ਕਾਦੀਆਂ 6 ਦੰਬਰ ਕਾਦੀਆਂ (ਸਲਾਮ ਤਾਰੀ) ਪੰਜਾਬ ਵਿੱਚ ਬਲਾਕ ਸਮਤੀ ਅਤੇ ਜ਼ਿਲਾ ਪਰੀਸ਼ਦ ਦੀ ਚੋਣਾ ਦੇ ਐਲਾਨ ਤੋ ਬਾਦ ਮਾਹੋਲ ਗਰਮਾਈਆ ਨਜ਼ਰ ਆ ਰਿਹਾ ਹੈ। ਚੋਣਾ ਲਈ ਕਾਗਜ਼ ਜਮਾ ਕਰਵਾਏ ਜਾ ਰਹੇ ਹੱਨ ਪਰ ਅਕਾਲੀ ਇਸ ਤੋ ਖਾਸਾ ਨਾਰਾਜ਼ ਨਜ਼ਰ ਆ ਰਿਹਾ ਹੈ ਅਕਾਲੀ ਦਲ ਦਾ ਦੋਸ਼ ਹੈ ਕਿ ਜਾਣ ਬੁਝ ਕੇ ਸਾਡੇ ਕਾਗਜ਼ ਰੱਦ ਕੀਤੇ ਜਾ ਰਹੇ ਹੱਨ। ਅੱਜ ਅਕਾਲੀ ਦਲ ਦੇ ਹਲਕਾ ਇੰਚਾਰਜ ਕਾਦੀਆਂ ਗਰਇਕਬਾਲ ਸਿੰਘ ਮਾਹਲ ਨੇ ਇਕ ਪ੍ਰੈਸ ਕਾਨਫਰੰਸ ਕੀਤੀ ਅਤੇ ਅਤੇ ਰੱਦ ਕੀਤੇ ਗਏ ੳਮੀਦਵਾਰਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਵਿਰੋਧ ਗੁੱਸਾ ਜ਼ਾਹਿਰ ਕੀਤਾ। ੳਹਨਾ ਕਿਹਾ ਕਿ ਤਰਨਤਾਰਨ ਚੋਣਾ ਤੋ ਬਾਦ ਸਰਕਾਰ ਬੋਖਲਾਈ ਹੋਈ ਹੈ ਤਰਨਤਾਰਨ ਚੋਣਾ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਨੂੰ ਪਸੰਦ ਕੀਤਾ ਹੈ।
ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ੳਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰੇਗਾ ਅਤੇ ਜੋ ਵੀ ਹਾਈ ਕਮਾਂਡ ਦਾ ਹੁਕਮ ਹੋਵੇਗਾ ਅਸੀਂ ੳਸੇ ਤਰਾਂ ਹੀ ਅਗਲਾ ਕਦਮ ਚੁਕਾਂਗੇ। ਇਸ ਮੋਕੇ ਵੱਡੀ ਗਿਣਤੀ ਵੱਚ ਅਕਾਲੀ ਦਲ ਵਰਕਰ ਹਾਜ਼ਰ ਸੱਨ
80 ਫੀਸਦ ਕਾਗਜ਼ ਰੱਦ ਹੋਣ ਤੇ ਆਕਾਲੀ ਦੱਲ ਵਿੱਚ ਰੋਸ਼ ਦੀ ਲਹਿਰ ਕਿਹਾ ਇਹ ਲੋਕਤੰਤਰ ਦਾ ਘਾਣ ਹੈ
Date: