸਿੰਘ ਯਾਦਗਾਰੀ ਕਮਿਊਨਿਟੀ ਹੈਲਥ ਸੈਂਟਰ ਕਾਦੀਆਂ ਵਿਖੇ ਅੱਖਾਂ ਦਾ ਫਰੀ ਮੈਡੀਕਲ ਚੈਕ -ਅਪ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਵਿੱਚ ਸੀਐਮਓ ਗੁਰਦਾਸਪੁਰ ਮਹੇਸ਼ ਪ੍ਰਭਾਕਰ ਜੀ ਦੀ ਆਗਿਆ ਨਾਲ ਐਸਐਮਓ ਬਟਾਲਾ ਮਨਿੰਦਰਜੀਤ ਸਿੰਘ ਵੱਲੋਂ ਗਠਿਤ ਕੀਤੀ ਗਈ ਅੱਖਾਂ ਦੇ ਡਾਕਟਰਾਂ ਦੀ ਮਾਹਰ ਟੀਮ ਨੇ 240 ਮਰੀਜ਼ਾਂ ਦੀ ਅੱਖਾਂ ਦਾ ਮੁਆਇਨਾ ਕੀਤਾ ਅਤੇ ਜਿੰਨਾ ਮਰੀਜ਼ਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ ਉਹਨਾਂ ਨੂੰ ਸਿਵਿਲ ਹੋਸਪੀਟਲ ਬਟਾਲਾ ਵਿਖੇ ਰੈਫਰ ਕੀਤਾ, ਜਿੱਥੇ ਉਹਨਾਂ ਦੇ ਫਰੀ ਆਪਰੇਸ਼ਨ ਕੀਤੇ ਜਾਣਗੇ। ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆ।ਇਸ ਕੈਂਪ ਵਿੱਚ ਕਮਿਊਨਿਟੀ ਹੈਲਥ ਸੈਂਟਰ ਕਾਦੀਆਂ ਦੇ ਐਸਐਮਓ ਸੰਦੀਪ ਸਿੰਘ ,ਡਾ ਸੁਭਨੀਤ ਅਤੇ ਉਹਨਾ ਸਟਾਫ ਨੇ ਪੂਰਾ ਸਹਿਯੋਗ ਕੀਤਾ ।ਇਸ ਸਮੇਂ ਰਾਹਤ ਫਾਉਂਡੇਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਦਿਨੇਸ਼ ਅਬਰੋਲ, ਵਿਪਨ ਕੁਮਾਰ, ਦਿਲਬਾਗ ਸਿੰਘ ਬਸਰਾਵਾਂ ,ਅਜੈ ਕੁਮਾਰ ਅਤੇ ਸੇਵਾ ਮੁਕਤ ਜਿਲਾ ਸਿੱਖਿਆ ਅਫਸਰ ਅਮਰਜੀਤ ਸਿੰਘ ਭਾਟੀਆ ਆਦਿ ਸਮੇਤ ਕਾਫੀ ਲੋਕ ਹਾਜ਼ਰ ਸਨ। ਇਸ ਸਮੇਂ ਰਾਹਤ ਫਾਊਂਡੇਸ਼ਨ ਕਾਦੀਆਂ ਵੱਲੋਂ ਤਐਸਐਮਓ ਸਮੇਤ ਸਮੁੱਚੇ ਸਟਾਫ ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਦੀਆਂ ਬੱਸ ਸਟੈਂਡ ਤੋਂ ਹੋਸਪੀਟਲ ਤੱਕ ਮਰੀਜ਼ਾਂ ਦੇ ਆਉਣ ਜਾਣ ਦਾ ਵਿਸ਼ੇਸ਼ ਪ੍ਰਬੰਧ ਰਾਹਤ ਫਾਊਂਡੇਸ਼ਨ ਵੱਲੋਂ ਕੀਤਾ ਹੋਇਆ ਸੀ।

Share post:

Subscribe

Popular

More like this
Related

ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਵਾਰਡ ਨੰਬਰ 22 ਡਰੀਮ ਲੈਂਡ ਵਿਖੇ ਵਿਕਾਸ ਕਾਰਜ ਜਾਰੀ

ਬਟਾਲਾ, 11 ਮਾਰਚ (ਤਾਰੀ) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ...

ਵਿਕਾਸ ਅਹਿਮਦ ਨੂੰ ਬੈਸਟ ਬਾਲਰ ਚੁਣਿਆ ਗਿਆ

ਕਾਦੀਆ 11 ਮਾਰਚ (ਤਾਰੀ)ਇਲਾਕੇ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ...

ਫੌਜ ਦੀ ਭਰਤੀ ਰੈਲੀ ਵਿੱਚ ਨੌਜਵਾਨਾਂ ਵਿੱਚ ਪੂਰਾ ਉਤਸ਼ਾਹ

ਬਟਾਲਾ, 10 ਮਾਰਚ (   ਤਾਰੀ) ਭਾਰਤੀ ਫੌਜ ਦੀ ਭਰਤੀ...