ਕਾਦੀਆਂ 7 ਜੂਨ ਸਲਾਮ ਤਾਰੀ)
ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਈਦ ਉਲ ਅਜ਼੍ਹਾ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਕਾਦੀਆਂ ਅਤੇ ਆਸ ਪਾਸ ਦੇ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਏ ਈਦ ਅਦਾ ਕਰਨ ਲਈ ਪਹੁੰਚੇ।

ਅੱਜ ਇਸ ਮੌਕੇ ਸੰਬੋਧਨ ਕਰਦਿਆਂ ਮੌਲਾਨਾ ਮਖਦੂਮ ਸ਼ਰੀਫ ਨੇ ਕਿਹਾ ਕਿ ਇਹ ਈਦ ਕੁਰਬਾਨੀ ਵਾਲੀ ਈਦ ਦੇ ਨਾਂ ਤੋਂ ਵੀ ਜਾਣੀ ਜਾਂਦੀ ਹੈ ।ਹਜ਼ਰਤ ਇਬਰਾਹੀਮ ਅਲੈਹਿੱਸਲਾਮ ਅਤੇ ਆਪ ਜੀ ਦੀ ਪਤਨੀ ਹਜ਼ਰਤ ਹਾਜਰਾ ਅਤੇ ਬੇਟੇ ਹਜ਼ਰਤ ਇਸਮਾਈਲ ਦੀ ਕੁਰਬਾਨੀ ਦੀ ਯਾਦ ਵਿੱਚ ਅਸੀਂ ਈਦ ਕੁਰਬਾਨ ਮਨਾਉਂਦੇ ਹਾਂ ।ਅਤੇ ਹੱਜ ਅਦਾ ਕਰਦੇ ਹਾਂ । ਇਸ ਮੌਕੇ ਵਿਸ਼ਵ ਸ਼ਾਂਤੀ ਲਈ ਦੁਆ ਕੀਤੀ ਗਈ ।

ਅਤੇ ਨਾਲ ਹੀ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਇਸ ਈਦ ਦੇ ਤਿਉਹਾਰ ਮੌਕੇ ਅਹਿਮਦੀਆ ਮੁਸਲਿਮ ਜਮਾਤ ਦੇ ਸਰਾਇ ਵਸੀਮ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਇਸ ਦੌਰਾਨ ਵਿਧਾਨ ਸਭਾ ਹਲਕਾ ਕਾਦੀਆਂ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਆਪਣੇ ਸਾਥੀਆਂ ਸਮੇਤ ਅਹਿਮਦੀਆਂ ਹੈਡ ਕੁਆਰਟਰ ਵਿਖੇ ਪਹੁੰਚ ਕੇ ਮੁਸਲਿਮ ਜਮਾਤ ਦੇ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ ਗਈ ।

ਇਸ ਮੌਕੇ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਅਹਿਮਦੀਆ ਮੁਸਲਿਮ ਭਾਈਚਾਰੇ ਵੱਲੋਂ ਹਰ ਵਾਰ ਹੀ ਈਦ ਦੇ ਤਿਉਹਾਰ ਮੌਕੇ ਉਨਾਂ ਨੂੰ ਸੱਦਾ ਦਿੱਤਾ ਜਾਂਦਾ ਅਤੇ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਹ ਇਸ ਤਿਉਹਾਰ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੰਦੇ ਹਨ।

ਉਹਨਾਂ ਕਿਹਾ ਕਿ ਅਹਿਮਦੀਆ ਮੁਸਲਿਮ ਜਮਾਤ ਦਾ ਪਿਆਰ ਸਭ ਨਾਲ ਨਫਰਤ ਕਿਸੇ ਨਾਲ ਨਹੀਂ ਦਾ ਸੁਨੇਹਾ ਜਿੱਥੇ ਪੂਰੇ ਦੇਸ਼ ਵਿੱਚ ਹਰ ਵਾਰ ਮੁਸਲਿਮ ਭਾਈਚਾਰੇ ਵੱਲੋਂ ਦਿੱਤਾ ਜਾਂਦਾ ਹੈ ।ਜਿਸ ਦੇ ਉੱਤੇ ਸਮੂਹ ਮੁਸਲਿਮ ਭਾਈਚਾਰਾ ਅੱਜ ਵੀ ਹਰੇਕ ਧਰਮ ਦੇ ਲੋਕਾਂ ਨਾਲ ਪਿਆਰ ਕਰਦਾ ਹੈ। ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਸਾਨੂੰ ਸਾਰੇ ਹੀ ਧਰਮਾਂ ਦਾ ਹਮੇਸ਼ਾ ਪੂਰਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਰੇਕ ਧਰਮਾਂ ਦੇ ਤਿਉਹਾਰ ਨੂੰ ਬੜੀ ਹੀ ਸ਼ਰਧਾ ਦੇ ਨਾਲ ਅਤੇ ਪਿਆਰ ਦੇ ਨਾਲ ਲੋਕਾਂ ਦੇ ਨਾਲ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ।

ਇਸ ਮੌਕੇ ਗੁਰ ਇਕਬਾਲ ਸਿੰਘ ਮਾਹਲ ਤੋਂ ਇਲਾਵਾ ਪ੍ਰੈਸ ਕਲੱਬ ਕਾਦੀਆਂ ਦੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ , ਸਿਟੀ ਪ੍ਰਧਾਨ ਗਗਨਦੀਪ ਸਿੰਘ ਗਿੰਨੀ ਭਾਟੀਆ, ਵਿਜੇ ਕੁਮਾਰ, ਅਸ਼ੋਕ ਕੁਮਾਰ , ਸਰਪੰਚ ਅਮਰਜੀਤ ਸਿੰਘ ਨਾਥਪੁਰ ਵਿਸ਼ਵਕਰਮਾਪਤੀ, ਰਜੇਸ਼ ਕੁਮਾਰ , ਪ੍ਰੇਮ ਸਿੰਘ ਘੁੰਮਣ ਸਮੇਤ ਸਮੂਹ ਸਾਥੀਆਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ । ਇਸ ਮੌਕੇ ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗੌਰੀ, ਜਮਾਤ ਅਹਿਮਦੀਆ ਦੇ ਬੁਲਾਰੇ ਮੌਲਾਨਾ ਮੌਲਾਨਾ ਕੇ ਤਾਰਿਕ ਅਹਿਮਦ, ਸਕੱਤਰ ਮੌਲਾਨਾ ਅਬਦੁਲ ਮੋਮਿਨ , ਮੌਲਾਨਾ ਫਜਲੁਰ ਰਹਿਮਾਨ ਭੱਟੀ, ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸੀ।