ਕਾਦੀਆ 25 ਜੁਲਾਈ/ਤਾਰੀ
ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਹਾਦਰਪੁਰ ਰਜੋਆ ਵਿਖੇ ਪ੍ਰਿੰਸੀਪਲ ਸ੍ਰੀ ਰਾਮ ਲਾਲ ਜੀ ਦੀ ਅਗਵਾਈ ਹੇਠ ਸਾਵਨ ਮਹੀਨੇ ਦੇ ਤੀਆਂ ਦੇ ਤਿਉਹਾਰ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਬੜੇ ਉਤੁਸਾਹ ਨਾਲ ਮਨਾਇਆ ਗਿਆ ਵਿਦਿਆਰਥੀਆਂ ਨੇ ਸੋਲੋ ਡਾਂਸ ਗਰੁੱਪ ਡਾਂਸ ਅਤੇ ਗਿੱਦੇ ਕਿੱਕਲੀ ਆਦਿ ਦੀਆਂ ਧਮਾਲਾਂ ਪਾਈਆਂ ਸਾਰੇ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਰੀਆਂ ਦਾ ਆਨੰਦ ਮਾਣਿਆ ਮੈਡਮ ਕਮਲ ਨੇ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਪਿਛੋਕੜ ਅਤੇ ਮਹੱਤਵ ਨੂੰ ਬਿਆਨ ਕੀਤਾ ਵਿਦਿਆਰਥੀਆਂ ਦੀ ਪੇਸ਼ਕਾਰੀ ਲਈ ਮੈਡਮ ਸਾਕਸ਼ੀ ਬਲਜੀਤ ਕੌਰ ਸੁਨੀਤਾ ਸੈਣੀ ਅਮਨਦੀਪ ਕੌਰ ਲਖਵੀਰ ਕੌਰ ਆਦਿ ਨੇ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚ ਮਨਪ੍ਰੀਤ ਜਸ਼ਨ ਸ਼ਰਨ ਕਮਲਜੀਤ ਸਹਿਜ ਰਿੰਮੀ ਜਗਰੂਪ ਹਰਜੋਤ ਖੁਸ਼ਦੀਪ ਆਦਿ ਨੇ ਨਾਮ ਪ੍ਰਮੁੱਖ ਹਨ ਇਸ ਮੌਕੇ ਪ੍ਰਿੰਸੀਪਲ ਸ੍ਰੀ ਰਾਮ ਲਾਲ ਜੀ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਤੀਆਂ ਦੀ ਵਧਾਈ ਦਿੱਤੀ। ਮਿਡ ਡੇ ਮੀਲ ਦੌਰਾਨ ਪੂੜੇ ਖੀਰ ਆਦਿ ਵੀ ਵਰਤਾਏ ਗਏ ਇਸ ਵੇਲੇ ਰਜਿੰਦਰ ਸਿੰਘ ਗੁਰਇਕਬਾਲ ਸਿੰਘ ਮਨਜਿੰਦਰ ਸਿੰਘ ਪ੍ਰਗਟ ਸਿੰਘ ਸੁਖਵਿੰਦਰ ਸਿੰਘ ਮੋਨਿਕਾ ਸੁਨੀਤਾ ਹਰਸਿਮਰਨ ਕੌਰ ਜਸਵੰਤ ਕੌਰ ਨਵਜੀਤ ਕੌਰ ਆਦਿ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