ਕਾਦੀਆਂ 11 ਅਗਸਤ(ਸਲਾਮ ਤਾਰੀ) ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੁਆਰਾ ਕਾਦੀਆਂ ਸਥਿਤ ਸ਼ਿਵਾਲਾ ਮੰਦਿਰ ਚੌਕ ਵਿੱਚ ਚਲ ਰਹੀ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਦੇ ਅੰਤਿਮ ਦਿਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਗੌਰੀ ਭਾਰਤੀ ਜੀ ਨੇ ਦੱਸਿਆ ਕਿ ਭਗਵਾਨ ਸ਼ਿਵ ਦੀ ਕਥਾ ਮਾਨਵ ਜੀਵਨ ਨੂੰ ਸੁੰਦਰ ਬਣਾਉਣ ਲਈ ਅਨੇਕਾਂ ਸਿੱਖਿਆਵਾਂ ਨਾਲ ਭਰਪੂਰ ਹੈ।ਇਹ ਕਥਾ ਮਨੁੱਖ ਨੂੰ ਸਹੀ ਦਿਸ਼ਾ ਵੱਲ ਜਾਣ ਦੀ ਪ੍ਰੇਰਨਾ ਦਿੰਦੀ ਹੈ।ਓਹਨਾਂ ਨੇ ਕਿਹਾ ਕਿ ਕੈਲਾਸ਼ ਵਿੱਚ ਆਪਸੀ ਪਿਆਰ ਨਾਲ ਨਿਵਾਸ ਕਰ ਰਿਹਾ ਸ਼ਿਵ ਪਰਿਵਾਰ ਸਮਾਜ ਨੂੰ ਏਕਤਾ ਕੇ ਸੂਤਰ ਵਿੱਚ ਰਹਿਣ ਦਾ ਸੰਦੇਸ਼ ਦਿੰਦਾ ਹੈ।ਜੇਕਰ ਅਸੀਂ ਭਗਵਾਨ ਸ਼ਿਵ ਦੇ ਪਰਿਵਾਰ ਵੱਲ ਦੇਖੀਏ ਤਾਂ ਭਗਵਾਨ ਸ਼ਿਵ ਦਾ ਵਾਹਨ ਨੰਦੀ ਹੈ,ਮਾਂ ਪਾਰਵਤੀ ਸ਼ੇਰ ਦੀ ਸਵਾਰੀ ਕਰਦੀ ਹੈ, ਕਰਤਿਕੇ ਦਾ ਵਾਹਨ ਮੋਰ ਹੈ,ਗਣੇਸ਼ ਦਾ ਵਾਹਨ ਚੂਹਾ ਹੈ।ਸਧਾਰਨ ਜੀਵਨਸ਼ੈਲੀ ਦੇ ਅੰਦਰ ਬੈਲ ਅਤੇ ਸ਼ੇਰ ਇੱਕ ਜਗ੍ਹਾ ਨਿਵਾਸ ਨਹੀਂ ਕਰ ਸਕਦੇ ਔਰ ਮੋਰ ਅਤੇ ਚੂਹਾ ਰਹਿ ਸਕਦੇ,ਪ੍ਰੰਤੂ ਕੈਲਾਸ਼ ਪਰਬਤ ਤੇ ਇਹ ਸਭ ਜੀਵ ਇੱਕ ਸਥਾਨ ਤੇ ਏਹਦਾਂ ਨਿਵਾਸ ਕਰਦੇ ਨੇ ਜਿਵੇਂ ਇੱਕ ਹੀ ਪ੍ਰਜਾਤੀ ਦੇ ਜੀਵ ਹੋਣ।ਭਗਵਾਨ ਸ਼ਿਵ ਦਾ ਪਰਿਵਾਰ ਮਾਨਵ ਸਮਾਜ ਨੂੰ ਸੰਗਠਨ ਸ਼ਕਤੀ ਵਿੱਚ ਰਹਿਣ ਦੀ ਪ੍ਰੇਰਨਾ ਦਿੰਦਾ ਹੈ ਅਤੇ ਸੰਗਠਿਤ ਲੋਕ ਵੱਡੀ ਤੋਂ ਵੱਡੀ ਸਮੱਸਿਆ ਦਾ ਸਮਾਧਾਨ ਅਸਾਨੀ ਨਾਲ ਕਰ ਲੈਂਦੇ ਹਨ।ਲੇਕਿਨ ਅੱਜ ਸਮਾਜ ਦੇ ਅੰਦਰ ਸੰਗਠਨ ਕੀਤੇ ਵੀ ਨਹੀਂ ਰਿਹਾ।