ਕਾਦੀਆਂ 17 ਮਈ (ਸਲਾਮ ਤਾਰੀ ) ਕਾਦੀਆਂ ਦੇ ਮਸ਼ਹੂਰ ਫੁਟਬਾਲ ਖਿਡਾਰੀ ਸੁਲਤਾਨ ਅਹਿਮਦ ਦਾ ਕਾਦੀਆਂ ਵਿੱਖੇ ਦੇਹਾਂਤ ਹੋ ਗਿਆ । ਸੁਲਤਾਨ ਅਹਿਮਦ ਦੀ ੳਮਰ ਤਕਰੀਬਨ 49 ਸਾਲ ਸੀ ਅਤੇ ਕੁੱਝ ਮਹੀਨੇ ਤੋ ਬਿਮਾਰ ਚਲੇ ਆ ਰਹੇ ਸੀ। ਸੁਲਤਾਨ ਅਹਿਮਦੀਆ ਫੁਟਬਾਲ ਕਲਬ ਲਈ ਇਕ ਲੰਬੇ ਸਮੇ ਤੱਕ ਫੁਟਬਾਲ ਖੇਡਦੇ ਰਹੇ ਹੱਨ ਅਤੇ ਹੁਣ ਵੀ ੳਹ ਆਪਣੀ ਟੀਮ ਨੂੰ ੳਤਸ਼ਾਹਿਤ ਕਰਦੇ ਰਹਿੰਦੇ ਸੱਨ।
ਸੁਲਤਾਨ ਅਹਿਮਦ ਦੇ ਨਿਧਨ ਤੋ ਬਾਦ ਫੁਟਬਾਲ ਪ੍ਰੇਮੀਆਂ ਅਤੇ ਧਾਰਮਿਕ, ਸਿਆਸੀ ਜੰਥੇਬੰਦੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।