ਬਟਾਲਾ 23 ਜੂਨ (ਤਾਰੀ )
ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:) ਬਟਾਲਾ ਦੀ ਮਹੀਨਾਵਾਰ ਮੀਟਿੰਗ ਉੱਪ ਪ੍ਰਧਾਨ ਸ. ਸਰਦੂਲ ਸਿੰਘ ਸੋਢੀ ਦੀ ਅਗਵਾਈ ਵਿੱਚ ਹੋਈ , ਜਿਸ ਦੌਰਾਨ ਵੱਡੀ ਗਿਣਤੀ ਵਿੱਚ ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸ. ਸਰਦੂਲ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫੋਰਮ ਵੱਲੋਂ ਅੱਜ ਕੀਤੀ ਮਹੀਨਾਵਾਰ ਮੀਟਿੰਗ ਦੌਰਾਨ ਉੱਘੇ ਹਾਸ ਰਸ ਅਦਾਕਾਰ ਸ. ਜਸਵਿੰਦਰ ਭੱਲਾ ਜੀ ਦੇ ਅਚਨਚੇਤ ਦੇਹਾਂਤ ਤੇ ਦੁੱਖ ਜ਼ਾਹਰ ਕਰਦੇ ਹੋਏ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚੀਆਂ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੰਗਤਾਂ ਦੀ ਸੁਰੱਖਿਆ ਤੇ ਸਫ਼ਾਈ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੋਜਵਾਨ ਪੀੜੀ ਨੂੰ ਕਿਹਾ ਕਿ ਉਹ ਇਸ ਪਵਿੱਤਰ ਦਿਹਾੜੇ ਤੇ ਹੁੱਲੜਬਾਜ਼ੀ ਨਾ ਕਰਦੇ ਹੋਏ ਸ਼ਰਧਾ ਭਾਵਨਾ ਨਾਲ ਮਨਾਉਣ। ਇਸ ਦੇ ਨਾਲ ਨਾਲ ਸਮੂਹ ਫੋਰਮ ਵੱਲੋਂ ਫੈਸਲਾ ਕੀਤਾ ਗਿਆ ਕਿ ਪਿਛਲੇ ਸਾਲ ਲਗਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਕਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਮੌਕੇ ਹਾਜ਼ਰ ਬੁੱਧੀਜੀਵੀਆਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਦੌਰਾਨ ਜਨਰਲ ਸੈਕਟਰੀ ਗੁਰਦਰਸ਼ਨ ਸਿੰਘ ਧਾਮੀ, ਸੈਕਟਰੀ ਪ੍ਰਿੰਸੀਪਲ ਨਾਨਕ ਸਿੰਘ, ਡਾਕਟਰ ਸੱਤਪਾਲ ਸਿੰਘ, ਗੁਰਪ੍ਰੀਤ ਸਿੰਘ ਪਰਮਾਰ, ਜਸਵੰਤ ਸਿੰਘ ਜੇ.ਈ., ਅਜਮੇਰਪਾਲ ਸਿੰਘ, ਕੁਲਵੰਤ ਸਿੰਘ ਸਟੇਟ ਐਵਾਰਡੀ, ਡਾ. ਗੁਰਿੰਦਰ ਸਿੰਘ ਰੰਧਾਵਾ, ਡਾ. ਗੁਰਦੇਵ ਸਿੰਘ , ਸੁਰਿੰਦਰ ਸਿੰਘ ਕਾਹਲੋਂ , ਕਸ਼ਮੀਰ ਸਿੰਘ ਛੀਨਾ, ਪ੍ਰਿੰਸੀਪਲ ਬਲਵੰਤ ਸਿੰਘ ਮੱਲੀ , ਰਜਿੰਦਰ ਸਿੰਘ, ਸਵਰਨ ਸਿੰਘ ਸਰੂਪਵਾਲੀ ਆਦਿ ਹਾਜ਼ਰ ਸਨ।