ਸਰਕਾਰੀ ਮਿਡਲ ਸਕੂਲ ਕੈਂਪ ਲੜਕੇ ਬਟਾਲਾ ‘ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਸਬੰਧਿਤ ਸਮਾਰੋਹ ਯਾਦਗਰ ਹੋ ਨਿਬੜਿਆ

Date:

ਬਟਾਲਾ,11 ਅਪ੍ਰੈਲ  (ਅਬਦੁਲ ਸਲਾਮ ਤਾਰੀਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਸਿੱਖਿਆ ਅਦਾਰਿਆਂ ਦੇ ਢਾਂਚੇ ਨੂੰ ਵਧੀਆ ਬਣਾਉਣ ਲਈ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ ।ਇਸ ਸਬੰਧ ਵਿੱਚ ਵੱਖ-ਵੱਖ ਸਮੇਂ ਸਕੂਲਾਂ ਵਿੱਚ ਇਮਾਰਤ ਉਸਾਰੀ ਅਤੇ ਇਮਾਰਤ ਦੀ ਮੁਰੰਮਤ ਲਈ ਕੀਤੇ ਗਏ ਕਾਰਜ ਦੀ ਸਫਲਤਾ ਦੇ ਬਾਅਦ ਉਦਘਾਟਨੀ ਸਮਾਰੋਹ ਕੀਤੇ ਜਾ ਰਹੇ ਹਨ।

 

ਇਸੇ ਸਬੰਧ ਵਿੱਚ ਸਰਕਾਰੀ ਮਿਡਲ ਸਕੂਲ ਲੜਕੇ  ਗਾਂਧੀ ਕੈਂਪ‌ ਬਟਾਲਾ ਗੁਰਦਾਸਪੁਰ ਦੇ ਵਿਹੜੇ ਵਿੱਚ ਇਹ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਹਲਕੇ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬਅਮਰਸ਼ੇਰ ਸਿੰਘ ਸੈ਼ਰੀ ਕਲਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਡਾਕਟਰ ਅਨਿਲ ਸ਼ਰਮਾ ਉਪ- ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਇਸ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ । ਇਸ ਸਕੂਲ ਦੇ ਸਟਾਫ ਵੱਲੋਂ  ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਵਿੱਚ ਬਣੇ ਨਵੇਂ ਕਮਰੇ ਅਤੇ ਇਮਾਰਤ ਦੀ ਸੰਬੰਧੀ ਕਾਰਜਾਂ ਦਾ ਜਾਇਜ਼ਾ ਲੈ ਕੇ ਮੁੱਖ ਮਹਿਮਾਨ ਵੱਲੋਂ ਉਦਘਾਟਨ ਦੀ ਰਸਮ ਅਦਾ ਕੀਤੀ ਗਈ। ਨਵਦੀਪ ਸਿੰਘ ਬੀ ਆਰ ਸੀ ਗਣਿਤ  ਨੇ ਸਟੇਜ ਸੰਭਾਲੀ। ਸਰਕਾਰ ਵੱਲੋਂ ਸਮੇਂ ਸਮੇਂ ਕੀਤੇ ਗਏ ਕਾਰਜਾਂ ਦੇ ਜਾਇਜੇ ਬਾਰੇ ਵੀ ਦੱਸਿਆ ਗਿਆ। 

 

ਮੈਡਮ ਗੁਰਜਿੰਦਰ ਕੌਰ ਨੇ ਸਰਕਾਰ ਦੇ ਇਸ ਉਪਰਾਲੇ ਨੂੰ ਇੱਕ ਵਧੀਆ ਯਤਨ ਦੱਸਿਆ। ਉਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦਾ ਹੌਸਲਾ ਵਧਿਆ ਹੈ।

 

ਮੈਡਮ ਰਣਜੀਤ ਕੌਰ ਬਾਜਵਾ ਨੇ ਦੱਸਿਆ ਕਿ ਸਰਕਾਰ ਦੇ ਇਨਾਂ ਉਪਰਾਲਿਆਂ ਨਾਲ ਸਿੱਖਿਆ ਦੇ ਮਿਆਰ ਦਾ ਪੱਧਰ ਹੋਰ ਉੱਚਾ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਗਿਣਤੀ ਵੀ ਵੱਧ ਰਹੀ ਹੈ।

ਇਸ ਮੌਕੇ ਵਿਜੇ ਕੁਮਾਰਮੈਡਮ ਸਰਬਜੀਤ ਕੌਰਮੈਡਮ ਅੰਜੂ ,ਮੈਡਮ ਸੁਜਾਤਾਮੈਡਮ ਪ੍ਰਦੀਪਰਜਿੰਦਰ ਸਿੰਘ ਬੀ ਆਰ ਸੀ‌ ਗਣਿਤ ਬਟਾਲਾ –2 ਅਤੇ ਸ੍ਰੀ ਦੀਪਕ ਸੂਰੀ  ਬੀ ਆਰ ਸੀ ਅੰਗਰੇਜ਼ੀ  ਬਟਾਲਾ-2 ਵਲੋਂ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। 

 

ਮੈਡਮ ਸਤਿੰਦਰ ਕੌਰ ਕਾਹਲੋਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਨਵੀਆਂ ਕਲਮਾਂ ਨਵੀਂ ਉਡਾਣ‌ ਅਤੇ ਟੀਮ ਮੈਂਬਰ ਮੈਡਮ ਕਮਲਜੀਤ ਕੌਰ ਵੱਲੋਂ ਵੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ। ਵਿਧਾਇਕ ਸੈ਼ਰੀ ਕਲਸੀ ਜੀ ਵੱਲੋਂ ਵਿਦਿਆਰਥੀਆਂ  ਦੀਆਂ ਹੱਥਾਂ ਨਾਲ ਬਣਾਇਆ ਗਈਆਂ ਕਲਾ ਕ੍ਰਿਤੀਆਂ ਦੀ ਵੀ ਪ੍ਰਸੰਸਾ ਕੀਤੀ।ਇਸ ਪ੍ਰੋਗਰਾਮ ਦੀ ਲਾਈਵ ਕਵਰੇਜ ਮੀਡੀਆ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਗਗਨਦੀਪ ਸਿੰਘ ਵੱਲੋਂ ਕੀਤੀ ਗਈ।

 

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...