ਪਿੰਡ ਹਰਚੋਵਾਲ ਵਿਖੇ ਡੇਂਗੂ ਜਾਗਰੂਕਤਾ ਸਬੰਧੀ ਪੇਂਡੂ ਸਿਹਤ ਅਤੇ ਸਫਾਈ ਕਮੇਟੀ ਨਾਲ ਕੀਤੀ ਜਾਗਰੂਕਤਾ ਮੀਟਿੰਗ

Date:

ਕਾਦੀਆਂ  4ਜੁਲਾਈ ( ਸਲਾਮ ਤਾਰੀ) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ,ਜਿਲ੍ਹ ਐਪੀਡਮੋਲੋਜਿਸਟ  ਡਾਕਟਰ ਗੁਰਪ੍ਰੀਤ ਕੌਰ ਦੇ ਮਾਰਗਦਰਸ਼ਨ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅੰਕੁਰ ਕੌਸ਼ਲ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਵਿਖੇ  ਪੇਂਡੂ  ਸਿਹਤ ਅਤੇ ਸਫਾਈ ਕਮੇਟੀਆਂ ਨਾਲ  ਮੀਟਿੰਗ ਕੀਤੀ ਗਈ ਅਤੇ ਵੱਖ ਵੱਖ ਥਾਂਵਾਂ ਵਿਖੇ  ਡੇਂਗੂ ਦੀ ਰੋਕਥਾਮ ਲਈ ਜਾਗਰੁਕਤਾ ਕੈੰਪ ਲਗਾਏ  ਗਏ । ਜਿਸ ਤਹਿਤ ਬੀ ਈ ਈ ਸੁਰਿੰਦਰ ਕੌਰ ਨੇ ਪਿੰਡ ਦੀ ਵੀ ਐਚ ਐੱਸ ਐਨ ਸੀ ਕਮੇਟੀ ਨਾਲ ਮੀਟਿੰਗ ਕਰਦੇ ਹੋਏ ਦੱਸਿਆ ਕਿ ਕੋਈ ਵੀ ਬੁਖਾਰ ਮਲੇਰੀਆ ਜਾਂ ਡੇਂਗੂ ਹੋ ਸਕਦਾ ਹੈ। ਮਲੇਰੀਆ ਮਾਦਾ ਮੱਛਰ  ਐਨਾਫ਼ਲੀਜ਼ ਅਤੇ ਡੇਂਗੂ ਏਡੀਜ਼ ਇਜਪਟਾਈ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਕਿ ਖੜੇ ਪਾਣੀ ਵਿਚ ਪੈਦਾ ਹੁੰਦੇ ਹਨ ਅਤੇ ਰਾਤ ਤੇ ਸਵੇਰ ਵੇਲੇ ਕੱਟਦੇ ਹਨ। ਠੰਢ ਅਤੇ ਕੰਬਣ ਦੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰ ਦਰਦ, ਬੁਖਾਰ ਉਤਰ ਜਾਣ ‘ਤੇ ਸਰੀਰਕ ਥਕਾਵਟ ਅਤੇ ਕਮਜ਼ੋਰੀ ਅਤੇ ਬੁਖਾਰ ਦੇ ਨਾਲ ਬਹੁਤ ਜ਼ਿਆਦਾ ਪਸੀਨਾ ਆਉਣਾ ਮਲੇਰੀਆ ਦੇ ਲੱਛਣ ਹਨ।  ਹਰਪਿੰਦਰ ਸਿੰਘ ਹੈਲਥ ਇੰਸੈਕਟਰ ਅਤੇ ਕੁਲਜੀਤ ਸਿੰਘ ਹੈਲਥ ਇੰਸਪੈਕਟਰ ਵਲੋਂ ਘਰਾਂ ਵਿਖੇ ਡੇਂਗੂ ਦੇ ਲਾਰਵੇ ਸਬੰਧੀ ਚੇਕਿੰਗ ਕੀਤੀ ਗਈ ਅਤੇ ਦੱਸਿਆ  ਗਿਆ ਕਿ ਡੇਂਗੂ ਬੁਖਾਰ ਦੇ ਲੱਛਣਾਂ ਵਿਚ ਤੇਜ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਤੇ ਦਾਣੇ, ਮਸੂੜਿਆਂ ਅਤੇ ਨਕ ਵਿਚੋਂ ਖ਼ੂਨ ਦਾ ਵਗਣਾ ਹੁੰਦਾ ਹੈ ਉਹਨਾਂ ਨੇ ਦੱਸਿਆ ਕਿ ਹਰ ਸ਼ੁਕਰਵਾਰ ਨੂੰ ਫਰਾਈ ਡੇ-ਡ੍ਰਾਈ ਡੇ ਵੱਜੋਂ ਮਨਾਇਆ ਜਾ ਰਿਹਾ ਹੈ।  ਡੇਂਗੂ,ਮਲੇਰੀਆ ਦੀ ਜਾਂਚ ਸਾਰੇ ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਕੀਤੀ ਜਾਂਦੀ ਹੈ ਅਤੇ ਇਲਾਜ ਵੀ ਮੁਫਤ ਹੁੰਦਾ ਹੈ।  ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੱਛਰ ਤੋਂ ਬਚਣ ਲਈ ਮੱਛਰਦਾਨੀ ਅਤੇ ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਕਮਿਊਨਿਟੀ ਹੈਲਥ ਅਫ਼ਸਰ ਮੈਡਮ ਕੋਮਲ,ਹਰਪਿੰਦਰ ਸਿੰਘ ਹੈਲਥ ਇੰਸੈਕਟਰ ਅਤੇ ਕੁਲਜੀਤ ਸਿੰਘ ਹੈਲਥ ਇੰਸਪੈਕਟਰ ,ਸਰਬਜੀਤ ਸਿੰਘ ਹੈਲਥ ਵਰਕਰ, ਸਮੂਹ ਆਸ਼ਾ ਮੌਜੂਦ ਰਹੀਆਂ।

