ਕਾਦੀਆਂ: 18ਮਈ – (ਸਲਾਮ ਤਾਰੀ)ਸਥਾਨ ਕੋਹਿਨੂਰ ਐਮ ਐਨ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ ਦਾ ਨਤੀਜਾ 100% ਰਿਹਾ ।ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਣਜੀਤ ਕੌਰ ਕੋਹਾੜ ਨੇ ਦੱਸਿਆ ਕਿ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿੱਚ ਉਹਨਾਂ ਦੇ ਸਕੂਲ ਦੇ ਬੱਚਿਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਨ ਪ੍ਰੀਤੀਕਾ ਕੁਮਾਰੀ, ਭਵਨਪ੍ਰੀਤ , ਸਾਜਨਦੀਪ ਸਿੰਘ ਨੇ 94% ਨਾਲ ਪਹਿਲਾ ਸਥਾਨ ਹਾਸਿਲ ਕੀਤਾ , ਜਸ਼ਨਦੀਪ ,ਮਹਿਕਪ੍ਰੀਤ ਸਿੰਘ ,ਜਸਮੀਤ ਸਿੰਘ ਰਾਜਪੂਤ , ਸ਼ਬਨਮ ਕੁਮਾਰੀ 92% ਨਾਲ ਦੂਜਾ ਸਥਾਨ ਹਾਸਿਲ ਕੀਤਾ। ਕਰਨਪ੍ਰੀਤ ਸਿੰਘ, ਆਸ਼ੀਸ਼ ਕੁਮਾਰ 90% ਨਾਲ ਤੀਜਾ ਸਥਾਨ ਹਾਸਿਲ ਕੀਤਾ ਇਹਨਾਂ ਤੋਂ ਇਲਾਵਾ ਬਾਕੀ ਸਾਰੇ ਬੱਚਿਆਂ ਨੇ 80% ਤੋਂ ਵੱਧ ਨੰਬਰਾਂ ਨਾਲ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਬੱਚਿਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਸਕੂਲ ਸਟਾਫ ਮਨਵੀਰ ਕੌਰ ,ਰਮਨੀਤ ਕੌਰ ,ਡਿੰਪਲ ਭਗਤ ,ਲਵਪ੍ਰੀਤ ਕੌਰ ,ਨਵਨੀਤ ਕੌਰ ,ਕੰਚਨ ,ਰਾਧਾ ਰਾਣੀ ,ਇੰਦੂ ਬਾਲਾ ,ਗੀਤਾ ਰਾਣੀ ,ਮਧੂ ਬਾਲਾ ,ਅਨੂ ਕੌਰ ,ਬਲਜੀਤ ਕੌਰ ,ਨੇਹਾ ,ਮਨਦੀਪ ਕੌਰ, ਪੂਜਾ ਰਾਣੀ ,ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਕੋਹੇਨੂਰ ਐਮ ਐਨ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Date: