ਸੇਂਟ ਵਾਰੀਅਰ ਸਕੂਲ ਕਾਦੀਆਂ ਦੇ ਵੇੜੇ ਵਿੱਚ ਉਤਰਿਆ ਕਲਾ ਰੂਪੀ ਇੰਦਰ ਧਨੁਸ਼

Date:

ਕਾਦੀਆਂ 12 ਨਵੰਬਰ (ਸਲਾਮ ਤਾਰੀ)
ਸੱਭਿਆਚਾਰਕ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਫੋਕ ਆਰਟਸ ਸੈਂਟਰ ਗੁਰਦਾਸਪੁਰ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਕਮਿਸ਼ਨਰ ਆਫ ਯੂਥ ਐਕਟੀਵਿਟੀ ਗਾਂਧੀ ਨਗਰ ਜੰਮੂ ਕਸ਼ਮੀਰ ਆਰਟ ਕਲਚਰ ਐਂਡ ਲੈਂਗੁਏਜ ਅਕੈਡਮੀ ਵੱਲੋਂ ਅੱਜ ਮਿਤੀ 12 ਨਵੰਬਰ 2025 ਨੂੰ ਸੇਂਟ ਵਾਰੀਅਰ ਸਕੂਲ ਕਾਦੀਆਂ ਵਿਖੇ ਲੋਕ ਉਤਸਵ ਗੁਰਦਾਸਪੁਰ 2025 ਕਰਵਾਇਆ ਗਿਆ। ਲੋਕ ਉਤਸਵ ਗੁਰਦਾਸਪੁਰ ਦਾ ਇਹ ਅੱਜ ਦੂਸਰਾ ਦਿਨ ਸੀ।

ਅੱਜ ਦੇ ਇਸ ਪ੍ਰੋਗਰਾਮ ਵਿੱਚ ਸਰਦਾਰ ਫਤਿਹ ਜੰਗ ਸਿੰਘ ਬਾਜਵਾ ਵਾਈਜ਼ ਪ੍ਰੈਜੀਡੈਂਟ ਬੀਜੇਪੀ ਪੰਜਾਬ ਜੀ ਬਤਾਓ ਮੁੱਖ ਮਹਿਮਾਨ ਵਜੋਂ ਪਧਾਰੇ। ਸਰਦਾਰ ਸੱਜਣ ਸਿੰਘ ਧੰਦਲ ਚੇਅਰਮੈਨ ਸੇਂਟ ਵਾਰੀਅਰ ਸਕੂਲ ਕਾਦੀਆਂ ਜੀ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਅੱਜ ਦੇ ਪ੍ਰੋਗਰਾਮ ਵਿੱਚ ਬਾਹਰੋਂ ਆਏ ਕਲਾਕਾਰਾਂ ਨੇ ਆਪੋ ਆਪਣੇ ਰਾਜ ਦੀ ਸੰਸਕ੍ਰਿਤੀ ਦੀ ਪ੍ਰਸਤੁਤੀ ਕੀਤੀ। ਜਿਸ ਵਿੱਚ ਹਿਮਾਚਲ ਤੋਂ ਆਏ ਹੋਏ ਕਲਾਕਾਰਾਂ ਨੇ ਨਾਟੀ ਲੋਕ ਨਾਚ ਪ੍ਰਸਤੁਤ ਕੀਤਾ ਰਾਜਸਥਾਨ ਤੋਂ ਆਏ ਹੋਏ ਕਲਾਕਾਰਾਂ ਨੇ ਘੂਮਰ ਲੋਕ ਨਾਚ ਪ੍ਰਸਤੁਤ ਕੀਤਾ ਹਰਿਆਣਾ ਤੋਂ ਆਏ ਹੋਏ ਕਲਾਕਾਰਾਂ ਨੇ ਉਹ ਉਮਰ ਲੋਕ ਨਾਚ ਪੇਸ਼ ਕੀਤਾ ਜੰਮੂ ਕਸ਼ਮੀਰ ਦੇ ਕਲਾਕਾਰਾਂ ਨੇ ਰੁਫ ਅਤੇ ਜਾਗਰਣ ਨਾਚ ਦੀ ਪ੍ਰਸਤੁਤਿ ਦਿੱਤੀ ਗੁਜਰਾਤ ਦੇ ਕਲਾਕਾਰਾਂ ਨੇ ਮੇਵਾਸੀ ਅਤੇ ਹੁਡੂ ਲੋਕ ਨਾਚ ਪ੍ਰਸਤੁਤ ਕੀਤਾ।

