ਮਾਝਾ

ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਦੇਣ ਜੋ ਸਾਨੂੰ ਵਿਰਾਸਤ ਵਿੱਚ ਮਿਲੀ:ਜਗਰੂਪ ਸਿੰਘ ਸੇਖਵਾਂ

ਕਾਦੀਆਂ/16 ਅਕਤੂਬਰ (ਸਲਾਮ ਤਾਰੀ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਜੋ ਸਾਨੂੰ ਵਿਰਾਸਤ ਵਿੱਚ ਮਿਲਿਆਂ ਹਨ। ਉਣਾਂ ਕਿਹਾ ਕਿ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਅਸੀਂ ਗੈਂਗਸਟਰਾਂ ਦਾ ਪੰਜਾਬ ਵਿੱਚ ਖ਼ਾਤਮਾ ਕਰ ਦਿਆਂਗੇ। ਉਣਾਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਸ਼੍ਰੀ ਗੌਰਵ ਯਾਦਵ ਨੇ ਬਟਾਲਾ ਪਹੁੰਚ ਕੇ ਇਹ ਸੁਨੇਹਾ ਦਿੱਤਾ ਹੈ ਕਿ ਗੈਂਗਸਟਰਾਂ ਨੂੰ ਪੰਜਾਬ ਸਰਕਾਰ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਅਤੇ ਇਨ੍ਹਾਂ ਦਾ ਖ਼ਾਤਮਾ ਕਰੇਗੀ। ਉਣਾਂ ਕਾਦੀਆਂ ਹਲਕੇ ਦੇ ਕਈ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਿਆ। ਉਣਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਦੇ ਹੀ ਉਸ ਦਾ ਨਿਪਟਾਰਾ ਵੀ ਕੀਤਾ। ਉਣਾਂ ਕਿਹਾ ਕਿ ਰੌਸ਼ਨ ਪੰਜਾਬ ਤਹਿਤ ਅਸੀਂ ਜਿੱਥੇ ਨਵੇਂ ਟਰਾਂਸਫ਼ਾਰਮਰ ਲਗਵਾ ਰਹੇ ਹਾਂ ਉੱਥੇ ਬਿਜਲੀ ਦੀ ਨਵੀਆਂ ਤਾਰਾਂ ਨੂੰ ਵੀ ਪਾਇਆ ਜਾ ਰਿਹਾ ਹੈ। ਉਣਾਂ ਨੇ ਦੱਸਿਆ ਕਿ ਕਾਦੀਆਂ ਦੀ ਪਾਣੀ ਦੀ ਟੈਂਕੀ ਲਈ ਬਜਟ ਪਾਸ ਹੋ ਗਿਆ ਹੈ ਅਤੇ 16 ਕਿੱਲੋਮੀਟਰ ਪਾਈਪ ਲਾਈਨ ਵਿਛਾ ਕੇ ਪਾਣੀ ਦੀ ਸਪਲਾਈ ਮੋਟਰਾਂ ਦੇ ਰਾਹੀਂ ਪਾਣੀ ਕਢਵਾ ਕੇ ਘਰਾਂ ਤੱਕ ਸਿੱਧੀ ਕੀਤੀ ਜਾਵੇਗੀ। ਵਾਟਰ ਟਰੀਟਮੈਂਟ ਪਲਾਂਟ ਲਈ ਜਗਾ ਲੈ ਲਈ ਗਈ ਹੈ। ਵਾਟਰ ਟਰੀਟਮੈਂਟ ਪਲਾਂਟ ਲੱਗਣ ਤੋਂ ਬਾਅਦ ਪਾਣੀ ਦੀ ਸਪਲਾਈ ਵਾਟਰ ਟਰੀਟਮੈਂਟ ਪਲਾਂਟ ਰਾਹੀਂ ਸ਼ਹਿਰ ਚ ਹੋਵੇਗੀ। ਉਣਾਂ ਦੱਸਿਆ ਕਿ ਸੀਵਰੇਜ ਦੀ ਜਿਹੜੀ ਮੰਗ ਚਿਰਾਂ ਤੋਂ ਲਟਕੀ ਹੋਈ ਹੈ ਸੀਵਰੇਜ ਵੀ ਪਾਇਆ ਜਾਵੇਗਾ। ਇਸੇ ਤਰਾਂ ਉਣਾਂ ਕਿਹਾ ਕਿ ਜਮਾਤੇ ਅਹਿਮਦੀਆ ਦੇ ਦਸੰਬਰ ਮਹੀਨੇ ਵਿੱਚ ਹੋਣ ਵਾਲੇ ਜਲਸਾ ਸਾਲਾਨਾ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਤਾਦਾਦ ਚ ਸ਼ਰਧਾਲੂ ਕਾਦੀਆਂ ਪਹੁੰਚਦੇ ਹਨ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਦੀ ਅੰਦਰ ਦੀਆਂ ਸੜਕਾਂ ਦਾ ਕੰਮ ਵੀ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਦੇ ਲਈ ਕਾਰਵਾਈ ਚੱਲ ਰਹੀ ਹੈ। ਇਸ ਮੋਕੇ ੳਹਨਾਂ ਦੇ ਨਾਲ ਬਬੀਤਾ ਖੋਸਲਾ,ਡਾਕਟਰ ਕਾਲੀਆ,ਗੁਰਮੇਜ ਸਿੰਘ,ਸੁੱਖਾ ਸਪੰਚ,ਮਰਕੀਟ ਕਮੇਟੀ ਚਿਅਰਮੈਨ ਕਾਦੀਆਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸੱਨ

