ਵਾਹਨ ਨਾਲ ਟੱਕਰ ਕਾਰਨ ਮੋਟਰ ਸਾਈਕਲ ਸਵਾਰ ਗੰਭੀਰ ਜ਼ਖ਼ਮੀ

Date:

ਕਾਦੀਆਂ/25 ਜੁਲਾਈ (ਸਲਾਮ ਤਾਰੀ)
ਕਾਦੀਆਂ ਚੁੰਗੀ ਸਿਵਲ ਲਾਇਨ ਦੇ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ 22 ਸਾਲਾ ਨੌਜਵਾਨ ਸਮੇਤ ਦੋ ਨੌਜਵਾਨ ਜ਼ਖ਼ਮੀ ਹੋ ਗਏ।  ਇਸ ਸਬੰਧ ਵਿੱਚ ਫ਼ਾਰੂਕ ਅਹਿਮਦ ਵਾਸੀ ਨੰਗਲ ਬਾਗ਼ਬਾਨਾਂ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਅਹਸਨ ਫ਼ਰੀਦ (22) ਅਤੇ ਛੋਟਾ ਬੇਟਾ ਫ਼ਰੀਦ ਅਹਿਮਦ ਘਰ ਦਾ ਸਾਮਾਨ ਲੈਣ ਲਈ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਕਾਦੀਆਂ ਚੁੰਗੀ ਸਾਈਡ ਜਾ ਰਹੇ ਸਨ। ਇੱਕ ਵਾਹਨ ਨੇ ਅਚਾਨਕ ਆਪਣੇ ਵਾਹਨ ਦਾ ਦਰਵਾਜ਼ਾ ਖੋਲ ਦਿੱਤਾ ਜੋ ਮੋਟਰ ਸਾਈਕਲ ਸਵਾਰਾ ਨੂੰ ਵੱਜ ਗਿਆ। ਜਿਸ ਦੇ ਨਤੀਜੇ ਵਜੋਂ ਮੋਟਰ ਸਾਈਕਲ ਚਲਾ ਰਹੇ ਯੁਵਕ ਇਸ ਦੀ ਚਪੇਟ ਵਿੱਚ ਆ ਗਏ। ਫ਼ਾਰੂਕ ਅਹਿਮਦ ਨੇ ਦੱਸਿਆ ਕਿ ਉਣਾਂ ਦਾ ਵੱਡਾ ਬੇਟਾ ਅਹਸਨ ਫ਼ਰੀਦ ਜੋ ਮੋਟਰ ਸਾਈਕਲ ਚਲਾ ਰਿਹਾ ਸੀ ਉਸ ਦੇ ਸਿਰ ਤੇ ਗੰਭੀਰ ਸੱਟਾਂ ਵੱਜਿਆਂ। ਇਸ ਹਾਦਸੇ ਵਿੱਚ ਉਸ ਦੀ ਖੋਪੜੀ ਖੁੱਲ ਗਈ। ਜਿਸ ਨੂੰ ਤੁਰੰਤ ਸਥਾਨਕ ਇੱਕ ਨਿੱਜੀ ਹਸਪਤਾਲ ਲੈ ਜਾਇਆ ਗਿਆ। ਡਾਕਟਰਾਂ ਨੇ ਨੌਜਵਾਨ ਦੀ ਹਾਲਤ ਨਾਜ਼ੁਕ ਨੂੰ ਵੇਖਦੀਆਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਜਿਸ ਤੇ ਨੌਜਵਾਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦਾ ਭਰਾ ਫ਼ਰੀਦ ਅਹਿਮਦ ਇਸ ਹਾਦਸੇ ਵਿੱਚ ਮਾਮੂਲੀ ਜ਼ਖ਼ਮੀ ਹੋਇਆ ਹੈ। ਸਥਾਨਕ ਪੁਲੀਸ ਨੂੰ ਇਸ ਮਾਮਲੇ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

Share post:

Subscribe

Popular

More like this
Related

ਸਰਫ਼ਰਾਜ਼ ਸਿੰਘ ਅਤੇ ਗੁਰਲੀਨ ਕੋਰ ਨੇ ਆਪਣੀ ਪਹਿਲੀ ਵੋਟ ਪਾਈ

ਕਾਦੀਆਂ 14 ਜੁਲਾਈ (ਤਾਰੀ) ਨਗਰ ਕੌਂਸਲ ਚੋਣਾਂ ਦੌਰਾਨ ਜਿੱਥੇ...

ਸ ਸ ਸ ਸਮਾਰਟ ਸਕੂਲ ਵਿਖੇ World Environment Day ਮਨਾਇਆ ਗਿਆ

 ਕਾਦੀਆ, 5 ਜੂਨ (ਤਾਰੀ )ਸ ਸ ਸ ਸਮਾਰਟ ਸਕੂਲ...

38 ਉਮੀਦਵਾਰਾਂ ਨੇ ਨਾਂ ਵਾਪਸ ਲਏ, 13 ਜੂਨ ਨੂੰ ਪੈਣਗੀਆਂ ਵੋਟਾਂ

ਕਾਦੀਆਂ/5 ਜੂਨ (ਸਲਾਮ ਤਾਰੀ) 13 ਜੂਨ ਨੂੰ ਨਗਰ ਕੌਂਸਲ ਕਾਦੀਆਂ ਦੀ ਹੋਣ...