ਕਾਦੀਆਂ 13 ਅਗਸਤ (ਸਲਾਮ ਤਾਰੀ) :- ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵੱਲੋਂ ਚਲਾਈ ਜਾ ਰਹੀ ਹਰ ਘਰ ਤਿਰੰਗਾ ਯਾਤਰਾ ਤਹਿਤ ਅੱਜ ਭਾਰਤੀ ਜਨਤਾ ਪਾਰਟੀ ਮੰਡਲ ਕਾਦੀਆਂ ਵੱਲੋਂ ਕਾਦੀਆਂ ਅੰਦਰ ਹਰ ਘਰ ਤਰੰਗਾ ਯਾਤਰਾ ਕੱਢੀ ਗਈ। ਇਸ ਤਿਰੰਗਾ ਯਾਤਰਾ ਦੀ ਅਗਵਾਈ ਭਾਜਪਾ ਮੰਡਲ ਕਾਦੀਆਂ ਪ੍ਰਧਾਨ ਸ਼੍ਰੀ ਗੁਲਸ਼ਨ ਵਰਮਾ ਨੇ ਕੀਤੀ। ਇਹ ਤਿਰੰਗਾ ਯਾਤਰਾ ਮੰਦਿਰ ਸ਼੍ਰੀ ਠਾਕੁਰ ਦੁਆਰਾ ਛੋਟਾ ਬਜਾਰ ਕਾਦੀਆਂ ਤੋਂ ਸ਼ੁਰੂ ਹੋਕੇ ਮੇਨ ਬਜ਼ਾਰ, ਪ੍ਰਭਾਕਰ ਚੋਂਕ, ਬਿਜਲੀ ਘਰ ਚੋਂਕ ਤੋਂ ਹੁੰਦੀ ਹੋਈ ਪੁਲਿਸ ਥਾਨਾ ਸ਼ਹੀਦ ਭਗਤ ਸਿੰਘ ਚੋੰਕ ਵਿਖੇ ਸਮਾਪਤ ਹੋਈ। ਇਸ ਸਾਰੀ ਤਿਰੰਗਾ ਯਾਤਰਾ ਵਿੱਚ ਦੇਸ਼ ਭਗਤੀ ਦੇ ਨਾਰਿਆਂ ਨਾਲ ਮਾਹੌਲ ਗੂੰਜਦਾ ਰਿਹਾ “ਭਾਰਤ ਮਾਤਾ ਕੀ ਜੈ“, “ਵੰਦੇ ਮਾਤਰਮ” ਅਤੇ “ਸਹੀਦ ਅਮਰ ਰਹੇ“ ਦੀਆਂ ਗੂੰਜਾਂ ਲਗਾਤਾਰ ਸੁਣਾਈ ਦਿੰਦੀਆਂ ਰਹੀਆਂ। ਇਸ ਤਿਰੰਗਾ ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਸ਼ਹਿਰ ਵਾਸੀਆਂ ਭਾਰੀ ਗਿਣਤੀ ਵਿੱਚ ਹਿਸਾ ਲਿਆ। ਇਸ ਤਿਰੰਗਾ ਯਾਤਰਾ ਨੂੰ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਗੁਲਸ਼ਨ ਵਰਮਾ, ਜਿਲ੍ਹਾ ਵਾਈਸ ਪ੍ਰਧਾਨ ਕੁਲਵਿੰਦਰ ਕੌਰ ਗੁਰਾਈਆ, ਵਰਿੰਦਰ ਖੋਸਲਾ, ਕਮਲ ਜੋਤੀ ਸ਼ਰਮਾਂ, ਨੇ ਸਾਝੇ ਤੋਰ ਤੇ ਕਿਹਾ ਕਿ ਆਜਾਦੀ ਦਿਵਸ (15 ਅਗਸਤ) ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਭਾਜਪਾ ਵੱਲੋਂ ਚਲਾਈ ਜਾ ਰਹੀ ਕੌਮੀ ਮੁਹਿੰਮ ” ਹਰ ਘਰ ਤਿਰੰਗਾ” ਦੇ ਤਹਿਤ ਅੱਜ ਸ਼ੁਰੂ ਕੀਤੀ ਗਈ ਹੈ। ਇਸ ਮੌਕ ਉਹਨਾਂ ਕਿਹਾ ਕਿ ਸ਼ਹੀਦ ਵੀਰਾਂ ਦੀਆਂ ਕੁਰਬਾਨੀਆਂ ਕਾਰਨ ਹੀ ਅੱਜ ਅਸੀਂ ਆਜਾਦ ਭਾਰਤ ਵਿੱਚ ਮਾਣ ਨਾਲ ਸਾਹ ਲੈ ਰਹੇ ਹਾਂ। ਉਨ੍ਹਾਂ ਦੀ ਸ਼ਹਾਦਤ ਦੇਸ ਦੇ ਹਰੇਕ ਨਾਗਰਿਕ ਲਈ ਪ੍ਰੇਰਣਾ ਸਰੋਤ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਦੇਸ ਦੀ ਸੇਵਾ ਅਤੇ ਸਮਾਜ ਦੇ ਉਨਤੀ ਲਈ ਹਮੇਸਾ ਸਮਰਪਿਤ ਰਹੀਏ। ਭਾਜਪਾ ਦਾ ਹਰੇਕ ਕਾਰਕੁਨ ਇਸ ਗੱਲ ਲਈ ਵਚਨਬੱਧ ਹੈ ਕਿ ਸਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਿੱਚ ਕੋਈ ਕਮੀ ਨਾ ਰਹੇ।” ਉਹਨਾਂ ਅੱਗੇ ਕਿਹਾ ਕਿ “ਹਰ ਘਰ ਤਿਰੰਗਾ“ ਮੁਹਿੰਮ ਸਿਰਫ ਝੰਡਾ ਲਹਿਰਾਉਣ ਦਾ ਕਾਰਜਕ੍ਰਮ ਨਹੀਂ, ਸਗੋਂ ਉਹਨਾਂ ਵੀਰਾਂ ਪ੍ਰਤੀ ਆਭਾਰ ਅਤੇ ਸਨਮਾਨ ਦਾ ਸੰਕਲਪ ਹੈ, ਜਿਨ੍ਹਾਂ ਨੇ ਆਪਣਾ ਅੱਜ ਸਾਡੇ ਕੱਲ੍ਹ ਭਾਰਤ ਦੇਸ਼ ਲਈ ਨਿਛਾਵਰ ਕਰ ਦਿੱਤਾ।“ ਉਹਨਾਂ ਕਿਹਾ ਕਿ ਸਹੀਦ ਸਾਡੇ ਸਮਾਜ ਦਾ ਮਾਣ ਹਨ ਅਤੇ ਸਾਡੇ ਸਾਰੇ ਦਾ ਨੈਤਿਕ ਫਰਜ ਹੈ ਕਿ ਅਸੀਂ ਉਹਨਾਂ ਦੇ ਤਿਆਗ ਨੂੰ ਕਦੇ ਨਾ ਭੁੱਲੀਏ। ਉਹਨਾਂ ਅੱਗੇ ਕਿਹਾ ਕਿ ਇਸ ਤਿਰੰਗਾ ਯਾਤਰਾ ਦਾ ਮਕਸਦ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਦੇ ਮਨਾਂ ਵਿੱਚ ਦੇਸ਼ ਪ੍ਰਤੀ ਪਿਆਰ ਅਤੇ ਆਪਸੀ ਸਦਭਾਵਨਾ ਬਣਾਈ ਰੱਖਣਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਅਤੇ ਦੇਸ਼ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਆ। ਉਹਨਾਂ ਅੱਗੇ ਕਿਹਾ ਕਿ ਇਸ ਆਜ਼ਾਦੀ ਨੂੰ ਭਾਰਤ ਨੇ ਅਨੇਕਾਂ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤਾ ਹੈ ਅਤੇ ਇਸ ਨੂੰ ਬਰਕਰਾਰ ਰੱਖਣਾ ਵੀ ਸਾਰੇ ਦੇਸ਼ ਵਾਸੀਆਂ ਲਈ ਇੱਕ ਚੁਣੌਤੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਪ੍ਰਤੀ ਪਿਆਰ ਰੱਖਣ ਦੀ ਬਹੁਤ ਜਰੂਰਤ ਹੈ। ਹਰ ਘਰ ਤਿਰੰਗਾ ਮੁਹਿੰਮ ਪੂਰੇ ਭਾਰਤ ਦੇਸ਼ ਅੰਤਰ ਚਲਾਈ ਜਾ ਰਹੀ ਹੈ ਦੇਸ਼ ਅੰਦਰ ਇਸ ਮੁਹਿੰਮ ਤਹਿਤ ਤਿਰੰਗਾ ਯਾਤਰਾ ਪੈਦਲ ਰੈਲੀਆਂ ਸਭਿਆਚਾਰਕ ਪ੍ਰੋਗਰਾਮ ਡਰਾਇੰਗ ਪੇਂਟਿੰਗ ਮੁਕਾਬਲੇ ਆਦਿ ਕਰਵਾਏ ਜਾ ਰਹੇ ਹਨ। ਇਸ ਮੋਕੇ ਮੰਡਲ ਪ੍ਰਧਾਨ ਗੁਲਸ਼ਨ ਵਰਮਾ ਨੇ ਸਾਰੇ ਹਾਜਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਦੇਸ਼ ਵਿੱਚ ਸ਼ਹੀਦਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ, ਜੇਕਰ ਦੇਸ਼ ਦੇ ਲੋਕ ਏਕਤਾ ਅਤੇ ਦੇਸਭਗਤੀ ਦੀ ਰਾਹ ‘ਤੇ ਤੁਰਦੇ ਰਹਿਣ ਤਾਂ ਉਹ ਸਮਾਂ ਦੂਰ ਨਹੀ ਜਦੋਂ ਭਾਰਤ ਪੂਰੇ ਵਿਸ਼ਵ ਤੇ ਰਾਜ ਕਰੇਗਾ। ਗੁਲਸ਼ਨ ਵਰਮਾ ਨੇ ਸਾਰੇ ਕਾਰਕੁਨਾਂ ਅਤੇ ਸਥਾਨਕ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਨੂੰ ਆਪਣੀਆ ਦੁਕਾਨਾਂ, ਆਪਣੇ ਘਰਾਂ, ਦਫਤਰਾਂ ਅਤੇ ਸਥਾਨਾਂ ‘ਤੇ ਤਿਰੰਗਾ ਜਰੂਰ ਲਹਿਰਾਉਣ ਅਤੇ ਇਸ ਮੌਕੇ ਨੂੰ ਸਹੀਦਾਂ ਦੀ ਯਾਦ ਵਿੱਚ ਸਮਰਪਿਤ ਕਰਨ। ਇਸ ਮੋਕੇ ਸ਼੍ਰੀ ਜੋਗਿੰਦਰ ਪਾਲ ਬਿੱਟੂ, ਪੰਡਤ ਅਸ਼ੋਕ ਸ਼ਰਮਾਂ, ਯਸ਼ਪਾਲ ਕੂੰਡਲ, ਜੋਗਿੰਦਰ ਪਾਲ ਨੰਦੂ, ਬਗੇਲ ਸਿੰਘ, ਬਿਦੀਆ ਜੀ ਜਿਲ੍ਹਾ ਵਾਈਸ ਪ੍ਰਧਾਨ, ਤਿਲਕ ਰਾਜ ਮੁਨੀਮ, ਗੋਰੀ ਖੋਸਲਾ, ਭਾਜਪਾ ਮੰਡਲ ਕਾਦੀਆਂ ਜਰਨਲ ਸਕੱਤਰ ਅਸ਼ਵਨੀ ਵਰਮਾ, ਡਿੰਪਲ ਭਨੋਟ, ਨਰਿੰਦਰ ਮੋਹਨ ਸ਼ਰਮਾਂ, ਇੰਟੂ ਜੀ ਕਰਿਅਨੇ ਵਾਲੇ, ਉਮਕਾਰ ਸ਼ਾਸਤਰੀ, ਨਰੇਸ਼ ਅਰੋੜਾ , ਵਿਲੀਅਮ ਭਾਟੀਆ, ਕੇਵਲ ਕ੍ਰਿਸ਼ਨ ਗੁਪਤਾ, ਰਾਜਨ ਸੂਰੀ, ਸਤੀਸ ਸੂਰੀ, ਰਿਤਿਨ ਨਈਅਰ, ਰਜਨੀਸ਼ ਮਹਾਜਨ, ਸੰਦੀਪ ਭਗਤ, ਵਿਕਾਸ ਗੁਪਤਾ, ਮੋਤੀਲਾਲ ਭਗਤ, ਵਿਪਨ ਜੀ, ਪ੍ਰਦੀਪ ਜੀ, ਅਸ਼ੋਕ ਜੀ, ਅੰਕਿਤ ਭਾਟੀਆ, ਅਨੀਸ਼ ਬਲੱਗਣ, ਆਦ ਹਾਜਰ ਸਨ। |
ਕਾਦੀਆਂ ਚ, ਕੱਢੀ ਹਰ ਘਰ ਤਿਰੰਗਾ ਯਾਤਰਾ ਭਾਰਤ ਨੇ ਅਨੇਕਾਂ ਕੁਰਬਾਨੀਆਂ ਦੇ ਕੇ ਅਜਾਦੀ ਹਾਸਲ ਕੀਤੀ : ਭਜਪਾ ਨੇਤਾ
Date: