ਕਾਦੀਆਂ 14 ਮਈ (ਸਲਾਮ ਤਾਰੀ)
ਸਰਕਾਰੀ ਹਾਈ ਸਕੂਲ ਬਸਰਾਏ ਦੇ ਬੱਚਿਆਂ ਨੂੰ ਸਟੂਡੈਂਟਸ ਡਾਇਰੀਆਂ ਦੀ ਵੰਡ ਕੀਤੀ ਗਈ ਸਰਕਾਰੀ ਹਾਈ ਸਕੂਲ ਬਸਰਾਏ ਦੇ ਬੱਚਿਆਂ ਨੂੰ ਅੱਜ ਸਟੂਡੈਂਟਸ ਡਾਇਰੀਆਂ ਦੀ ਵੰਡ ਕੀਤੀ ਗਈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬੀਐਨਓ ਕਮ ਹੈੱਡਮਾਸਟਰ ਸ੍ਰੀ ਵਿਜੈ ਕੁਮਾਰ ਜੀ ਵੱਲੋਂ ਦੱਸਿਆ ਗਿਆ ਕਿ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਹਿੱਤ ਅਤੇ ਉਹਨਾਂ ਦੇ ਵਿਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਸਕੂਲ ਦੇ ਵਿਦਿਆਰਥੀਆਂ ਨੂੰ ਸਟੂਡੈਂਟਸ ਡਾਇਰੀਆ ਦਿੱਤੀਆਂ ਗਈਆਂ ਹਨ ,ਜਿਸ ਨਾਲ ਬੱਚਿਆਂ ਨੂੰ ਆਪਣੇ ਰੋਜ਼ ਮਿਲਦੇ ਹੋਮਵਰਕ ਸਬੰਧੀ ਜਾਣਕਾਰੀ ਰਹੇਗੀ ਅਤੇ ਨਾਲ ਹੀ ਮਾਪਿਆਂ ਨੂੰ ਸਕੂਲ ਅਧਿਆਪਕਾਂ ਨਾਲ ਤਾਲਮੇਲ ਰੱਖਣਾ ਸੌਖਾ ਹੋਵੇਗਾ ਅਤੇ ਉਹਨਾਂ ਨੂੰ ਸਕੂਲ ਅਧਿਆਪਕਾਂ ਵੱਲੋਂ ਦਿੱਤੇ ਜਾਂਦੇ ਕੰਮ ਦੀ ਜਾਣਕਾਰੀ ਰਹੇਗੀ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਸਬੰਧੀ ਮਾਪੇ ਜਾਣਕਾਰੀ ਰੱਖ ਸਕਣਗੇ ਹੈੱਡਮਾਸਟਰ ਸ੍ਰੀ ਵਿਜੇ ਕੁਮਾਰ ਜੀ ਵੱਲੋਂ ਕਿਹਾ ਗਿਆ ਕਿ ਭਾਵੇਂ ਇਸ ਸਮੇਂ ਇਲੈਕਟਰੋਨਿਕ ਮਸ਼ੀਨਾਂ ਦਾ ਯੁੱਗ ਹੈ ਪਰ ਫਿਰ ਵੀ ਸਰਕਾਰੀ ਸਕੂਲਾਂ ਵਿੱਚ ਵਿਦਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੁਝ ਨਾ ਕੁਝ ਉਪਰਾਲੇ ਕਰਨੇ ਬਣਦੇ ਹਨ ।ਭਵਿੱਖ ਵਿੱਚ ਵੀ ਤਕਨੀਕ ਤੇ ਵਿਗਿਆਨ ਦੀ ਮਦਦ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਸੁਖਾਲਾ ਕਰਦੇ ਹੋਏ ਉਹਨਾਂ ਲਈ ਹੋਰ ਉਪਰਾਲੇ ਕੀਤੇ ਜਾਂਦੇ ਰਹਿਣਗੇ ।ਇਹ ਸਕੂਲ ਵੱਲੋਂ ਕੀਤਾ ਨਿਵੇਕਲਾ ਕਾਰਜ ਹੈ ਜੋ ਬਲਾਕ ਕਾਦੀਆਂ ਦੇ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ ਬਸਰਾਏ ਦੇ ਸਮੂਹ ਸਟਾਫ਼ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ ।ਇਸ ਕਾਰਜ ਦੀ ਪ੍ਰਸ਼ੰਸਾ ਪਸਵਕ ਕਮੇਟੀ,ਪੰਚਾਇਤ,ਪਿੰਡ ਦੇ ਪਤਵੰਤੇ ਸੱਜਣਾਂ ਅਤੇ ਦਾਨੀ ਸੱਜਣਾਂ ਵੱਲੋਂ ਕੀਤੀ ਗਈ ।ਇਸ ਮੌਕੇ ਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