ਕੋਹਿਨੂਰ ਐਮ ਐਨ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ ਦਾ ਸਲਾਨਾ ਫੰਕਸ਼ਨ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ।

Date:

ਕਾਦੀਆਂ 22, ਨਵੰਬਰ (ਸਲਾਮ ਤਾਰੀ) ਸਥਾਨਕ ਕੋਹਿਨੂਰ ਸਕੂਲ ਕਾਦੀਆਂ ਦਾ ਸਲਾਨਾ ਫੰਕਸ਼ਨ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉੱਪਰ ਜ਼ਿਲਾ ਸਿੱਖਿਆ ਅਫ਼ਸਰ  ਗੁਰਦਾਸਪੁਰ ਸ੍ਰੀ ਅਨਿਲ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਜੀ ਕੋਹਾੜ ਅਤੇ ਸਮੂਹ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਜੀ ਦਾ ਸਵਾਗਤ ਕੀਤਾ ਗਿਆ 
ਫੰਕਸ਼ਨ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਕੋਹਾਰ ਵੱਲੋਂ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਤੇ ਸਕੂਲ ਦੇ ਬੱਚਿਆਂ ਦਾ ਸਾਲ ਦੀ ਕਾਰਗੁਜ਼ਾਰੀ ਤੇ ਸਾਲ ਦੀਆਂ ਗਤੀਵਿਧੀਆਂ ਬਾਰੇ ਆਏ ਮਹਿਮਾਨਾਂ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਜਾਣੂ ਕਰਵਾਇਆ ਗਿਆ ।ਉਸ ਤੋਂ ਉਪਰੰਤ ਬੱਚਿਆਂ ਦੁਆਰਾ ਵੱਖਵੱਖ ਸ਼ਬਦ ਗੀਤ ,ਐਕਸ਼ਨ ਸੌਂਗਗਿੱਦਾ ,ਭੰਗੜਾ ਆਦਿ ਆਈਟਮਾਂ ਨਾਲ ਆਏ ਸਾਰੇ ਦਰਸ਼ਕਾਂ ਦਾ ਮਨਮੋਹ ਲਿਆ। ਛੋਟੇ ਛੋਟੇ ਬੱਚਿਆਂ ਦੁਆਰਾ ਪੇਸ਼ ਕੀਤੀ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ।
 ਸਕੂਲ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸ਼੍ਰੀ ਵਿਜੇ ਕੁਮਾਰ ਬੀ ਐਲ  ਕਾਦੀਆਂ ਤੇ ਸ਼੍ਰੀ ਮੁਕੇਸ਼ ਕੁਮਾਰਸਹਾਇਕ ਜਿਲਾ ਗਾਈਡੈਂਸ ਕੌਂਸਲਰ ਨੇ ਬੱਚਿਆਂ ਨੂੰ ਪੜ੍ਹਾਈ ਵਿੱਚ ਹੋਰ ਮਿਹਨਤ ਕਰਦੇ ਹੋਏ ਆਪਣੇ ਉਦੇਸ਼ ਦੀ ਪੂਰਤੀ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਮੁੱਖ ਮਹਿਮਾਨ ਸ੍ਰੀ ਅਨਿਲ ਕੁਮਾਰ ਜੀ ਨੇ ਆਪਣੇ ਅਧਿਆਪਕਾਂ ਤੇ ਮਾਤਾ ਪਿਤਾ ਦੇ ਕਹਿਣੇ ਵਿੱਚ ਰਹਿ ਕੇ ਆਪਣੀ ਸ਼ਖਸ਼ੀਅਤ ਨੂੰ ਵਧੀਆ ਬਣਾਉਣ ਲਈ ਕਿਹਾ 
ਅੰਤ ਵਿੱਚ ਹਰਪ੍ਰੀਤ ਸਿੰਘ ਕੋਹਾੜ ਜੀ ਵੱਲੋਂ ਸਕੂਲ ਵਿੱਚ ਪਹੁੰਚੇ ਸਾਰੇ ਮਹਿਮਾਨਾਂ  ਜੀ ਦਾ ਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਣਜੀਤ ਕੌਰ ਕੋਹਾਰ ਤੇ ਸਮੂਹ ਸਟਾਫ ਦੇ ਇਸ ਵਧੀਆ ਉਪਰਾਲਾ ਲਈ ਉਹਨਾਂ ਨੂੰ ਵਧਾਈ ਦਿੱਤੀ ।ਡਾਇਰੈਕੋਰੇਟ ਸ ਮੁਖਤਾਰ ਸਿੰਘ ਜੀ ਨੇ ਆਏ ਸਭ ਦਾ ਧੰਨਵਾਦ ਕੀਤਾ

