ਕਾਦੀਆਂ, 12 ਨਵੰਬਰ (ਮੁਹੱਮਦ ਅਬਦੁਲ ਸਲਾਮ ਤਾਰੀ) ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੀ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ, ਇਤਿਹਾਸ ਬਾਰੇ ਵਿਚਾਰ – ਚਰਚਾ ਕੀਤੀ। ਵਿਦਿਆਰਥੀਆਂ ਵੱਲੋਂ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ। ਇਹਨਾਂ ਮੁਕਾਬਲਿਆਂ ਵਿੱਚੋਂ ਮਹਿਕਪ੍ਰੀਤ ਸਿੰਘ ਨਾਨ- ਮੈਡੀਕਲ ਗਿਆਰਵੀਂ ਜਮਾਤ ਪਹਿਲਾ ਸਥਾਨ, ਲਵਪ੍ਰੀਤ ਕੌਰ ਮੈਡੀਕਲ ਗਿਆਰਵੀਂ ਜਮਾਤ ਦੂਸਰਾ ਸਥਾਨ, ਮਹਿਕਪ੍ਰੀਤ ਕੌਰ ਮੈਡੀਕਲ ਗਿਆਰਵੀਂ ਜਮਾਤ ਤੀਸਰੇ ਸਥਾਨ ਤੇ ਰਹੀ। ਸਕੂਲ ਦੇ ਪੰਜਾਬੀ ਲੈਕਚਰਾਰ ਰਮਨਜੀਤ ਕੌਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਵਿਚਾਰ ਰੱਖੇ। ਇਸ ਮੌਕੇ ਹੋਰਨਾ ਸਕੂਲ ਅਧਿਆਪਕਾਂ ਵਿੱਚ ਲੈਕਚਰਾਰ ਦਲਜੀਤ ਕੌਰ, ਲੈਕਚਰਾਰ ਰਮਨਜੀਤ ਕੌਰ ,ਲੈਕਚਰਾਰ ਅਨਾਮਿਕਾ, ਲੈਕਚਰਾਰ ਅਮਤੁਲ ਮਤੀਨ, ਲੈਕਚਰਾਰ ਸਨਾਵਰ ਮੁਨੀਰ, ਲੈਕਚਰਾਰ ਮਿਤਾਲੀ, ਲੈਕਚਰਾਰ ਅਮਨਦੀਪ ਕੌਰ, ਲੈਕਚਰਾਰ ਜਸਕਿਰਨ ਕੌਰ,ਲੈਕਚਰਾਰ ਬਲਬੀਰ ਕੌਰ, ਲੈਕਚਰਾਰ ਕੁਲਦੀਪ ਕੌਰ, ਲੈਕਚਰਾਰ ਨਵਤੇਸ਼ਪਾਲ ਸਿੰਘ ਸਮੇਤ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਸ਼ਣ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ।
Date: