ਕਾਦੀਆ 23 ਜੁਲਾਈ, ( ਤਾਰੀ )ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਐਪੀਡਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅੰਕੁਰ ਕੋਸ਼ਲ ਦੀ ਪ੍ਰਧਾਨਗੀ ਹੇਠ ਬਲਾਕ ਭਾਮ ਅਧੀਨ ਆਉਂਦੇ ਸਮੂਹ ਆਮ ਆਦਮੀ ਕਲੀਨਿਕਾਂ ਵਿਖੇ ਐਂਟੀ ਰੇਬੀਜ ਟੀਕਾਕਰਨ ਉਪਲਬਧ ਕਰਵਾ ਦਿੱਤੇ ਗਏ ਹਨ। ਅਤੇ ਸਮੂਹ ਫਾਰਮੇਸੀ ਅਫ਼ਸਰਾਂ ਨੂੰ ਟ੍ਰੇਨਿੰਗ ਮੁਹਈਆ ਕਰਵਾ ਦਿੱਤੀ ਗਈ ਹੈ।
ਇਸੇ ਲੜੀ ਤਹਿਤ ਸੀ ਐਚ ਸੀ ਭਾਮ ਵਿਖੇ ਐਂਟੀ ਰੇਬੀਜ ਵੈਕਸੀਨ ਦੀ ਮਹੱਤਤਾ ਸੰਬੰਧੀ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਬੋਲਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅੰਕੁਰ ਕੌਸ਼ਲ ਅਤੇ ਡਾਕਟਰ ਮੋਹਪ੍ਰੀਤ ਸਿੰਘ ਨੇ ਕਿਹਾ ਕਿ ਐਂਟੀ ਰੇਬਿਜ ਵੈਕਸੀਨ ਟੀਕਾਕਰਨ ਬਲਾਕ ਭਾਮ ਦੇ ਸਮੂਹ ਆਮ ਆਦਮੀ ਕਲੀਨਿਕ(ਭਰਥ, ਕੰਡੀਲਾ, ਉਹਧਨਵਾਲ, ਕਾਦੀਆਂ, ਬੋਹਜਾ, ਕੋਟਲੀ ਲਹਿਲ, ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਮੰਡ) ਸੀ.ਐਚ.ਸੀ.ਭਾਮ, ਸੀ ਐਚ ਸੀ ਕਾਦੀਆਂ ਅਤੇ ਸੀ ਐਚ ਸੀ ਘੁਮਾਣ ਵਿੱਚ ਉਪਲਬਧ ਹੈ। ਰੇਬੀਜ਼ ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਵੈਕਸੀਨ ਲਗਵਾਉਣਾ ਸਭ ਤੋਂ ਮਹੱਤਵਪੂਰਨ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਜਾਨਵਰ ਦੇ ਕੱਟਣ ‘ਤੇ ਤੁਰੰਤ ਨੇੜਲੇ ਆਮ ਆਦਮੀ ਕਲੀਨਿਕ ਕਲੀਨਿਕ ਜਾਂ ਹਸਪਤਾਲ ਜਾਓ ਅਤੇ ਪੂਰਾ ਟੀਕਾਕਰਨ ਕਰਵਾਓ । ਸੁਰਿੰਦਰ ਕੌਰ ਬੀ.ਈ.ਈ.ਨੇ ਦੱਸਿਆ ਕਿ ਕੁੱਤੇ ਜਾਂ ਕਿਸੇ ਜਾਨਵਰ ਦੇ ਕੱਟਣ ਤੋਂ ਬਾਅਦ ਪਹਿਲੇ ਦਿਨ, ਤੀਸਰੇ, ਸੱਤਵੇਂ ਅਤੇ 28ਵੇਂ ਦਿਨ ਤੱਕ ਮੁਫ਼ਤ ਟੀਕਾਕਰਨ ਕਰਵਾਉਣਾ ਲਾਜ਼ਮੀ ਹੈ।ਰੇਬੀਜ਼ ਇੱਕ ਘਾਤਕ ਪਰ ਰੋਕੀ ਜਾ ਸਕਣ ਵਾਲੀ ਬਿਮਾਰੀ ਹੈ, ਜੋ ਕੁੱਤੇ ਜਾਂ ਹੋਰ ਜਾਨਵਰਾਂ ਦੇ ਕੱਟਣ ਨਾਲ ਫੈਲਦੀ ਹੈ।ਸਮੇਂ ਸਿਰ ਐਂਟੀ ਰੇਬੀਜ ਵੈਕਸੀਨ ਲੈਣਾ ਜ਼ਿੰਦਗੀ ਬਚਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਵੈਕਸੀਨ ਹੁਣ ਮੁਫ਼ਤ ਅਤੇ ਆਸਾਨੀ ਨਾਲ ਉਪਲਬਧ ਹੈ। ਇਸ ਮੌਕੇ ਤੇ ਡਾਕਟਰ ਮੋਹਪ੍ਰੀਤ ਸਿੰਘ, ਬੀ ਈ ਈ ਸੁਰਿੰਦਰ ਕੌਰ, ਸੀਨੀਅਰ ਫਾਰਮੇਸੀ ਅਫ਼ਸਰ ਸਤਵਿੰਦਰ ਸਿੰਘ, ਮਨਜੋਤ ਕੌਰ ਫਾਰਮੇਸੀ ਅਫ਼ਸਰ, ਗੁਰਜੀਤ ਸਿੰਘ ਫਾਰਮੇਸੀ ਅਫ਼ਸਰ, ਸਰਬਜੀਤ ਸਿੰਘ ਮਪਹਵ, ਮੈਡਮ ਅੰਜਲੀ, ਮੌਜੂਦ ਰਹੇ।