Share post:

Subscribe

Popular

More like this
Related

ਜਿਲ੍ਹਾ  ਪਰਿਵਾਰ ਭਲਾਈ ਅਫਸਰ ਵੱਲੋਂ ਬਲਾਕ ਭਾਮ ਵਿਖੇ ਗੈਰ ਸੰਚਰੀ ਰੋਗਾਂ ਸਬੰਧੀ ਕੀਤੀ ਮੀਟਿੰਗ

ਕਾਦੀਆਂ  4ਜੁਲਾਈ :  (ਸਲਾਮ ਤਾਰੀ)  ਸਿਵਲ ਸਰਜਨ ਗੁਰਦਾਸਪੁਰ ਡਾਕਟਰ...

ਸਬ ਇੰਸਪੈਕਟਰ ਰਣਦੀਪ ਕੌਰ ਖਹਿਰਾ ਨੇ ਅਮਰੀਕਾ ਚ ਜਿੱਤਿਆ ਬਰਾਉਨਜ ਮੈਡਲ

ਕਾਦੀਆਂ 4 ਜੁਲਾਈ (ਸਲਾਮ ਤਾਰੀ)ਅਮਰੀਕਾ ਦੇ ਬਰਮਿੰਘਮ ਸ਼ਹਿਰ ਵਿੱਚ...

ਜਿਲ੍ਹਾ ਪਰਿਵਾਰ ਭਲਾਈ ਅਫਸਰ ਵੱਲੋਂ ਬਲਾਕ ਭਾਮ ਵਿਖੇ ਗੈਰ ਸੰਚਰੀ ਰੋਗਾਂ ਸਬੰਧੀ ਕੀਤੀ ਮੀਟਿੰਗ

ਕਾਦੀਆਂ  4ਜੁਲਾਈ :  (ਸਲਾਮ ਤਾਰੀ)  ਸਿਵਲ ਸਰਜਨ ਗੁਰਦਾਸਪੁਰ ਡਾਕਟਰ...

ਗੁਰਮੇਲ ਸਿੰਘ ਲਈ ਵਰਦਾਨ ਸਾਬਿਤ ਹੋਇਆ ਸੀ ਐਚ ਸੀ ਕਾਦੀਆਂ

ਕਰਦੀਆਂ 2 ਜੁਲਾਈ ( ਸਲਾਮ ਤਾਰੀ) ਕਾਦੀਆਂ ਦੇ ਨਜ਼ਦੀਕ...