ਕਾਦੀਆਂ, 9 ਮਾਰਚ (ਤਾਰੀ) ਪਾਵਰਕੌਮ ਸਬ ਡਵੀਜ਼ਨ ਕਾਦੀਆਂ ਦੇ ਬਿਜਲੀ ਕਾਮਿਆਂ ਵੱਲੋਂ ਕੇਂਦਰ ਸਰਕਾਰ ਦੂਆਰਾ ਬਿਜਲੀ ਸੋਧ ਬਿੱਲ 2026 ਪਾਰਲੀਮੈਂਟ ਦੇ ਚੱਲ ਰਹੇ ਸੈਸ਼ਨ ਵਿੱਚ ਪੇਸ਼ ਕਰਨ ਵਿਰੁੱਧ ਸਖ਼ਤ ਰੋਸ ਪ੍ਰਦਰਸ਼ਨ ਕਰਦਿਆਂ ਸੋਧ ਬਿੱਲ 2026 ਦੀ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਦੇ ਨਿਜੀਕਰਨ ਵੱਲ ਵਧਦੇ ਕਦਮਾਂ ਦੀ ਨਿੰਦਾ ਕਰਦਿਆਂ ਕਾਰਪੋਰੇਟ ਪੱਖੀ ਨੀਤੀਆਂ ਰੱਦ ਕਰਨ ਦੀ ਮੰਗ ਕੀਤੀ। ਅੱਜ ਦੇ ਧਰਨੇ ਦੀ ਅਗਵਾਈ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਸਬ ਡਵੀਜ਼ਨ ਕਾਦੀਆਂ ਦੇ ਆਗੂ ਸੁਰਜੀਤ ਸਿੰਘ ਗੁਰਾਇਆ, ਫੈਡਰੇਸ਼ਨ ਏਟਕ ਦੇ ਆਗੂ ਦਲਜੀਤ ਸਿੰਘ ਸਿੱਧਵਾਂ,ਸਿੰਘ, ਇੰਪਲਾਈਜ ਫੈਡਰੇਸ਼ਨ ਚਾਹਲ ਦੇ ਆਗੂ ਬਲਜਿੰਦਰ ਸਿੰਘ ਬਾਜਵਾ, ਪੈਨਸ਼ਨਰਜ਼ ਯੂਨੀਅਨ ਏਟਕ ਦੇ ਆਗੂ ਬਾਵਾ ਸਿੰਘ ਠੀਕਰੀਵਾਲ ਨੇ ਸਾਂਝੇ ਤੌਰ ਤੇ ਕੀਤੀ।
ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਬਿਜਲੀ ਖੇਤਰ ਦੇ ਨਿਜੀਕਰਨ ਲਈ ਬਿਜਲੀ ਐਕਟ 2003 ਵਿੱਚ ਸੋਧ ਕਰਨ ਨਾਲ ਬਿਜਲੀ ਖੇਤਰ ਵਿੱਚ ਨਿਜੀ ਕੰਪਨੀਆਂ ਨੂੰ ਦਾਖਲ ਹੋਣ ਦੇ ਦਰਵਾਜ਼ੇ ਖੋਲ੍ਹ ਰਹੀਆਂ ਹਨ। ਖੇਤੀ ਤੇ ਘਰੇਲੂ ਬਿਜਲੀ ਤੇ ਮਿਲਦੀ ਸਬਸਿਡੀ ਖਤਮ ਹੋਵੇਗੀ,ਕਰਾਸ ਸਬਸਿਡੀ ਖਤਮ ਹੋਵੇਗੀ,ਲਾਗਤ ਖਰਚੇ ਖਪਤਕਾਰਾਂ ਤੋਂ ਵਸੂਲੇ ਜਾਣਗੇ ਬਿਜਲੀ ਕੀਮਤਾਂ ਵਿਚ ਵਾਧਾ ਹੋਵੇਗਾ, ਪੱਕੇ ਰੁਜ਼ਗਾਰ ਦਾ ਊਜਾੜਾ ਹੋਵੇਗਾ
ਬੁਲਾਰਿਆਂ ਵਿੱਚ ਜਗਤਾਰ ਸਿੰਘ ਖੁੰਡਾ, ਪ੍ਰੇਮ ਕੁਮਾਰ, ਹਰਦੀਪ ਸਿੰਘ ਸੇਖੋਂ, ਗੁਰਵਿੰਦਰ ਸਿੰਘ ਸੂਚ, ਪਿਆਰਾ ਸਿੰਘ ਭਾਮੜੀ, ਪਰਮਜੀਤ ਸਿੰਘ ਕੋਟ, ਸੁਰਜੀਤ ਸਿੰਘ ਨੰਗਲ ਝੌਰ, ਸ਼ਾਮਲ ਹੋਏ।