ਕਾਦੀਆਂ , 5 ਜੂਨ( ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਮੋਹਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਮੇਡੀਕੇਟਿਡ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ ਹੀ ਪੰਜ ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ। ਵਰਤਮਾਨ ਸਮੇੰ ਵਿਚ ਵਾਤਾਵਰਨ ਦਾ ਤਾਪਮਾਨ ਬਹੁਤ ਜਲਦੀ ਨਾਲ ਵਧਦਾ ਜਾ ਰਿਹਾ ਹੈ ਜਿਸਦਾ ਅਸਰ ਵਧਦੀ ਗਰਮੀ ਦੇ ਰੂਪ ਵਿਚ ਵੇਖਿਆ ਵੀ ਜਾ ਰਿਹਾ ਹੈ। ਇਸਦਾ ਮੁੱਖ ਕਾਰਨ ਜੰਗਲਾਂ ਦੀ ਨਿਰੰਤਰ ਕਟਾਈ, ਪ੍ਰਦੂਸ਼ਣ, ਏ ਸੀ ਦੀ ਲੋੜ ਤੋਂ ਵੱਧ ਵਰਤੋਂ, ਪਾਣੀ ਦੀ ਦੁਰਵਰਤੋਂ ਗਲੋਬਲ ਵਾਰਮਿੰਗ ਆਦਿ ਹੈ। ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ਨੇ ਦੱਸਿਆ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਵਾਤਾਵਰਨ ਦੀ ਸੰਭਾਲ ਕਰ ਸਕੀਏ। ਜਿਥੇ ਇਕ ਰੁੱਖ ਇੰਨੀ ਠੰਢਕ ਪੈਦਾ ਕਰਦਾ ਹੈ ਜਿੰਨੀ ਇਕ ਏ ਸੀ 10 ਘੰਟਿਆਂ ਵਿਚ 10 ਕਮਰਿਆਂ ਵਿਚ ਚਲਣ ਤੇ ਕਰਦਾ ਹੈ। ਵਧਦੀ ਗਰਮੀ ਤੋਂ ਨਿਜਾਤ ਪਾਉਣ ਦਾ ਰਸਤਾ ਹੀ ਵੱਧ ਤੋਂ ਵੱਧ ਬੂਟੇ ਲਗਾ ਕੇ ਕਰਨਾ ਹੈ। ਇਸ ਮੌਕੇ ਤੇ ਸਮੂਹ ਸਟਾਫ ਵਲੋਂ ਬੂਟੇ ਲਗਾਏ ਗਏ ਅਤੇ ਨਾਲ ਹੀ ਉਸ ਬੂਟੇ ਨੂੰ ਰੋਜ ਪਾਣੀ ਦੇਣ ਦਾ ਅਹਿਦ ਵੀ ਲਿਆ ਗਿਆ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਨਰਸਿੰਗ ਸਿਸਟਰ ਮੈਡਮ ਜਸਵਿੰਦਰ ਕੌਰ, ਸੀ ਐਚ ਓ ਮੈਡਮ ਕੋਮਲ, ਕਿਰਪਾਲ ਕੌਰ ਐਲ ਐਚ ਵੀ, ਰਾਜਵੰਤ ਕੌਰ, ਰਾਜਵਿੰਦਰ ਕੌਰ,ਪਰਮਜੀਤ ਕੌਰ, ਮੈਡਮ ਰੀਨਾ ਸਰਬਜੀਤ ਸਿੰਘ ਹੈਲਥ ਵਰਕਰ, ਨਰਸਿੰਗ ਵਿਦਿਆਰਥੀ ਆਦਿ ਹਾਜਿਰ ਰਹੇ।
ਸੀ ਐਚ ਸੀ ਭਾਮ ਵਿਖੇ ਪਲਾਸਟਿਕ ਪ੍ਰਦੂਸ਼ਣ ਦਾ ਅੰਤ ਕਰਨਾ ਦਾ ਲਿਆ ਅਹਿਦ
Date: