ਕਾਦੀਆਂ,1ਦਸੰਬਰ(ਸਲਾਮ ਤਾਰੀ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਐਨ ਐਸ ਐਸ ਵਿਭਾਗ ਵੱਲੋਂ ਕਾਲਜ ਸੈਮੀਨਾਰ ਹਾਲ ਅੰਦਰ ਵਿਸ਼ਵ ਦਿਵਸ ਮੌਕੇ ਇੱਕ ਜਾਗਰੂਕਤਾ ਸਮਾਗਮ ਕਾਲਜ ਪ੍ਰਿੰਸੀਪਲ ਡਾ .ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਐਨ ਐਸ ਐਸ ਵਲੰਟੀਅਰ ਤੋਂ ਇਲਾਵ ਪ੍ਰੋਗਰਾਮ ਅਫਸਰ ਪ੍ਰੋਫ਼ੈਸਰ ਮਨਪ੍ਰੀਤ ਕੌਰ ਸਮੇਤ ਸਟਾਫ਼ ਮੈਂਬਰ ਹਾਜ਼ਰ ਸਨ।

ਵੱਖ ਵੱਖ ਬੁਲਾਰਿਆਂ ਨੇ ਇਸ ਬਿਮਾਰੀ ਦੇ ਲੱਛਣਾਂ ਅਤੇ ਇਸਦੇ ਫ਼ੈਲਣ ਦੇ ਕਾਰਨਾਂ ਬਾਰੇ ਵਲੰਟੀਅਰ ਨੂੰ ਜਾਗਰੂਕ ਕੀਤਾ। ਪ੍ਰੋਗਰਾਮ ਅਫ਼ਸਰ ਪ੍ਰੋਫ਼ੈਸਰ ਮਨਪ੍ਰੀਤ ਕੌਰ ਵੱਲੋਂ ਇਸ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ। ਜਾਗਰੂਕਤਾ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਡਾ. ਸਤਿੰਦਰ ਕੌਰ, ਪ੍ਰੋਫ਼ੈਸਰ ਲਵਪ੍ਰੀਤ ਕੌਰ, ਪ੍ਰੋਫ਼ੈਸਰ ਬਲਬੀਰ ਕੌਰ ਪ੍ਰੋਫ਼ੈਸਰ ਕੁਲਦੀਪ ਕੌਰ ਪ੍ਰੋਫ਼ੈਸਰ ਮਨਜੋਤ ਕੌਰ, ਪ੍ਰੋਫ਼ੈਸਰ ਰਮਨਦੀਪ ਕੌਰ, ਪ੍ਰੋਫ਼ੈਸਰ ਪ੍ਰਭਪ੍ਰੀਤ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ। ਵਲੰਟੀਅਰ ਵੱਲੋਂ ਬਣਾਏ ਗਏ ਪੋਸਟਰ ਵੀ ਪ੍ਰਦਰਸ਼ਿਤ ਕੀਤੇ ਗਏ।