ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਦਾ ਦੌਰਾ ਕੀਤਾ ਗਿਆ

Date:

 

ਗੁਰਦਾਸਪੁਰ 11 ਸਤੰਬਰ (ਸਲਾਮ ਤਾਰੀ)

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ ਐਲੀਮੈਂਟਰੀ ਸ਼੍ਰੀਮਤੀ ਪਰਮਜੀਤ ਵੱਲੋਂ ਬਲਾਕ ਦੋਰਾਂਗਲਾ ਦੇ ਹੜ੍ਹ ਪ੍ਰਭਾਵਿਤ ਸਕੂਲਾਂ ਦਾ ਦੌਰਾ ਕਰਕੇ ਹਾਜ਼ਰ ਅਧਿਆਪਕਾਂ ਕੋਲੋਂ ਸਥਿਤੀਆਂ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਈ.ਓ. ਸ਼੍ਰੀਮਤੀ ਪਰਮਜੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਬਲਾਕ ਦੋਰਾਂਗਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਹਲੜੀ , ਸਰਕਾਰੀ ਪ੍ਰਾਇਮਰੀ ਸਕੂਲ ਗਾਹਲੜੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਠੱਠੀ ਪਹੁੰਚ ਕੇ ਹੜ੍ਹਾਂ ਦੌਰਾਨ ਹੋਏ ਨੁਕਸਾਨ ਤੇ ਸਥਿਤੀਆਂ ਦਾ ਜਾਇਜ਼ਾ ਲਿਆ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਮਿਤੀ 14 ਸਤੰਬਰ ਤੱਕ ਬੰਦ ਕੀਤੇ ਗਏ ਹਨ ਤਾਂ ਜੋ ਸਕੂਲਾਂ ਦੀ ਸਾਫ਼ ਸਫ਼ਾਈ ਕੀਤੀ ਜਾ ਸਕੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਕੂਲਾਂ ਵਿੱਚ ਅਧਿਆਪਕ ਹਾਜ਼ਰ ਸਨ ਤੇ ਹੜ੍ਹ ਪ੍ਰਭਾਵਿਤ ਹੋਣ ਕਾਰਨ ਸਕੂਲਾਂ ਵਿੱਚ ਕਾਫ਼ੀ ਮਿੱਟੀ ਤੇ ਚਿੱਕੜ ਭਰਿਆ ਹੋਇਆ ਹੈ , ਜਿਸ ਦੀ ਸਫਾਈ ਅਧਿਆਪਕਾਂ ਦੀ ਦੇਖਰੇਖ ਹੇਠ ਕਰਵਾਈ ਜਾ ਰਹੀ ਹੈ। ਇਸ ਦੌਰਾਨ ਡੀ.ਈ.ਓ. ਦਫ਼ਤਰ ਤੋਂ ਅਨੂੰ ਅਰੋੜਾ ਹਾਜ਼ਰ ਸਨ।

Share post:

Subscribe

Popular

More like this
Related

ਅਵਾਰਾ ਕੁੱਤਿਆਂ ਦੇ ਆਤੰਕ ‘ਤੇ ਨਗਰ ਕੌਂਸਲ ਦੀ ਵੱਡੀ ਕਾਰਵਾਈ, ਲੋਕਾਂ ਨੂੰ ਮਿਲੀ ਵੱਡੀ ਰਾਹਤ

 ਕਾਦੀਆ, 30 ਅਪ੍ਰੈਲ (ਤਾਰੀ): ਸ਼ਹਿਰ ਵਿੱਚ ਲਗਾਤਾਰ ਵੱਧ ਰਹੇ...

ਅੱਤ ਦੀ ਗਰਮੀ ਵਿੱਚ ਠੰਡੇ ਪਾਣੀ ਦੀ ਛਬੀਲ ਬਣੀ ਲੋਕਾਂ ਲਈ ਵੱਡਾ ਸਹਾਰਾ

 ਕਾਦੀਆਂ, 30 ਅਪ੍ਰੈਲ (ਤਾਰੀ): ਇਲਾਕੇ ਵਿੱਚ ਪਿਛਲੇ ਕੁਝ ਦਿਨਾਂ...

ਕਾਦੀਆਂ ਪੁਲਿਸ ਨੂੰ ਵੱਡੀ ਸਫਲਤਾ, ਹੈਰੋਇਨ ਸਮੇਤ ਨੌਜਵਾਨ ਕਾਬੂ

ਕਾਦੀਆਂ, 28 ਅਪ੍ਰੈਲ (ਸਲਾਮ ਤਾਰੀ): ਪੰਜਾਬ ਭਰ ਵਿੱਚ ਚੱਲ...