ਸਕੂਲੀ ਵਿਦਿਆਰਥੀਆਂ ਲਈ ਲਾਇਆ ਨਜਰ ਚੈਕਅਪ ਕੈੰਪ ਹੁਣ ਤੱਕ ਲੋੜਵੰਦ ਵਿਦਿਆਰਥੀਆਂ ਨੂੰ 30 ਨਜ਼ਰ ਦੀਆਂ ਐਨਕਾਂ ਵੰਡੀਆਂ ਜਾ ਚੁੱਕੀਆਂ- ਓਪਥਲਮਿਕ ਅਫਸਰ ਸ਼੍ਰੀ ਕਾਰਤਿਕ ਗੁਲਾਟੀ

Date:

ਕਾਦੀਆ, 6ਮਈ(ਸਲਾਮ ਤਾਰੀ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ  ਵੱਲੋਂ ਚੱਲ ਰਹੇ ਪ੍ਰੋਗਰਾਮਾਂ ਅਧੀਨ ਸਿਵਲ ਸਰਜਨ ਗੁਰਦਾਸਪੁਰ  ਡਾਕਟਰ  ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ, ਐਸ ਐਮ ਓ ਆਈ ਮੋਬਾਇਲ ਯੂਨਿਟ ਡਾਕਟਰ ਵਿਮੀ ਮਹਾਜਨ ਦੀ ਅਗਵਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਬਲਾਕ ਭਾਮ  ਅਧੀਨ  ਆਉਂਦੇ ਸਕੂਲੀ ਬੱਚਿਆਂ ਨੂੰ  ਆਰ ਬੀ ਐਸ ਕੇ ਪ੍ਰੋਗਰਾਮ ਹੇਠ ਨਜ਼ਰ ਦੀਆਂ ਐਨਕਾਂ  ਮੁਫ਼ਤ ਵੰਡੀਆਂ ਗਈਆਂ। ਓਪਥਲਮਿਕ ਅਫਸਰ ਸ਼੍ਰੀ ਕਾਰਤਿਕ ਗੁਲਾਟੀ ਨੇ ਦੱਸਿਆ ਕਿ ਨੈਸ਼ਨਲ ਪ੍ਰੋਗਰਾਮ  ਕੰਟਰੋਲ ