ਕਾਦੀਆਂ 22, ਨਵੰਬਰ (ਸਲਾਮ ਤਾਰੀ) ਸਥਾਨਕ ਕੋਹਿਨੂਰ ਸਕੂਲ ਕਾਦੀਆਂ ਦਾ ਸਲਾਨਾ ਫੰਕਸ਼ਨ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉੱਪਰ ਜ਼ਿਲਾ ਸਿੱਖਿਆ ਅਫ਼ਸਰ ਗੁਰਦਾਸਪੁਰ ਸ੍ਰੀ ਅਨਿਲ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਜੀ ਕੋਹਾੜ ਅਤੇ ਸਮੂਹ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਜੀ ਦਾ ਸਵਾਗਤ ਕੀਤਾ ਗਿਆ ।

ਫੰਕਸ਼ਨ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਕੋਹਾਰ ਵੱਲੋਂ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਤੇ ਸਕੂਲ ਦੇ ਬੱਚਿਆਂ ਦਾ ਸਾਲ ਦੀ ਕਾਰਗੁਜ਼ਾਰੀ ਤੇ ਸਾਲ ਦੀਆਂ ਗਤੀਵਿਧੀਆਂ ਬਾਰੇ ਆਏ ਮਹਿਮਾਨਾਂ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਜਾਣੂ ਕਰਵਾਇਆ ਗਿਆ ।ਉਸ ਤੋਂ ਉਪਰੰਤ ਬੱਚਿਆਂ ਦੁਆਰਾ ਵੱਖ–ਵੱਖ ਸ਼ਬਦ ਗੀਤ ,ਐਕਸ਼ਨ ਸੌਂਗ, ਗਿੱਦਾ ,ਭੰਗੜਾ ਆਦਿ ਆਈਟਮਾਂ ਨਾਲ ਆਏ ਸਾਰੇ ਦਰਸ਼ਕਾਂ ਦਾ ਮਨਮੋਹ ਲਿਆ। ਛੋਟੇ ਛੋਟੇ ਬੱਚਿਆਂ ਦੁਆਰਾ ਪੇਸ਼ ਕੀਤੀ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ।

ਸਕੂਲ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸ਼੍ਰੀ ਵਿਜੇ ਕੁਮਾਰ ਬੀ ਐਲ ਓ ਕਾਦੀਆਂ ਤੇ ਸ਼੍ਰੀ ਮੁਕੇਸ਼ ਕੁਮਾਰ, ਸਹਾਇਕ ਜਿਲਾ ਗਾਈਡੈਂਸ ਕੌਂਸਲਰ ਨੇ ਬੱਚਿਆਂ ਨੂੰ ਪੜ੍ਹਾਈ ਵਿੱਚ ਹੋਰ ਮਿਹਨਤ ਕਰਦੇ ਹੋਏ ਆਪਣੇ ਉਦੇਸ਼ ਦੀ ਪੂਰਤੀ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਮੁੱਖ ਮਹਿਮਾਨ ਸ੍ਰੀ ਅਨਿਲ ਕੁਮਾਰ ਜੀ ਨੇ ਆਪਣੇ ਅਧਿਆਪਕਾਂ ਤੇ ਮਾਤਾ ਪਿਤਾ ਦੇ ਕਹਿਣੇ ਵਿੱਚ ਰਹਿ ਕੇ ਆਪਣੀ ਸ਼ਖਸ਼ੀਅਤ ਨੂੰ ਵਧੀਆ ਬਣਾਉਣ ਲਈ ਕਿਹਾ ।

ਅੰਤ ਵਿੱਚ ਹਰਪ੍ਰੀਤ ਸਿੰਘ ਕੋਹਾੜ ਜੀ ਵੱਲੋਂ ਸਕੂਲ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਜੀ ਦਾ ਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਣਜੀਤ ਕੌਰ ਕੋਹਾਰ ਤੇ ਸਮੂਹ ਸਟਾਫ ਦੇ ਇਸ ਵਧੀਆ ਉਪਰਾਲਾ ਲਈ ਉਹਨਾਂ ਨੂੰ ਵਧਾਈ ਦਿੱਤੀ ।ਡਾਇਰੈਕੋਰੇਟ ਸ ਮੁਖਤਾਰ ਸਿੰਘ ਜੀ ਨੇ ਆਏ ਸਭ ਦਾ ਧੰਨਵਾਦ ਕੀਤਾ

ਇਸ ਮੌਕੇ ਸ੍ਰੀ ਵਿਜੇ ਕੁਮਾਰ ਬੀ ਐਨ ਓ ਕਾਦੀਆਂ ਸ਼੍ਰੀ ਮੁਕੇਸ਼ ਕੁਮਾਰ, ਸ਼੍ਰੀ ਕਲੂਭੂਸ਼ਣ, ਸਲੋਤਰਾ ਲੈਕਚਰਾਰ , ਸਰਦਾਰ ਕੁਲਬੀਰ ਸਿੰਘ, ਸਰਦਾਰ ਗੁਰਵਿੰਦਰ ਸਿੰਘ, ਦਿਓਲ ਸਰਦਾਰ ਅਵਤਾਰ ਸਿੰਘ, ਸਰਪੰਚ ਸਰਦਾਰ ਸੁਖਰਾਜ ਸਿੰਘ, ਭਿੰਡਰ ਸਰਦਾਰ ਸਰਬਜੀਤ ਸਿੰਘ, ਭਿੰਡਰ ਸਰਦਾਰ ਸੁਰਿੰਦਰ ਸਿੰਘ ਜੀ ਖਾਲਸਾ, ਸਰਦਾਰ ਪਰਮਜੀਤ ਸਿੰਘ ਜੀ, ਡਾਕਟਰ ਹਰਮਨ ਜੀ, ਸ਼੍ਰੀ ਤਰਸੇਮ ਜੋਜੜਾ, ਸਰਦਾਰ ਬਲਜਿੰਦਰ ਸਿੰਘ, ਸਰਦਾਰ ਦੀਦਾਰ ਸਿੰਘ, ਸ਼੍ਰੀਮਤੀ ਰਣਜੀਤ ਕੌਰ ਕਾਹਲੋਂ ਆਦਿ ਤੇ ਸਕੂਲ ਦਾ ਸਮੂਹ ਸਟਾਫ ਮਨਵੀਰ ਕੌਰ, ਡਿੰਪਲ ਭਗਤ, ਸਮਰੀਨ , ਨੇਹਾ , ਨਵਨੀਤ ਕੌਰ, ਕੰਚਨ , ਲਵਪ੍ਰੀਤ ਕੌਰ, ਅਨੂ ਕੋਰ, ਰਮਨੀਤ ਕੌਰ, ਰਾਧਾ, ਕਿਰਨ, ਬਲਜੀਤ ਕੌਰ, ਮਨਦੀਪ ਕੌਰ, ਇੰਦੂ ਬਾਲਾ, ਪੂਜਾ ।
