ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਦੁਆਰਾ ਕਾਦੀਆਂ ਸਥਿਤ ਸ਼ਿਵਾਲਾ ਮੰਦਿਰ ਚੌਕ ਵਿਚ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ

Date:

ਕਾਦੀਆਂ 9 ਅਗਸਤ (ਸਲਾਮ ਤਾਰੀ)
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਦੁਆਰਾ ਕਾਦੀਆਂ ਸਥਿਤ ਸ਼ਿਵਾਲਾ ਮੰਦਿਰ ਚੌਕ ਵਿਚ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ।ਜਿਸਦੇ ਤੀਸਰੇ ਦਿਵਸ ਦੌਰਾਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਸੁਸ਼੍ਰੀ ਗੌਰੀ ਭਾਰਤੀ ਜੀ ਨੇ ਕਿਹਾ ਕਿ ਮਾਤਾ ਸਤੀ ਨੇ ਆਪਣੇ ਆਪ ਨੂੰ ਹਵਨ ਯੱਗਿਆ ਵਿੱਚ ਭਸਮ ਕਰ ਲਿਆ।ਪ੍ਰੰਤੂ ਉਸਤੋਂ ਪਹਿਲਾਂ ਉਹ ਸ਼ਿਵ ਭਗਵਾਨ ਦੇ ਚਰਨਾਂ ਵਿਚ ਇਹੀ ਪ੍ਰਾਰਥਨਾ ਕਰਦੀ ਹੈ ਕਿ ਅਗਲੇ ਜਨਮ ਵਿੱਚ ਉਹ ਹੀ ਉਹਨਾਂ ਨੂੰ ਪਤੀ ਰੂਪ ਵਿਚ ਪ੍ਰਾਪਤ ਹੋਣ।ਅਗਲੇ ਜਨਮ ਵਿੱਚ ਮਾਤਾ ਸਤੀ ਹਿਮਾਲਯ ਰਾਜ ਔਰ ਮੈਨਾ ਦੇ ਘਰ ਪੁੱਤਰੀ ਰੂਪ ਵਿਚ ਜਨਮ ਲੈਂਦੀ ਹੈ।ਉਸਦੇ ਜਨਮ ਲੈਣ ਤੇ ਸਾਰਾ ਹਿਮਾਲਯ ਨਗਰ ਆਨੰਦ ਦੇ ਸਾਗਰ ਵਿਚ ਡੁੱਬ ਗਿਆ।

ਸਾਧਵੀ ਜੀ ਨੇ ਕਿਹਾ ਕਿ ਪੁੱਤਰੀ ਦੇ ਜਨਮ ਲੈਣ ਤੇ ਉਹਨਾਂ ਦੇ ਮਾਤਾ ਪਿਤਾ ਦੀ ਪ੍ਰਸੰਨਤਾ ਦੀ ਕੋਈ ਸੀਮਾ ਨਹੀਂ ਰਹੀ।

 

ਪਰੰਤੂ ਅੱਜ ਦੇ ਸਮੇਂ ਵਿਚ ਪੁੱਤਰੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਂ ਦੇ ਗਰਭ ਵਿੱਚ ਖਤਮ ਕਰ ਦਿੱਤਾ ਜਾਂਦਾ ਹੈ।ਉਹ ਕੰਨਿਆ ਜਿਸਨੂੰ ਭਾਰਤ ਭੂਮੀ ਤੇ ਲਕਸ਼ਮੀ ਦਾ ਰੂਪ ਕਿਹਾ ਜਾਂਦਾ ਹੈ ਅਤੇ ਨਰਾਤਿਆਂ ਵਿਚ ਛੋਟੀਆਂ ਛੋਟੀਆਂ ਲੜਕੀਆਂ ਦੀ ਪੂਜਾ ਹੁੰਦੀ ਹੈ,ਓਸੇ ਧਰਤੀ ਤੇ ਅੱਜ ਨਾਰੀ ਨੂੰ ਜਨਮ ਲੈਣ ਦਾ ਵੀ ਅਧਿਕਾਰ ਨਹੀਂ ਦਿੱਤਾ ਜਾਂਦਾ।ਉਹ ਦੇਸ਼ ਵਿਕਾਸ ਕਿਵੇਂ ਕਰੇਗਾ।ਸਵਾਮੀ ਵਿਵੇਕਾਨੰਦ ਜੀ ਕਹਿੰਦੇ ਹਨ ਕਿ ਮੇਰੇ ਦੇਸ਼ ਵਿੱਚ ਨਾਰੀ ਪ੍ਰਾਥਨਾ ਦੇ ਯੋਗ ਹੈ ਕਿਉਂਕਿ ਪ੍ਰਾਥਨਾ ਨਾਲ ਵਿਸ਼ਵ ਦੀ ਇੱਕ ਨਵੀਂ ਆਤਮਾ ਦਾ ਜਨਮ ਹੁੰਦਾ ਹੈ।ਇਹ ਆਤਮਾ ਹੀ ਕਿਸੇ ਰਾਸ਼ਟਰ ਦੀ ਸਾਰਥਿਕ ਸੰਪਤੀ ਹੈ।ਮੇਰੇ ਦੇਸ਼ ਦੀਆਂ ਇਸਤਰੀਆਂ ਵਿੱਚ ਵੀ ਉਹਨਾਂ ਸਾਹਸ ਹੈ ਜਿਹਨਾਂ ਪੁਰਸ਼ਾਂ ਵਿੱਚ।ਸਾਰੇ ਉੱਨਤ ਦੇਸ਼ਾਂ ਨੇ ਇਸਤਰੀਆਂ ਨੂੰ ਇੱਜਤ ਦੇ ਕੇ ਹੀ ਆਪਣੇ ਰਾਸ਼ਟਰੀ ਗੌਰਵ ਨੂੰ ਵਿਕਸਿਤ ਕੀਤਾ ਹੈ।ਜੋ ਦੇਸ਼ ਜਾਂ ਰਾਸ਼ਟਰ ਨਾਰੀ ਦੀ ਇੱਜਤ ਨਹੀਂ ਕਰਦੇ ਉਹ ਕਦੀ ਵਿਕਸਿਤ ਨਹੀਂ ਹੋ ਪਾਉਂਦੇ।ਸਾਡੇ ਦੇਸ਼ ਦੇ ਵਰਤਮਾਨ ਪਤਨ ਦਾ ਕਾਰਣ ਹੈ ਕਿ ਅਸੀਂ ਸ਼ਕਤੀ ਦੀਆਂ ਇਹਨਾਂ ਸਜੀਵ ਪ੍ਰਤਿਮਾਵਾਂ ਕੇ ਪ੍ਰਤੀ ਆਦਰ ਦੀ ਭਾਵਨਾ ਨਹੀਂ ਰੱਖੀ।ਇਸਲਈ ਆਪਣੀਆਂ ਧਾਰਨਾਵਾਂ ਨੂੰ ਤਿਆਗ ਕਰੋ ਕਿ ਪੁੱਤਰ ਹੀ ਕੁਲ ਦਾ ਤਾਰਕ ਹੈ,ਆਦਿ।ਆਪਣੀ ਬੇਟੀ ਨੂੰ ਬੇਟੇ ਦੇ ਸਮਾਨ ਹੀ ਪਿਆਰ ਕਰੋ,ਸੰਸਕਾਰ ਦਿਓ,ਕਿਉਂਕਿ ਸੰਸਕਾਰੀ ਸੰਤਾਨ ਹੀ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਸਕਦੀ ਹੈ।

