ਕਾਦੀਆਂ 7 ਜੂਨ (ਸਲਾਮ ਤਾਰੀ)
ਗੁਲਸ਼ਨ ਵਰਮਾ ਨੂੰ ਬੀ ਜੇ ਪੀ ਕਾਦੀਆਂ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦੇ ਨਾਂ ਦੀ ਘੋਸ਼ਣਾ ਕਰਦੇ ਹੋਏ ਮੁੱਖ ਮਹਿਮਾਨ ਅਤੇ ਬੀ ਜੇ ਪੀ ਦੇ ਸੀਨੀਅਰ ਨੇਤਾ ਸਾਬਕਾ ਮੇਅਰ ਪਠਾਨਕੋਟ ਸ਼੍ਰੀ ਅਨਿਲ ਵਾਸੂਦੇਵ ਨੇ ਕੀਤੀ। ਇਸ ਮੌਕੇ ਤੇ ਗੁਲਸ਼ਨ ਵਰਮਾ ਨੂੰ ਫ਼ੁਲ ਮਾਲਾਵਾਂ ਪਹਿਨਾ ਕੇ ਅਤੇ ਸਿਰੋਪਾ ਭੇਂਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਬੋਲਦੀਆਂ ਉਣਾਂ ਕਿਹਾ ਕਿ ਭਾਜਪਾ ਚ ਰਹਿੰਦੀਆਂ ਵਰਕਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਬਣਿਆ ਜਾ ਸਕਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਪਾਰਟੀ ਨਾਲ ਜੁੜੇ ਰਹੀਏ ਅਤੇ ਉਸ ਦੀ ਸੋਚ ਤੇ ਪਹਿਰਾ ਦਿੰਦੇ ਰਹੀਏ। ਉਣਾਂ ਨਵ ਨਿਯੁਕਤ ਪ੍ਰਧਾਨ ਗੁਲਸ਼ਨ ਵਰਮਾ ਨੂੰ ਸਲਾਹ ਦਿੱਤੀ ਕਿ ਉਹ ਹਰ ਪਾਰਟੀ ਵਰਕਰ ਅਤੇ ਸਾਬਕਾ ਪ੍ਰਧਾਨਾਂ ਨਾਲ ਸੰਪਰਕ ਕਰ ਕੇ ਉਣਾਂ ਮਸ਼ਵਰੇ ਲੈਂਦੇ ਰਹਿਣ ਤਾਂ ਹੀ ਪਾਰਟੀ ਮਜ਼ਬੂਤ ਹੋ ਸਕਦੀ ਹੈ। ਇਸ ਮੌਕੇ ਤੇ ਬੀ ਜੇ ਪੀ ਦੇ ਸੀਨੀਅਰ ਨੇਤਾ ਅਤੇ ਲੱਖ ਦਾਤਾ ਦਰਬਾਰ ਦੇ ਪ੍ਰਧਾਨ ਜੋਗਿੰਦਰਪਾਲ ਭੁੱਟੋ, ਸਾਬਕਾ ਬੀ ਜੇ ਪੀ ਪ੍ਰਧਾਨ ਸ਼੍ਰੀ ਅਸ਼ੋਕ ਕੁਮਾਰ ਨੇ ਨਵੇਂ ਥਾਪੇ ਗਏ ਪ੍ਰਧਾਨ ਗੁਲਸ਼ਨ ਵਰਮਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਨਿੱਕ ਪ੍ਰਭਾਕਰ ਨੇ ਠਾਕੁਰ ਦੁਆਰਾ ਮੰਦਿਰ ਪਹੁੰਚ ਕੇ ਗੁਲਸ਼ਨ ਵਰਮਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਕਾਦੀਆਂ ਬੀ ਜੇ ਪੀ ਮੰਡਲ ਪ੍ਰਧਾਨ ਸ਼੍ਰੀ ਗੁਲਸਂਨ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕਿਹਾ ਹੈ ਕਿ ਉਣਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਅਤੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਰਿਟਾਇਰਡ ਕੈਪਟਨ ਅਰਜੁਨ ਚਿੱਬ ਬਲਾਕ ਪ੍ਰਧਾਨ ਕਾਹਨੂੰਵਾਨ, ਤੇ ਕੁਲਵਿੰਦਰ ਕੌਰ ਜ਼ਿਲ੍ਹਾ ਉਪ ਪ੍ਰਧਾਨ ਬੀ ਜੇ ਪੀ, ਸ਼ੈਲੀ, ਸੁਸ਼ਮਾ, ਮੀਨਾ, ਰੀਨਾ, ਸਮਿਤਾ, ਸੁਨੈਨਾ, ਅੰਜੂ,ਬਲਜੀਤ ਕੌਰ, ਅਸ਼ਵਨੀ ਵਰਮਾ, ਅਸ਼ੋਕ ਨਈਅਰ, ਵਿਲੀਅਮ ਭਾਟੀਆ, ਸ਼ਿਵ ਵੀਰ ਜ਼ਿਲ੍ਹਾ ਪ੍ਰਧਾਨ, ਪਰਵੀਨ ਕੁਮਾਰ ਸਾਬਕਾ ਮੰਡਲ ਪ੍ਰਧਾਨ,ਰਾਮੇਸ਼ਵਰ ਮਹਾਜਨ, ਜੋਗਿੰਦਰਪਾਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।