ਸਮੂਹਿਕ ਪਰਿਵਾਰਾਂ ਦਾ ਸਥਾਨ ਇੱਕ ਪਰਿਵਾਰ ਲੈਂਦੇ ਜਾ ਰਹੇ ਹਨ।ਅਖੰਡਤਾ ਖੰਡਿਤ ਹੁੰਦੀ ਜਾ ਰਹੀ ਹੈ।ਅਜਿਹੀਆਂ ਪਰਿਸਥਿਤੀਆਂ ਦੇ ਅੰਦਰ ਸਮਾਜ ਨੂੰ ਸੰਗਠਿਤ ਕਰਨ ਦੀ ਜਰੂਰਤ ਹੈ। ![]() ਓਹਨਾਂ ਨੇ ਦੱਸਿਆ ਕਿ ਭਗਵਾਨ ਸ਼ਿਵ ਬਰਾਤ ਲੈਕੇ ਜਾਂਦੇ ਹਨ ਤਾਂ ਬੈਲ ਤੇ ਸਵਾਰ ਹੋਏ।ਬੈਲ ਪ੍ਰਤੱਖ ਧਰਮ ਦਾ ਪ੍ਰਤੀਕ ਹੈ।ਓਹ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਹਰ ਇਨਸਾਨ ਨੂੰ ਆਪਣਾ ਕੰਮ ਧਰਮ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ। ਪਰੰਤੂ ਅੱਜ ਵਾਸਤਵਿਕਤਾ ਨੂੰ ਨਾ ਜਾਨਣ ਦੇ ਕਾਰਨ ਮਨੁੱਖੀ ਸਮਾਜ ਰਾਖ਼ਸ਼ ਸਮਾਜ ਬਣ ਗਿਆ ਹੈ।ਚਾਰੋਂ ਤਰਫ਼ ਭ੍ਰਿਸ਼ਟਾਚਾਰ,ਅਸ਼ਲੀਲਤਾ,ਦਾਜ ਪ੍ਰਥਾ,ਕੰਨਿਆ ਭਰੂਣ ਹੱਤਿਆ,ਵਾਸਨਾ,ਨਸ਼ਾ ਆਦਿ ਕੁਰੀਤੀਆਂ ਫੈਲ ਰਹੀਆਂ ਹਨ।ਜੇਕਰ ਸਮਾਜ ਨੂੰ ਸੁੰਦਰ ਬਣਾਉਣਾ ਹੈ ਤਾਂ ਹਰ ਇਨਸਾਨ ਨੂੰ ਧਰਮ ਅਪਣਾਉਣਾ ਪਵੇਗਾ।ਧਰਮ ਭਾਵ ਉਸ ਪਰਮਾਤਮਾ ਨੂੰ ਜਾਨਣਾ।ਪਰਮਾਤਮਾ ਨੂੰ ਆਪਣੇ ਘਟ ਦੇ ਅੰਦਰ ਦੇਖ ਲੈਣਾ।ਓਹਨਾਂ ਨੇ ਦੱਸਿਆ ਕਿ ਮਾਨਵ ਜੀਵਨ ਸ਼ਿਵ ਅਤੇ ਪਾਰਵਤੀ ਦੇ ਮਿਲਣ ਦਾ ਇੱਕ ਦੁਰਲਭ ਅਵਸਰ ਹੈ।ਸ਼ਿਵ ਭਾਵ ਪਰਮਾਤਮਾ,ਪਾਰਵਤੀ ਅਰਥਾਤ ਆਤਮਾ।ਲੇਕਿਨ ਅੱਜ ਦਾ ਮਾਨਵ ਆਪਣੇ ਇਸ ਵਾਸਤਵਿਕ ਲਕਸ਼ ਤੋਂ ਵੰਚਿਤ ਹੈ।ਸਾਰੇ ਸੰਸਾਰ ਦਾ ਗਿਆਨ ਰੱਖਣ ਵਾਲਾ ਵਿਅਕਤੀ ਸ਼ਿਵ ਪਾਰਵਤੀ ਦੇ ਰਹੱਸ ਨੂੰ ਨਹੀਂ ਜਾਣ ਪਾਇਆ।ਇਹੀ ਹਾਲਤ ਹਿਮਾਵਨ ਅਤੇ ਮੈਨਾ ਦੀ ਸੀ।ਆਪਣੀ ਹੀ ਬੇਟੀ ਦੇ ਰੂਪ ਵਿੱਚ ਸਾਕਸ਼ਾਤ ਸ਼ਕਤੀ ਅਤੇ ਦਰਵਾਜੇ ਤੇ ਖੜ੍ਹੇ ਭਗਵਾਨ ਭੋਲੇਨਾਥ ਨੂੰ ਨਹੀਂ ਪਹਿਚਾਣ ਪਾਏ।ਲੇਕਿਨ ਜਦੋਂ ਨਾਰਦ ਜੀ ਨੇ ਆ ਕੇ ਵਾਸਤਵਿਕਤਾ ਦਾ ਬੋਧ ਕਰਵਾਇਆ ਤਾਂ ਉਹ ਸੱਚ ਨੂੰ ਜਾਣ ਪਾਏ।