ਦੀਵਾਲੀ ਦੇ ਤਿਉਹਾਰ ਦੇ ਮੌਕੇ ‘ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਦੇ ਆਰਜ਼ੀ ਲਾਇਸੰਸ ਤਹਿਸੀਲ ਵਾਈਜ ਲੱਕੀ ਡਰਾਅ ਰਾਹੀਂ ਕੱਢੇ ਜਾਣਗੇ-ਵਧੀਕ ਜਿਲ੍ਹਾ ਮੈਜਿਸਟਰੇਟ ਗੁਰਦਾਸਪੁਰ

Date:

ਕਾਦੀਆਂ, 8 ਅਕਤੂਬਰ (ਸਲਾਮ ਤਾਰੀ) ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਜਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਗੁਰਦਾਸਪੁਰ ਵਿੱਚ ਦੀਵਾਲੀ ਦੇ ਤਿਉਹਾਰ ਦੇ ਮੌਕੇ ‘ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਦੇ ਆਰਜ਼ੀ ਲਾਇਸੰਸ ਤਹਿਸੀਲ ਵਾਈਜ ਲੱਕੀ ਡਰਾਅ ਰਾਹੀਂ ਜਾਰੀ ਕੀਤੇ ਜਾਣੇ ਹਨ। ਇਹਨਾਂ ਆਰਜੀ ਲਾਇਸੰਸਾਂ ਸਬੰਧੀ ਅਰਜੀਆਂ ਨਾਲ ਸਕਿਊਰਟੀ ਵੱਜੋਂ 35,000/- ਰੁਪਏ ਦਾ ਬੈਂਕ ਡਰਾਫਟ (ਵਾਪਸ ਦੇਣ ਯੋਗ) ਜਿਲ੍ਹਾ ਮੈਜਿਸਟਰੇਟ ਦੇ ਨਾਂ ਤੇ ਮਿਤੀ 07.10.2025 ਤੋਂ ਮਿਤੀ 11.10.2025 ਸ਼ਾਮ 05.00 ਵਜੇ ਤੱਕ ਜਿਲ੍ਹੇ ਦੇ ਸਮੂਹ ਸੇਵਾ ਕੇਂਦਰ ਰਾਹੀਂ ਪ੍ਰਾਪਤ ਕੀਤੀ ਜਾਣਗੀਆਂ ਅਤੇ ਪ੍ਰਾਪਤ ਹੋਈਆਂ ਅਰਜੀਆਂ ਵਿੱਚੋਂ ਤਹਿਸੀਲ ਵਾਈਜ ਮਿਤੀ 13-10- 2025 ਸ਼ਾਮ 4.00 ਵਜੇ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬੀ ਬਲਾਕ, ਰੂਮ 416 ਵਿੱਚ ਮਾਨਯੋਗ ਜਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਲੱਕੀ ਡਰਾਅ ਕੱਢੇ ਜਾਣਗੇ ਅਤੇ ਇਹਨਾਂ ਆਰਜੀ ਲਾਇਸੰਸਾਂ ਸਬੰਧੀ ਨਿਯਮ ਅਤੇ ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ।

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...