ਕਾਦੀਆਂ 13 ਨਵੰਬਰ (ਸਲਾਮ ਤਾਰੀ)
ਭਾਜਪਾ ਦੇ ਸਾਬਕਾ ਪ੍ਰਧਾਨ ਸ਼੍ਰੀ ਚਰਨਦਾਸ ਭਾਟੀਆ ਬੀਤੇ ਦਿਨ ਕਾਦੀਆਂ ਵਿੱਚ ਅਕਾਲ ਚਲਾਣਾ ਕਰ ਗਏ ਸੀ। 85 ਸਾਲ ਦੇ ਚਰਨਦਾਸ ਭਾਟੀਆ ਕਾਦੀਆਂ ਵਿੱਚ ਭਾਜਪਾ ਦੇ ਇੱਕ ਪ੍ਰਮੁੱਖ ਵਿਅਕਤੀ ਸਨ। ਅੱਜ ਉਹਨਾਂ ਦੇ ਨਿਵਾਸ ਸਥਾਨ ਤੇ ਭਾਜਪਾ ਆਗੂ ਸਰਦਾਰ ਫਤਿਹ ਜੰਗ ਸਿੰਘ ਬਾਜਵਾ ਮੀਤ ਪ੍ਰਧਾਨ ਬੀਜੇਪੀ ਪੰਜਾਬ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਦੱਸਿਆ ਕਿ ਚਰਨ ਦਾਸ ਭਾਟੀਆ ਜਿੱਥੇ ਭਾਜਪਾ ਦੇ ਆਗੂ ਰਹੇ ਹਨ ਉੱਥੇ ਉਹ ਕਾਦੀਆਂ ਅਤੇ ਇਲਾਕੇ ਵਿੱਚ ਹਰ ਸਮਾਜ ਵਿੱਚ ਇੱਕ ਚੰਗੇ ਸਮਾਜ ਸੇਵਕ ਵਜੋਂ ਵੀ ਵਿਚਰਦੇ ਰਹੇ ਹਨ l ਉਹਨਾਂ ਦੱਸਿਆ ਕਿ ਉਹਨਾਂ ਦੇ ਦੇਹਾਂਤ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਸਮਾਜ ਨੂੰ ਵੀ ਇਕ ਚੰਗੇ ਵਿਅਕਤੀ ਦੀ ਕਮੀ ਹੋਈ ਹੈl ਇੱਥੇ ਜ਼ਿਕਰਯੋਗ ਹੈ ਕਿ ਚਰਨ ਦਾਸ ਭਾਟੀਆ ਜੀ ਦੇ ਦੇਹਾਂਤ ਤੇ ਉਹਨਾਂ ਦੇ ਘਰ ਧਾਰਮਿਕ ਸਮਾਜਿਕ ਅਤੇ ਸਿਆਸੀ ਲੋਕ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆ ਰਹੇ ਹਨ l
ਅੱਜ ਇਸ ਮੌਕੇ ਸ ਫ਼ਤਿਹ ਜੰਗ ਸਿੰਘ ਬਾਜਵਾ ਦੇ ਨਾਲ ਭਾਜਪਾ ਦੇ ਡਾਕਟਰ ਕਮਲ ਜੋਤੀ , ਨਰੇਸ਼ ਅਰੋੜਾ , ਗੌਰਵ ਖੋਸਲਾ , ਰਜਨੀਸ਼ ਮਹਾਜਨ ,ਅਨੀਸ਼ ਬਲੱਗਨ, ਚੈਰੀ ਮਹਾਜਨ,ਸੰਦੀਪ ਭਗਤ , ਰਾਜੀਵ ਭਾਟੀਆ,ਨਕੁਲ ਭਾਟੀਆ ਵਿਸ਼ੇਸ਼ ਤੌਰ ਤੇ ਮੌਜੂਦ ਸੀ