ਮਨੁੱਖ ਵੀ ਅੱਜ ਆਪਣੇ ਘਟ ਦੇ ਅੰਦਰ ਬੈਠੇ ਪਰਮਾਤਮਾ ਨੂੰ ਨਾ ਜਾਨਣ ਕਾਰਨ ਦੁਖੀ ਅਤੇ ਅਸ਼ਾਂਤ ਹੈ।ਪ੍ਰੰਤੂ ਉਹ ਉਸਨੂੰ ਤਦ ਤੱਕ ਨਹੀਂ ਜਾਣ ਸਕਦਾ ਜਦ ਤਕ ਉਸਦੇ ਜੀਵਨ ਅੰਦਰ ਨਾਰਦ ਰੂਪ ਗੁਰੂ ਦਾ ਆਗਮਨ ਨਹੀਂ ਹੁੰਦਾ।ਗੁਰੂ ਦੀ ਪਹਿਚਾਣ ਦੱਸਦੇ ਹੋਏ ਸਾਧਵੀ ਜੀ ਨੇ ਕਿਹਾ ਕਿ ਗੁਰੂ ਸ਼ਬਦ ਦੀ ਸ਼ਬਦਾਂ ਦੇ ਮਿਲਾਪ ਨਾਲ ਬਣਿਆ ਹੈ।ਗੁ ਅਤੇ ਰੂ।ਗੁ ਭਾਵ ਅੰਧਕਾਰ ਅਤੇ ਰੂ ਭਾਵ ਪ੍ਰਕਾਸ਼। ਜੋ ਮਾਨਵ ਦੇ ਘਟ ਅੰਦਰ ਵਿੱਚ ਬਿਰਾਜਿਤ ਅੰਧਕਾਰ ਨੂੰ ਪ੍ਰਕਾਸ਼ ਵਿੱਚ ਤਬਦੀਲ ਕਰ ਦੇਵੇ,ਉਹ ਹੀ ਪੂਰਨ ਗੁਰੂ ਹੈ। ਕਥਾ ਵਿੱਚ ਭਜਨਾਂ ਨੂੰ ਸੁਣਦੇ ਹੋਏ ਮੌਜੂਦ ਸ਼ਰਧਾਲੂਆਂ ਨੇ ਖੂਬ ਆਨੰਦ ਲਿਆ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਅਰਵਿੰਦ ਮੋਹਨ ਜੁਲਕਾ, ਸਰਪ੍ਰਸਤ ਕੇਵਲ ਗੁਪਤਾ, ਜਨਰਲ ਸਕੱਤਰ ਵਿਸ਼ਵ ਗੌਰਵ, ਖਜ਼ਾਨਚੀ ਰਾਕੇਸ਼ ਕੁਮਾਰ, ਜਗਮੋਹਨ ਸਰਨਾ, ਪੁਜਾਰੀ ਪ੍ਰਮੋਦ ਸ਼ਾਸਤਰੀ, ਜੋਗਿੰਦਰ ਪਾਲ ਬਿੱਟੂ, ਨਰੇਸ਼ ਅਰੋੜਾ, ਸੁਖਦੇਵ ਸਿੰਘ, ਰਮਨ, ਕੁਲਦੀਪ ਸਿੰਘ ਪ੍ਰਵੀਨ ਮਹਾਜਨ, ਦੀਪਕ ਭਾਟੀਆ, ਟੀਟੂ, ਭੂਸ਼ਨ ਕੁਮਾਰ, ਭੂਸ਼ਨ ਕੁਮਾਰ, ਬਲਬੀਰ ਸਿੰਘ, ਬਲਬੀਰ ਸਿੰਘ, ਸਵ. ਸ਼ਰਮਾ, ਲਾਡੀ, ਰਾਜ ਕੁਮਾਰ, ਬਿੱਲਾ, ਨਕੁਲ ਭਾਟੀਆ, ਟੀਟੂ, ਨਰਿੰਦਰ ਕੁਮਾਰ ਭਾਟੀਆ, ਗੁਲਸ਼ਨ ਵਰਮਾ, ਅਸ਼ੋਕ ਕੁਮਾਰ ਭਨੋਟ, ਬਾਲਕ੍ਰਿਸ਼ਨ ਗੁਪਤਾ, ਕੇਵਲ ਕ੍ਰਿਸ਼ਨ, ਅਸ਼ੋਕ ਕੁਮਾਰ, ਨਵੀਨ ਕੁਮਾਰ ਕਾਲੀ ਅਤੇ ਸਮੂਹ ਸੰਗਤ ਹਾਜ਼ਰ ਸੀ | | ||
ਭਗਵਾਨ ਸ਼ਿਵ ਦੀ ਕਥਾ ਮਾਨਵ ਜੀਵਨ ਨੂੰ ਸੁੰਦਰ ਬਣਾਉਣ ਲਈ ਅਨੇਕਾਂ ਸਿੱਖਿਆਵਾਂ ਨਾਲ ਭਰਪੂਰ ਹੈ- ਸਾਧਵੀ ਗੌਰੀ ਭਾਰਤੀ
Date:
