ਕਾਦੀਆ 10ਨਵੰਬਰ (ਤਾਰੀ )ਸਥਾਨਕ ਕੋਹਿਨੂਰ ਐਮ. ਐਨ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਂਦੇ ਹੋਏ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਉਪਰੰਤ ਬੱਚਿਆਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਇਸ ਮੌਕੇ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿੱਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਕੋਹਾੜ ਅਤੇ ਸਮੂਹ ਮੈਨੇਜਮੈਂਟ ਵੱਲੋਂ ਸਾਲ ਦੌਰਾਨ ਚੰਗੀ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਸਕੂਲ ਦੇ ਬੱਚੇ ਜਿਨਾਂ ਨੇ ਧਾਰਮਿਕ ਪ੍ਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਉਹਨਾਂ ਨੂੰ ਸਰਟੀਫਿਕੇਟ ਤੇ ਇਨਾਮ ਦਿੱਤੇ ਗਏ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਣਜੀਤ ਕੌਰ ਕੋਹਾੜ ਜੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ, ਤੇ ਵੰਡ ਛਕੋ ਦੇ ਫਲਸਫੇ ਬਾਰੇ ਦੱਸਦਿਆਂ ਬੱਚਿਆਂ ਦੀ ਸੱਚੀ ਕਿਰਤ ਚੰਗੀ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਸਕੱਤਰ ਸ੍ਰੀ ਮੁਖਤਾਰ ਸਿੰਘ ਕੋਹਾੜ ਵੱਲੋਂ ਬੱਚਿਆਂ ਨੂੰ ਚੰਗਾ ਕਿਰਦਾਰ ਰੱਖਦੇ ਹੋਏ ਪੜ੍ਹਾਈ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੀ ਹਰਪ੍ਰੀਤ ਸਿੰਘ ਕੋਹਾੜ , ਸਰਦਾਰ ਬਲਕਾਰ ਸਿੰਘ ਜੀ ਪੰਨੂ, ਮੈਡਮ ਮਨਦੀਪ ਕੌਰ, ਸ਼੍ਰੀਮਤੀ ਇੰਦੂ ਬਾਲਾ, ਕਿਰਨ ਬਾਲਾ , ਰਾਧਾ ਰਾਣੀ, ਡਿੰਪਲ ਭਗਤ, ਮਨਵੀਰ ਕੌਰ, ਨੇਹਾ, ਸਮਰੀਨ, ਨਵਨੀਤ ਕੌਰ, ਲਵਪ੍ਰੀਤ ਕੌਰ, ਮਧੂ ਬਾਲਾ , ਰਮਨੀਤ ਕੌਰ, ਪੂਜਾ ਭਨੋਟ, ਬਲਜੀਤ ਕੌਰ, ਅਨੁ ਕੌਰ, ਕੰਚਨ ਬਾਲਾ , ਗੀਤਾ ਰਾਣੀ ਆਦਿ ਹਾਜ਼ਰ ਸਨ।
ਕੋਹਿਨੂਰ ਐਮ. ਐਨ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਧਾਰਮਿਕ ਸਮਾਗਮ
Date: