ਕਾਦੀਆਂ 12 ਅਪ੍ਰੈਲ (ਸਲਾਮ ਤਾਰੀ)
ਐਸ ਐਸ ਬਾਜਵਾ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਦੁਆਰਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਫਸਲ ਕਟਾਈ ਦੇ ਮੌਸਮ ਦੀ ਸ਼ੁਰੂਆਤ ਵਿੱਚ ਅਤੇ ਸਿੱਖ ਧਰਮ ਦੇ ਨਵੇਂ ਸਾਲ ਦੇ ਮੌਕੇ ਤੇ ਬੱਚਿਆਂ ਨੇ ਪ੍ਰਾਰੰਪਰਿਕ ਪਹਿਰਾਵਿਆਂ ਵਿੱਚ ਰੰਗਾ ਰੰਗ ਸੰਸਕ੍ਰਿਤਿਕ ਪੇਸ਼ਕਾਰੀਆਂ ਦਿੱਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਗਿਆਨ ਭਰਪੂਰ ਭਾਸ਼ਣ ਤੇ ਕਵਿਤਾਵਾਂ ਦੇ ਨਾਲ ਹੋਈ। ਜਿਸ ਵਿੱਚ ਵਿਸਾਖੀ ਦੇ ਧਾਰਮਿਕ,ਇਤਿਹਾਸ ਅਤੇ ਸੰਸਕ੍ਰਿਤਿਕ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ। ਜਮਾਤ ਨੌਵੀਂ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਵਿਸਾਖੀ ਦਾ ਮਹੱਤਵ ਦੱਸਦੇ ਹੋਏ ਭਾਸ਼ਣ ਪੇਸ਼ ਕੀਤਾ। ਅੱਠਵੀਂ ਕਲਾਸ ਦੀ ਵਿਦਿਆਰਥਣ ਦੁਆਰਾ ਕਵਿਤਾ ਪੇਸ਼ ਕੀਤੀ ਗਈ। ਸਕੂਲ ਦੀ ਮੁੱਖ- ਅਧਿਆਪਿਕਾ ਕੋਮਲ ਅਗਰਵਾਲ ਜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਕਰਨ ਦਾ ਉਦੇਸ਼ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਜੜਾਂ ਦੇ ਨਾਲ ਜੋੜਨਾ ਅਤੇ ਵਿਰਾਸਤ ਦੇ ਪ੍ਰਤੀ ਉਹਨਾਂ ਦੇ ਮਨ ਅੰਦਰ ਸਨਮਾਨ ਨੂੰ ਉਜਾਗਰ ਕਰਨਾ ਹੈ। ਉਹਨਾਂ ਨੇ ਬੱਚਿਆਂ ਦੇ ਉਤਸ਼ਾਹ ਅਤੇ ਪੇਸ਼ਕਾਰੀਆਂ ਦੀ ਸ਼ਲਾਂਗਾ ਕੀਤੀ। ਸਕੂਲ ਦੇ ਡਾਇਰਕਟਰ ਐਮ ਐਲ ਸ਼ਰਮਾ (ਰਾਸ਼ਟਰੀ ਪੁਰਸਕਾਰ ਵਿਜੇਤਾ) ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਅੰਦਰ ਆਤਮ ਵਿਸ਼ਵਾਸ ਅਤੇ ਹੁਨਰ ਵਿਕਸਿਤ ਕਰਦੇ ਹਨ ਉਹਨਾਂ ਨੇ ਇਸ ਤਿਉਹਾਰ ਨੂੰ ਕਿਸਾਨਾਂ ਦੀ ਮਿਹਨਤ ਦਾ ਪ੍ਰਤੀਕ ਦੱਸਿਆ।ਸਕੂਲ ਦੀ ਕੋਰਡੀਨੇਟਰ ਸਾਲਣੀ ਸ਼ਰਮਾ ਅਤੇ ਅਧਿਅਕਸ਼ ਡਾਕਟਰ ਰਾਜੇਸ਼ ਸ਼ਰਮਾ ਨੇ ਬੱਚਿਆਂ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਇਸ ਮੌਕੇ ਤੇ ਸਕੂਲ ਦੇ ਉਪ- ਮੁੱਖ ਅਧਿਆਪਕ ਰਕੇਸ਼ ਕੁਮਾਰ ਅਤੇ ਸਮੂਹ ਸਕੂਲ ਸਟਾਫ ਹਾਜਰ ਸਨ।