ਕਾਦੀਆਂ 15 ਜੂਨ (ਸਲਾਮ ਤਾਰੀ) ਪੰਜਾਬ ਵਿੱਚ ਮਾਨਸੂਨ ਆੳਣ ਤੋ ਪਹਿਲਾਂ ਹੀ ਨਗਰ ਕੋਂਸਲ ਕਾਦੀਆਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅੱਜ ਨਗਰ ਕੋਨਸਲ ਕਾਦੀਆਂ ਵਲੋ ਸ਼ਹਿਰ ਦੇ ਨਾਲੀਆਂ ਦੀ ਸਫਾਈ ਲਈ ਸੂਪਰ ਸੱਕਰ ਮਸ਼ੀਨ ਰਵਾਨਾਂ ਕੀਤੀ ਗਈ ।

ਨਗਰ ਕੋਂਸਲ ਕਾਦੀਆਂ ਦੀ ਪ੍ਰਧਾਨ ਨੇਹਾ ਨੇ ਇਸ ਮਸ਼ੀਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾਂ ਕੀਤਾ। ਇਸ ਮੋਕੇ ਪਤਰਕਾਰਾਂ ਨਾਲ ਗਲਬਾਤ ਕਰਦੀਆਂ ਨਿਹਾ ਨੇ ਕਿਹਾ ਕਿ ਹਰ ਸਾਲ ਲੋਕਾਂ ਨੁੰ ਬਰਸਾਤ ਦੇ ਮੋਸਮ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਕਮੇਟੀ ਵਲੋਂ ਮਤਾ ਪਾਸ ਕਰ ਕੇ ਇਹ ਕੱਮ ਸ਼ੁਰੂ ਕੀਤਾ ਗਿਆ ਹੈ ਇਹ ਸਫਾਈ ਦਾ ਕੱਮ ਤਕਰੀਬਨ 12 ਲੱਖ ਰੁਪੇ ਦੀ ਲਾਗਤ ਨਾਲ ਮੁਕੱਮਲ ਕੀਤਾ ਜਾਵੇਗਾ। ਇਸ ਮੋਕੇ ਨਗਰ ਕੋਨਸਲ ਦੀ ਪ੍ਰਧਾਨ ਨੇਹਾ ਨੇ ਕਿਹਾ ਕਿ ਕੁੱਝ ਦੂਜੀ ਪਾਰਟੀ ਦੇ ਲੋਕ ਇਸ ਮਸ਼ੀਨ ਨਾਲ ਫੋਟੋ ਖਿਚਾ ਕੇ ਮੁਫਤ ਦੀ ਵਾਹਵਾਹੀ ਲੁਟ ਰਹੇ ਹੱਨ ਜਾਦ ਕਿ ਇਹ ਕੱਮ ਹਲਕਾ ਕਾਦੀਆਂ ਦੇ ਐਮ ਅੇਲ ਏ ਪ੍ਰਤਾਮ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਨਗਰ ਕੋਂਸਲ ਵਲੋਂ ਕੀਤਾ ਜਾ ਰਿਹਾ ਹੈ। ੳਹਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ੳਹ ਨਾਲੀਆਂ ਵਿੱਚ ਲਫਾਫੇ ਨਾਂ ਸੁਟੱਣ। ਇਸ ਮੋਕੇ ੳਹਨਾਂ ਦੇ ਨਾਲ ਜੋਗਿੰਦਰ ਕੁਮਾਰ ਨੰਦੂ, ਸ਼੍ਰ: ਗੁਰਬਚਨ ਸਿੰਘ ਕੋਂਸਲਰ, ਸ਼੍ਰੀ ਪਰਸ਼ੋਤਮ ਲਾਲ ਕੋਸਲਰ, ਚੋਧਰੀ ਅਬਦੁਲ ਵਾਸੇ ਕੋਂਸਲਰ, ਸ਼੍ਰੀ ਮਹਿੰਦਰ ਪਾਲ, ਸ਼੍ਰੀ ਸੁਸ਼ੀਲ ਕੁਮਾਰ ਅਬਰੋਲ, ਕਮਲਪ੍ਰੀਤ ਸਿੰਘ ਸੈਨਟਰੀ ਇੰਚਾਰਜ, ਰਵਿੰਦਰਜੀਤ ਸਿੰਘ,ਇੰਦਰਪ੍ਰੀਤ ਸਿੰਘ, ਰੋਹਿਤ ਕੁਮਾਰ ਭਾਟੀਆ, ਗੁਰਬਾਜ ਸਿੰਘ, ਰਾਹੁਲ ਕੁਮਾਰ, ਅਵੀਨਾਸ਼ ਕੁਮਾਰ, ਸ਼੍ਰੀ ਰੋਨਕੀ ਰਾਮ ਜੀ, ਸੰਜੀਵ ਕੁਮਾਰ, ਡੈਨੀਅਲ, ਸੋਨੂੰ ਜੀ, ਰਾਮ ਨਾਥ, ਪੂਰਨ ਚੰਦ, ਚੋਧਰੀ ਸਪੇਅਰ ਪਾਰਟਸ ਵਾਲੇ ਹਾਜ਼ਰ ਸੱਨ