ਇਸ ਮੌਕੇ ਸ੍ਰੀ ਵਿਜੇ ਕੁਮਾਰ ਬੀ ਐਨ  ਕਾਦੀਆਂ ਸ਼੍ਰੀ ਮੁਕੇਸ਼ ਕੁਮਾਰਸ਼੍ਰੀ ਕਲੂਭੂਸ਼ਣਸਲੋਤਰਾ ਲੈਕਚਰਾਰ ਸਰਦਾਰ ਕੁਲਬੀਰ ਸਿੰਘਸਰਦਾਰ ਗੁਰਵਿੰਦਰ ਸਿੰਘਦਿਓਲ ਸਰਦਾਰ ਅਵਤਾਰ ਸਿੰਘਸਰਪੰਚ ਸਰਦਾਰ ਸੁਖਰਾਜ ਸਿੰਘਭਿੰਡਰ ਸਰਦਾਰ ਸਰਬਜੀਤ ਸਿੰਘਭਿੰਡਰ ਸਰਦਾਰ ਸੁਰਿੰਦਰ ਸਿੰਘ ਜੀ ਖਾਲਸਾਸਰਦਾਰ ਪਰਮਜੀਤ ਸਿੰਘ ਜੀਡਾਕਟਰ ਹਰਮਨ ਜੀਸ਼੍ਰੀ ਤਰਸੇਮ ਜੋਜੜਾਸਰਦਾਰ ਬਲਜਿੰਦਰ ਸਿੰਘਸਰਦਾਰ ਦੀਦਾਰ ਸਿੰਘਸ਼੍ਰੀਮਤੀ ਰਣਜੀਤ ਕੌਰ ਕਾਹਲੋਂ ਆਦਿ ਤੇ ਸਕੂਲ ਦਾ ਸਮੂਹ ਸਟਾਫ ਮਨਵੀਰ ਕੌਰਡਿੰਪਲ ਭਗਤਸਮਰੀਨ ਨੇਹਾ ਨਵਨੀਤ ਕੌਰਕੰਚਨ ਲਵਪ੍ਰੀਤ ਕੌਰ,  ਅਨੂ ਕੋਰ,  ਰਮਨੀਤ ਕੌਰਰਾਧਾਕਿਰਨਬਲਜੀਤ ਕੌਰਮਨਦੀਪ ਕੌਰਇੰਦੂ ਬਾਲਾਪੂਜਾ 

Share post:

Subscribe

Popular

More like this
Related

ਅਵਾਰਾ ਕੁੱਤਿਆਂ ਦੇ ਆਤੰਕ ‘ਤੇ ਨਗਰ ਕੌਂਸਲ ਦੀ ਵੱਡੀ ਕਾਰਵਾਈ, ਲੋਕਾਂ ਨੂੰ ਮਿਲੀ ਵੱਡੀ ਰਾਹਤ

 ਕਾਦੀਆ, 30 ਅਪ੍ਰੈਲ (ਤਾਰੀ): ਸ਼ਹਿਰ ਵਿੱਚ ਲਗਾਤਾਰ ਵੱਧ ਰਹੇ...

ਅੱਤ ਦੀ ਗਰਮੀ ਵਿੱਚ ਠੰਡੇ ਪਾਣੀ ਦੀ ਛਬੀਲ ਬਣੀ ਲੋਕਾਂ ਲਈ ਵੱਡਾ ਸਹਾਰਾ

 ਕਾਦੀਆਂ, 30 ਅਪ੍ਰੈਲ (ਤਾਰੀ): ਇਲਾਕੇ ਵਿੱਚ ਪਿਛਲੇ ਕੁਝ ਦਿਨਾਂ...

ਕਾਦੀਆਂ ਪੁਲਿਸ ਨੂੰ ਵੱਡੀ ਸਫਲਤਾ, ਹੈਰੋਇਨ ਸਮੇਤ ਨੌਜਵਾਨ ਕਾਬੂ

ਕਾਦੀਆਂ, 28 ਅਪ੍ਰੈਲ (ਸਲਾਮ ਤਾਰੀ): ਪੰਜਾਬ ਭਰ ਵਿੱਚ ਚੱਲ...