ਸਰਕਾਰੀ ਹਾਈ ਸਕੂਲ ਬਸਰਾਏ ਵਿੱਚ ਸਾਇੰਸ ਅਤੇ ਗਣਿਤ ਵਿਸ਼ੇ ਦਾ ਮੇਲੇ ਦਾ ਆਯੋਜਨ

ਕਾਦੀਆ 15 ਅਕਤੂਬਰ(ਤਾਰੀ)ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਪਰਮਜੀਤ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਬਸਰਾਏ...

ਪਿੰਡ ਖੁੱਜਾਲਾ ਵਿਖੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਖੇਤੀ ਸੰਦਾਂ ਦੀ ਵਰਤੋਂ ਸਬੰਧੀ ਕੀਤਾ ਜਾਗਰੂਕ

ਬਟਾਲਾ,13 ਅਕਤੂਬਰ  ( ਸਲਾਮ ਤਾਰੀ) ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਦਾਸਪੁਰ  ਰੋਹਿਤ ਗਿੱਲ ਦੀ ਅਗਵਾਈ ਹੇਠ ਸਹਿਕਾਰਤਾ ਵਿਭਾਗ ਗੁਰਦਾਸਪੁਰ ਦੇ ਨਰਿੰਦਰ ਕੁਮਾਰ ਇੰਸਪੈਕਟਰ- ਕਮ- ਕਲੱਸਟਰ...

ਪਿੰਡਾਂ ਦੇ ਸਰਬਪੱਖੀ ਵਿਕਾਸ ਕੰਮਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਵਿਧਾਇਕ ਐਡਵੋਕੇਟ ਅਮਰਪਾਲ ਸਿੰਘ

ਸ੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ, 13 ਅਕਤੂਬਰ  (ਸਲਾਮ ਤਾਰੀ) ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਊਧਨਵਾਲ ਤੋਂ ਚੌੜਾ-ਮਧਰਾ, ਐਨੋਕੋਟ ਤੋਂ ਦਹੀਆ ਤੇ ਵੀਲਾ ਬੱਜੂ ਤੋਂ ਬੋਲੇਵਾਲ ਪੁਲ...

ਪਾਕਿਸਤਾਨ ਦੇ ਰੱਬਵਾ ਸ਼ਹਿਰ ਦੀ ਮਸਜਿਦ ਮਹਦੀ ਤੇ ਹੋਏ ਦਹਿਸ਼ਤਗਰਦ ਹਮਲੇ ਦੀ ਮੁਸਲਿਮ ਜਮਾਤ ਅਹਿਮਦੀਆ ਨੇ ਕੀਤੀ ਨਿਖੇਦੀ l

ਕਾਦੀਆਂ 12 ਅਕਤੂਬਰ (ਸਲਾਮ ਤਾਰੀ)  ਮੁਸਲਿਮ ਜਮਾਤ ਅਹਿਮਦੀਆ  ਭਾਰਤ ਦੇ ਬੁਲਾਰੇ ਮੌਲਾਨਾ ਕੇ ਤਾਰਿਕ  ਅਹਿਮਦ ਨੇ ਜਾਰੀ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਹੈ ਕਿ  ਬੀਤੇ ਦਿਨ...

Popular

Subscribe