ਸਰਦਾਰ ਫਤਿਹ ਜੰਗ ਸਿੰਘ ਬਾਜਵਾ ਜੀ ਨੇ ਪ੍ਰੋਗਰਾਮ ਦੇ ਅਖੀਰ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਅਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਦੇਸ਼ ਦੀ ਸੰਸਕ੍ਰਿਤੀ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਬਹੁਤ ਜਰੂਰੀ ਹਨ। ਉਹਨ੍ਾਂ ਨੇ ਬਾਹਰੋਂ ਆਏ ਹੋਏ ਕਲਾਕਾਰਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਇਹਨਾਂ ਕਲਾਕਾਰਾਂ ਦੀ ਵੇਸ਼ਭੂਸ਼ਾ ਅਤੇ ਭਾਸ਼ਾ ਤੋਂ ਜਾਣੂ ਹੋਣ ਲਈ ਪ੍ਰੇਰਿਆ ਉੱਥੇ ਹੀ ਉਹਨਾਂ ਨੇ ਸਰਕਾਰ ਦੇ ਇਸ ਉਪਰਾਲੇ ਨੂੰ ਸਰਇਆ। ਉਹਨਾਂ ਨੇ ਇਸ ਮੌਕੇ ਹਰਮਨਪ੍ਰੀਤ ਸਿੰਘ ਡਾਇਰੈਕਟਰ ਪੰਜਾਬ ਫੋਕਾ ਸੈਂਟਰ ਗੁਰਦਾਸਪੁਰ ਦਾ ਵੀ ਧੰਨਵਾਦ ਕੀਤਾ।ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਰਦਾਰ ਸਰਵਣ ਸਿੰਘ ਡਾਇਰੈਕਟਰ ਸੇਂਟ ਵਾਰੀਅਰ ਸਕੂਲ ਕਾਦੀਆਂ ਨੇ ਉੱਗਾ ਯੋਗਦਾਨ ਦਿੱਤਾ। ਅੱਜ ਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਰਦਾਰ ਭੁਪਿੰਦਰ ਪਾਲ ਸਿੰਘ ਬਿੱਟੀ ਮੈਂਬਰ ਐਸ ਐਸ ਬੋਰਡ ਪੰਜਾਬ ਡਾਕਟਰ ਕਮਲ ਜੋਤੀ ਬੀਜੇਪੀ ਸਪੋਕਸ ਪਰਸਨ ਸਰਦਾਰ ਭੁਪਿੰਦਰ ਸਿੰਘ ਸੈਣੀ ਜੀ ਨੈਣੇਕੋਟ ਤੋਂ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ । ਸਰਦਾਰ ਪਰਮਵੀਰ ਸਿੰਘ ਪ੍ਰਿੰਸੀਪਲ ਸੇਂਟ ਵਾਰੀਅਰ ਸਕੂਲ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਬਾਹਰੋਂ ਆਏ ਹੋਏ ਕਲਾਕਾਰਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸੰਜੀਵ ਸ਼ਾਹਦ ਉੱਗੇ ਸੂਤਰਧਾਰ ਜੀ ਨੇ ਆਪਣਾ ਵਧੀਆ ਰੋਲ ਨਿਭਾਇਆ। ਅੱਜ ਦੇ ਪ੍ਰੋਗਰਾਮ ਵਿੱਚ ਸਰਦਾਰ ਪਰਮਿੰਦਰ ਸਿੰਘ ਸੈਣੀ ਜ਼ਿਲਾ ਗਾਈਡੈਂਸ ਕੌਂਸਲਰ ਗੁਰਦਾਸਪੁਰ ਜੀ ਨੇ ਉੱਗੀ ਭੂਮਿਕਾ ਨਿਭਾਈ ਉਹਨਾਂ ਦੇ ਨਾਲ ਮੁਕੇਸ਼ ਵਰਮਾ ਜੀ ਅਤੇ ਸੰਦੀਪ ਚੌਧਰੀ ਜੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੰਜਾਬ ਫੋਕ ਆਰਟ ਸੈਂਟਰ ਗੁਰਦਾਸਪੁਰ ਦੇ ਪ੍ਰਧਾਨ ਅਰਸ਼ਪ੍ਰੀਤ ਸਿੰਘ ਦਮਨਜੀਤ ਸਿੰਘ ਸੈਕਟਰੀ ਮੈਂਬਰ ਹਰਮਨਜੋਤ ਸਿੰਘ ਜਗਬੀਰ ਸਿੰਘ ਨੇ ਆਪਣਾ ਯੋਗਦਾਨ ਪਾਇਆ। ਅੱਜ ਦੇ ਇਸ ਪ੍ਰੋਗਰਾਮ ਵਿੱਚ ਕੁੱਲ 1700 ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਨੂੰ ਦੇਖਿਆ।

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...