ਪ੍ਰਭੂ ਦੀ ਕਥਾ ਨੇ ਕਿੰਨੇ ਜੀਵਾਂ ਦੇ ਮਨ ਨੂੰ ਨਿਰਮਲ ਕਰ ਦਿੱਤਾ।ਅਗਰ ਮਾਨਵ ਭਗਵਾਨ ਸ਼ਿਵ ਦੇ ਚਰਿੱਤਰ ਤੋਂ ਪ੍ਰਾਪਤ ਸਿੱਖਿਆ ਅਤੇ ਸੰਦੇਸ਼ ਨੂੰ ਜੀਵਨ ਵਿੱਚ ਧਾਰਨ ਕਰ ਲਵੇ ਤਾਂ ਇਕ ਆਦਰਸ਼ ਮਾਨਵ ਦਾ ਨਿਰਮਾਣ ਹੋ ਸਕਦਾ ਹੈ।ਜਦ ਇਕ ਆਦਰਸ਼ ਮਾਨਵ ਦਾ ਨਿਰਮਾਣ ਹੋਵੇਗਾ

ਤਾਂ ਇਕ ਆਦਰਸ਼ ਪਰਿਵਾਰ ਦਾ ਗਠਨ ਹੋਵੇਗਾ।ਅਗਰ ਇੱਕ ਆਦਰਸ਼ ਪਰਿਵਾਰ ਦਾ ਗਠਨ ਹੋਵੇਗਾ ਤਾਂ ਇੱਕ ਆਦਰਸ਼ ਸਮਾਜ,ਆਦਰਸ਼ ਰਾਸ਼ਟਰ,ਇੱਕ ਆਦਰਸ਼ ਵਿਸ਼ਵ ਦੀ ਸਥਾਪਨਾ ਹੋਵੇਗੀ।ਪ੍ਰੰਤੂ ਹੈਰਾਨਗੀ ਇਸ ਗੱਲ ਦੀ ਹੈ ਅੱਜ ਕਿੰਨੀਆਂ ਹੀ ਪ੍ਰਭੂ ਦੀਆਂ ਗਾਥਾਵਾਂ ਗਾਈਆਂ ਜਾ ਰਹੀਆਂ ਹਨ ਪਰ ਸਮਾਜ ਦੀ ਦਸ਼ਾ ਤਰਸਯੋਗ ਹੈ।ਕੇਵਲ ਪ੍ਰਭੂ ਦੀ ਕਥਾ ਸੁਣਾ ਦੇਣਾ ਜਾਂ ਸੁਣ ਲੈਣਾ ਹੀ ਕਾਫੀ ਨਹੀਂ ਹੈ।ਪ੍ਰਭੂ ਦੇ ਚਰਿੱਤਰ ਤੋਂ ਸਿੱਖਿਆ ਗ੍ਰਹਿਣ ਕਰਕੇ ਉਸਨੂੰ ਜੀਵਨ ਵਿੱਚ ਢਾਲਣਾ ਹੋਵੇਗਾ।

ਸੰਗਤਮਈ ਭਜਨਾਂ ਦੇ ਮਾਧਿਅਮ ਨਾਲ ਕਥਾ ਨੂੰ ਅੱਗੇ ਵਧਾਇਆ ਗਿਆ। ਕਥਾ ਦਾ ਸਮਾਪਨ ਮੰਗਲਮਈ ਆਰਤੀ ਦੇ ਨਾਲ ਕੀਤਾ ਗਿਆ।

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...