ਕਾਦੀਆਂ 4ਜੁਲਾਈ : (ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ, ਜਿਲ੍ਹਾ ਪਰਿਵਾਰ ਭਲਾਯੀ ਅਫਸਰ ਡਾਕਟਰ ਤਜਿੰਦਰ ਕੌਰ ਦੇ ਮਾਰਗਦਰਸ਼ਨ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅੰਕੁਰ ਕੌਸ਼ਲ ਦੀ ਯੋਗ ਅਗਵਾਈ ਹੇਠ ਅੱਜ ਸੀ ਐੱਚ ਸੀ ਭਾਮ ਵਿਖੇ ਸਮੂਹ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰ ,ਕਲੀਨੀਕਲ ਅਸਿਸਟੈਂਟ, ਸਮੂਹ ਕਮਿਊਨਟੀ ਹੈਲਥ ਅਫਸਰ,ਆਸ਼ਾ ਫਾਸਿਲੀਟੈਟਰ ਅਤੇ ਸਟਾਫ ਨਰਸ ਦੀ ਗੈਰ ਸੈਂਚਰੀ ਰੋਗਾਂ ਸਬੰਧੀ ਮੀਟਿੰਗ ਕੀਤੀ ਗਈ.
ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਤਜਿੰਦਰ ਕੌਰ ਨੇ ਦੱਸਿਆ ਕਿ 30 ਸਾਲ ਦੀ ਉਮਰ ਤੋਂ ਵੱਧ ਲੋਕਾਂ ਦਾ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਹੋਰ ਗੈਰ ਸੰਚਾਰੀ ਬਿਮਾਰੀਆਂ ਦੀ ਜਲਦ ਪਛਾਣ ਕਰਕੇ ਲੋਕਾਂ ਨੂੰ ਸਮੇਂ ਸਿਰ ਇਲਾਜ ਉਪਲਬਧ ਕਰਵਾਇਆ ਜਾਵੇ।ਅੱਜ ਦੇ ਦੌਰ ਵਿੱਚ ਗੈਰ-ਸੰਕਰਮਕ ਬਿਮਾਰੀਆਂ ਤੇਜ਼ੀ ਵਨਾਲ ਵਧ ਰਹੀਆਂ ਹਨ, ਜੋ ਕਿ ਲੋਕਾਂ ਦੀ ਜ਼ਿੰਦਗੀ ਉੱਤੇ ਗੰਭੀਰ ਪ੍ਰਭਾਵ ਪਾ ਰਹੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਨਿਯਮਤ ਜਾਂਚ ਅਤੇ ਸਿਹਤਮੰਦ ਜੀਵਨ ਸ਼ੈਲੀ ਬਹੁਤ ਜ਼ਰੂਰੀ ਹੈ। ਐਸ ਐਮ ਓ ਡਾਕਟਰ ਅੰਕੁਰ ਦੁਆਰਾ ਦੱਸਿਆ ਗਿਆ ਕਿ ਸਿਹਤਮੰਦ ਜੀਵਨਸ਼ੈਲੀ ਅਤੇ ਸਮੇਂ-ਸਮੇਂ ‘ਤੇ ਹੋਣ ਵਾਲੀਆਂ ਸਕਰੀਨਿੰਗਾਂ ਗੈਰ-ਸੰਕਰਮਕ ਬਿਮਾਰੀਆਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਐਨ ਸੀ ਡੀ ਕੋਆਰਡੀਨੇਟਰ ਸ਼੍ਰੀ ਦਵਿੰਦਰ ਕੁਮਾਰ ਜਿਲ੍ਹਾ ਗੁਰਦਾਸਪੁਰ ਨੇ ਬਲਾਕ ਭਾਮ ਵਿਖੇ ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਨਵੀਂ ਰਜਿਸਟ੍ਰੇਸ਼ਨ, ਫ਼ਾਲੋ ਅਪ,ਸਕਰੀਨਿੰਗ ਆਦਿ ਸਬੰਧੀ ਕਾਰਗੁਜਾਰੀ ਬਾਰੇ ਰਿਪੋਰਟ ਸਹਿਤ ਵਿਚਾਰ ਵਟਾਂਦਰਾ ਕੀਤਾ ਅਤੇ ਜਰੂਰੀ ਤੱਥਾਂ ਤੇ ਚਾਨਣਾ ਪਾਇਆ। ਬੀ ਈ ਈ ਸੁਰਿੰਦਰ ਕੌਰ ਨੇ ਦਸਿਆ ਕਿ ਵਿਭਾਗ ਵੱਲੋਂ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਜਿਹੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਸਹੂਲਤਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਭਲਾਈ ਕਰ ਸਕਣ। ਇਸ ਮੌਕੇ ਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਤਜਿੰਦਰ ਕੌਰ,ਐਸ ਐਮ ਓ ਡਾਕਟਰ ਅੰਕੁਰ, ਐਨ ਸੀ ਡੀ ਕੋਆਰਡੀਨੇਟਰ ਸ਼੍ਰੀ ਦਵਿੰਦਰ ਕੁਮਾਰ ਜਿਲ੍ਹਾ ਗੁਰਦਾਸਪੁਰ, ਬੀ ਈ ਈ ਸੁਰਿੰਦਰ ਕੌਰ, ਡਾਕਟਰ ਨਵਜੋਤ ਕੌਰ,ਬਲਾਕ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰ ,ਕਲੀਨੀਕਲ ਅਸਿਸਟੈਂਟ, ਸਮੂਹ ਕਮਿਊਨਟੀ ਹੈਲਥ ਅਫਸਰ,ਆਸ਼ਾ ਫਾਸਿਲੀਟੈਟਰ ਅਤੇ ਸਟਾਫ ਨਰਸ ਹਾਜਿਰ ਰਹੇ।