ਮੁਸਲਿਮ ਜਮਾਤ ਅਹਿਮਦੀਆ ਦੇ 130ਵੇਂ ਸਲਾਨਾ ਅੰਤਰਰਾਸ਼ਟਰੀ ਜਲਸੇ ਦੀ ਤਿਆਰੀ ਲਈ ਏ.ਡੀ.ਸੀ. ਗੁਰਦਾਸਪੁਰ ਵੱਲੋਂ ਮੀਟਿੰਗ

Date:

 

ਕਾਦੀਆਂ, 19 ਨਵੰਬਰ (ਸਲਾਮ ਤਾਰੀ) – ਮੁਸਲਿਮ ਜਮਾਤ ਅਹਿਮਦੀਆ ਦੇ ਹੈੱਡਕਵਾਟਰ ਕਾਦੀਆਂ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ 130ਵਾਂ ਅੰਤਰਰਾਸ਼ਟਰੀ ਜਲਸਾ 26, 27 ਅਤੇ 28 ਦਸੰਬਰ ਨੂੰ ਆਯੋਜਿਤ ਹੋਣਾ ਨਿਧਾਰਤ ਹੈ।

ਜਲਸੇ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਅੱਜ ਏਡੀਸੀ ਗੁਰਦਾਸਪੁਰ ਵੱਲੋਂ ਸਰਕਾਰੀ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਜਮਾਤ ਅਹਿਮਦੀਆ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਭਰੀ।

ਮੀਟਿੰਗ ਵਿੱਚ ਐਸ.ਡੀ.ਐਮ. ਬਟਾਲਾ, ਨਾਇਬ ਤਹਿਸੀਲਦਾਰ ਕਾਦੀਆਂ ਸਤਨਾਮ ਸਿੰਘ, ਐਸ.ਐਚ.ਓ. ਕਾਦੀਆਂ ਗੁਰਮੀਤ ਸਿੰਘ, ਐਸ.ਐਮ.ਓ. ਕਾਦੀਆਂ, ਵਾਟਰ ਸਪਲਾਈ ਵਿਭਾਗ, ਫੂਡ ਸਪਲਾਈ ਵਿਭਾਗ, ਨਗਰ ਕੌਂਸਲ ਕਾਦੀਆਂ, ਖੇਤੀਬਾੜੀ ਵਿਭਾਗ, ਬੀ.ਡੀ.ਪੀ.ਓ. ਦਫ਼ਤਰ ਕਾਦੀਆਂ ਅਤੇ ਬਿਜਲੀ ਵਿਭਾਗ ਦੇ ਅਧਿਕਾਰੀ ਸ਼ਾਮਿਲ ਹੋਏ।

ਇਸ ਮੌਕੇ ਜਮਾਤ ਅਹਿਮਦੀਆ ਵੱਲੋਂ ਅਡੀਸ਼ਨਲ ਸੈਕਟਰੀ ਹਾਫਿਜ਼ ਮਖਦੂਮ ਸ਼ਰੀਫ, ਅਤਾੳਲ ਮੋਮਿਨ, ਸੱਯਦ ਅਜ਼ੀਜ਼ ਅਹਿਮਦ, ਫ਼ਜ਼ਲ ਉਰ ਰਹਿਮਾਨ ਭੱਟੀ, ਮੁਹੰਮਦ ਨੂਰਦੀਨ, ਨਿਆਜ਼ ਅਹਿਮਦ ਨਾਇਕ, ਨਵੀਦ ਅਹਿਮਦ, ਅਬਦੁਲ ਵਾਸੇ ਚੱਠਾ, ਜ਼ੁਬੈਰ ਅਹਿਮਦ ਸਮੇਤ ਕਈ ਹੋਰ ਅਧਿਕਾਰੀ ਹਾਜ਼ਰ ਸਨ।

 

Share post:

Subscribe

Popular

More like this
Related

20 ਮਈ ਨੂੰ ਮੈਡੀਕਲ ਸਟੋਰ ਬੰਦ ਰਹਿਣਗੇ

ਕਾਦੀਆਂ 18 ਮਈ (ਤਾਰੀ) ਕੈਮਿਸਟ ਐਸੋਸੀਏਸ਼ਨ ਕਾਦੀਆਂ ਦੇ ਪ੍ਰਧਾਨ ਸੁਖਵਿੰਦਰ...

ਪੱਤਰਕਾਰ ਗੁਰਨਾਮ ਸਿੰਘ ਨੂੰ ਪਤਨੀ ਦੇ ਦੇਹਾਂਤ ਦਾ ਗਹਿਰਾ ਸਦਮਾ

ਕਾਦੀਆਂ, 15 ਮਈ (ਤਾਰੀ) — ਇਲਾਕੇ ਦੇ ਪ੍ਰਸਿੱਧ ਪੱਤਰਕਾਰ...