ਕਾਦੀਆ,01 ਅਕਤੂਬਰ(ਸਲਾਮ ਤਾਰੀ)- ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਅੰਤਰ ਕਾਲਜ ਕਬੱਡੀ ਨੈਸ਼ਨਲ ਸਟਾਈਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਟਰਾਫ਼ੀ ਤੇ ਕਬਜ਼ਾ ਕੀਤਾ ਹੈ।

ਇਸ ਸ਼ਾਨਦਾਰ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਖੇਡ ਵਿਭਾਗ ਦੇ ਮੁਖੀ ਡਾ. ਸਿਮਰਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਅੰਤਰ -ਕਾਲਜ ਕਬੱਡੀ ਨੈਸ਼ਨਲ ਸਟਾਈਲ ਟੂਰਨਾਮੈਂਟ ਜੋ ਕਿ ਤਿੰਨ ਦਿਨ ਚੱਲਿਆ ਸੀ ਉਸ ਵਿੱਚ ਕਾਲਜ ਦੀ ਕਬੱਡੀ ਟੀਮ ਵੱਲੋਂ ਫਾਈਨਲ ਮੈਚ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਜੀ ਕਾਲਜ ਨੂੰ 44 -37 ਦੇ ਫ਼ਰਕ ਨਾਲ ਮਾਤ ਦਿੱਤੀ ਅਤੇ ਯੂਨੀਵਰਸਿਟੀ ਟਰਾਫੀ ਤੇ ਕਬਜ਼ਾ ਕੀਤਾ। ਕਾਲਜ ਦੀ ਕਬੱਡੀ ਟੀਮ ਦੇ ਵਿੱਚੋਂ ਸੱਤ ਖਿਡਾਰੀਆਂ ਦੀ ਚੋਣ ਅੰਤਰ- ਯੂਨੀਵਰਸਿਟੀ ਕਬੱਡੀ ਟੂਰਨਾਮੈਂਟ ਲਈ ਕੀਤੀ ਗਈ ਹੈ। ਕਾਲਜ ਦੇ ਇਤਿਹਾਸ ਵਿਚ ਬਹੁਤ ਵੱਡੀ ਪ੍ਰਾਪਤੀ ਹੈ। ਸੱਤ ਕਬੱਡੀ ਖਿਡਾਰੀਆਂ ਵਿੱਚ ਅਸ਼ੀਸ਼, ਰਾਹੁਲ , ਆਂਂਸ਼ੂਲ, ਮਨੀ, ਹਿਮਾਂਸ਼ੂ, ਸਚਿਨ ,ਅਕਸ਼ੇ ਸ਼ਾਮਿਲ ਹਨ। ਇਸ ਟੀਮ ਨੇ ਖੇਡ ਵਿਭਾਗ ਦੇ ਮੁਖੀ ਡਾ. ਸਿਮਰਤਪਾਲ ਸਿੰਘ ਦੀ ਅਗਵਾਈ ਹੇਠ ਯੂਨੀਵਰਸਟੀ ਅੰਤਰ- ਕਾਲਜ ਕਬੱਡੀ ਟੂਰਨਾਮੈਂਟ ਨੈਸ਼ਨਲ ਸਟਾਈਲ ਵਿੱਚ ਲੰਮੇ ਅਰਸੇ ਬਾਅਦ ਹਿੱਸਾ ਲਿਆ ਸੀ ਅਤੇ ਪਹਿਲਾ ਸਥਾਨ ਹਾਸਲ ਕਰਕੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਅਤੇ ਸਮੂਹ ਮੈਂਬਰਾਂ ਵੱਲੋਂ ਜੇਤੂ ਟੀਮ, ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਖੇਡ ਵਿਭਾਗ ਦੇ ਮੁਖੀ ਡਾ. ਸਿਮਰਤਪਾਲ ਸਿੰਘ, ਕੋਚ ਹਰਿੰਦਰਜੀਤ ਸਿੰਘ ਸਮੇਤ ਸਮੂਹ ਸਟਾਫ਼ , ਜੇਤੂ ਖਿਡਾਰੀਆਂ ਦੇ ਮਾਤਾ- ਪਿਤਾ ਨੂੰ ਵਧਾਈ ਭੇਟ ਕੀਤੀ ਹੈ। ਜਿੱਤ ਤੋਂ ਬਾਅਦ ਯੂਨੀਵਰਸਟੀ ਵਿੱਚ ਇਹ ਟਰਾਫ਼ੀ ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਕੰਵਰਮਨਦੀਪ ਸਿੰਘ ਵੱਲੋਂ ਭੇਟ ਕੀਤੀ ਗਈ ਅਤੇ ਖਿਡਾਰੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ।
ਫੋਟੋ ਕੈਪਸ਼ਨ:-1) ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਕਬੱਡੀ ਟੀਮ ਨੇ ਅੰਤਰ ਕਾਲਜ ਕਬੱਡੀ ਟੂਰਨਾਮੈਂਟ ਨੈਸ਼ਨਲ ਸਟਾਈਲ ਵਿੱਚ ਜਿੱਤ ਪ੍ਰਾਪਤ ਕਰਕੇ ਯੂਨੀਵਰਸਿਟੀ ਟਰਾਫੀ ਤੇ ਕਬਜ਼ਾ ਕੀਤਾ, ਡਾਇਰੈਕਟਰ ਸਪੋਰਟਸ ਡਾ. ਕੰਵਰਮਨਦੀਪ ਸਿੰਘ, ਕਾਲਜ ਖੇਡ ਵਿਭਾਗ ਦੇ ਮੁਖੀ ਡਾ. ਸਿਮਰਤਪਾਲ ਸਿੰਘ ਨੂੰ ਟਰਾਫ਼ੀ ਸੌਂਪਦੇ ਹੋਏ ਤੇ ਨਾਲ ਜੇਤੂ ਟੀਮ ।
2) ਕਾਲਜ ਵਿਖੇ ਪ੍ਰਿੰਸੀਪਲ ਡਾ .ਹਰਪ੍ਰੀਤ ਸਿੰਘ ਹੁੰਦਲ ਨੂੰ ਟਰਾਫ਼ੀ ਸੌਂਪਦੇ ਹੋਏ ਖੇਡ ਵਿਭਾਗ ਦੇ ਮੁਖੀ ਡਾ. ਸਿਮਰਤਪਾਲ ਸਿੰਘ ਨਾਲ ਸਟਾਫ਼ ਮੈਂਬਰ।