ਕਾਦੀਆ 1 ਅਕਤੂਬਰ (ਤਾਰੀ)
ਇਸ ਸਾਲ ਸਿੰਗਾਪੁਰ ਦੀ ਧਰਤੀ ਉੱਤੇ 25 ਸਤੰਬਰ ਤੋਂ 28 ਸਤੰਬਰ ਤੱਕ 40 ਤੋਂ 60 ਸਾਲ ਦੇ ਖਿਡਾਰੀਆਂ ਦੇ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜ਼ਿਲਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਦੇ ਜਮ ਪਲ ਸੇਵਾ ਮੁਕਤ ਥਾਣੇਦਾਰ ਦੀਦਾਰ ਸਿੰਘ ਸੇਖਵਾ ਨੇ ਵੀ ਸ਼ਿਰਕਤ ਕੀਤੀ ਇਹਨਾਂ ਮੁਕਾਬਲਿਆਂ ਦੌਰਾਨ ਦੀਦਾਰ ਸਿੰਘ ਨੇ ਵੱਖ-ਵੱਖ ਉਮਰ ਵਰਗ ਵਿੱਚ ਇੱਕ ਸੋਨੇ ਦਾ ਅਤੇ ਇੱਕ ਚਾਂਦੀ ਦਾ ਤਮਗਾਹ ਹਾਸਿਲ ਕੀਤਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਦਾਰ ਸਿੰਘ ਨੇ ਦੱਸਿਆ ਕਿ ਐਫ ਆਈ ਐਫ ਵੱਲੋਂ ਵਰਲਡ ਬਾਡੀ ਬਿਲਡਿੰਗ ਮੁਕਾਬਲੇ 40 ਤੋਂ 60 ਸਾਲ ਦੀ ਉਮਰ ਦੇ ਖਿਡਾਰੀਆਂ ਦਰਮਿਆਨ ਕਰਵਾਏ ਗਏ ਜਿਸ ਦੌਰਾਨ ਉਹਨਾਂ ਨੇ ਇੱਕ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਹਾਸਿਲ ਕੀਤਾ ਅਤੇ ਦੂਸਰੇ ਦਿਨ ਦੇ ਮੁਕਾਬਲੇ ਵਿੱਚ ਉਹਨਾਂ ਵੱਲੋਂ ਚਾਂਦੀ ਦਾ ਤਮਗਾਹ ਹਾਸਿਲ ਕੀਤਾ ਉਹਨਾਂ ਨੇ ਦੱਸਿਆ ਕਿ ਇਹਨਾਂ ਤਮਗਿਆਂ ਦੀ ਪ੍ਰਾਪਤੀ ਦੇ ਨਾਲ ਉਹਨਾਂ ਦਾ ਅਗਲੀਆਂ ਚੈਂਪੀਅਨਸ਼ਿਪ ਵਿੱਚ ਸ਼ਿਰਕਤ ਕਰਨ ਦਾ ਮਨੋਬਲ ਵਧਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਨਮਾਨ ਕਰਨ ਵੇਲੇ ਇਸ ਟੂਰਨਾਮੈਂਟ ਦੇ ਪ੍ਰਬੰਧਕ ਅਤੇ ਮੁਖੀ ਡਾਇਨੈਸ ਤੋਂ ਇਲਾਵਾ ਅਰਪਿੰਦਰ ਸਿੰਘ ਦੂਲੋਵਾਲ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ ਉਕਤ ਹਸਤੀਆਂ ਵੱਲੋਂ ਉਹਨਾਂ ਨੂੰ ਇਹਨਾਂ ਮੈਡਲਾਂ ਦੇ ਨਾਲ ਨਿਵਾਜਿਆ ਗਿਆ ਉਹਨਾਂ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਉਹਨਾਂ ਨੂੰ ਮੇਜ਼ਬਾਨ ਮੁਲਕ ਦੀ ਸੰਸਥਾ ਵੱਲੋਂ ਬਹੁਤ ਸੇਵਾਵਾਂ ਅਤੇ ਸਤਿਕਾਰਯੋਗ ਦਿੱਤਾ ਗਿਆ ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਸਰਪੰਚ ਮਨਿੰਦਰ ਸਿੰਘ ਸੁਜਾਨਪੁਰ ਦਾ ਵੀ ਵਿਸ਼ੇਸ਼ ਉਪਰਾਲਾ ਰਿਹਾ

ਜਿਨਾਂ ਦੇ ਉਹ ਸਦਾ ਲਈ ਰਣੀ ਰਹਿਣਗੇ ਇਸ ਤੋਂ ਇਲਾਵਾ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅਤੇ ਸੇਖਵਾਂ ਪਰਿਵਾਰ ਦੀ ਹੌਸਲਾ ਅਫਜ਼ਾਈ ਨੇ ਵੀ ਉਹਨਾਂ ਨੂੰ ਇਹ ਟੂਰਨਾਮੈਂਟ ਚੇਤਨ ਵਿੱਚ ਮਦਦ ਕੀਤੀ ਦੀਦਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੇ ਵੀ ਇਸ ਚੈਂਪੀਅਨਸ਼ਿਪ ਵਿੱਚ ਦਿਨ ਰਾਤ ਸਮਾਂ ਅਤੇ ਸਹਿਯੋਗ ਦਿੱਤਾ ਇਸ ਤੋਂ ਇਲਾਵਾ ਸਿਮਰਨ ਕਨੇਡਾ ਦਲਜੀਤ ਸਿੰਘ ਚੱਕ ਸ਼ਰੀਫ਼ ਅਤੇ ਕਰਨਲ ਸਾਹੀ ਵੱਲੋਂ ਵੀ ਦੀਦਾਰ ਸਿੰਘ ਨੂੰ ਸ਼ੁਭਕਾਮਨਾਵਾਂ ਤੋਂ ਇਲਾਵਾ ਇਸ ਚੈਂਪੀਅਨਸ਼ਿਪ ਤੇ ਉਤਸਾਹਿਤ ਕੀਤਾ ਗਿਆ ਉਸਤਾਦ ਵਿਪਨ ਸੋਨਾ ਬਾਜਵਾ ਹਰਮਨ ਬਾਜਵਾ ਇੰਦਰਜੀਤ ਸਿੰਘ ਚੱਕ ਸ਼ਰੀਫ਼ ਚਾਂਦ ਗੁਰਦਾਸਪੁਰ ਪਰਮਪਾਲ ਸਿੰਘ ਮਨਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅੱਜ ਦੀਦਾਰ ਸਿੰਘ ਦੇ ਪਿੰਡ ਪਹੁੰਚਣ ਤੇ ਵੀ ਭਰਵਾਂ ਸਵਾਗਤ ਕੀਤਾ ਗਿਆ।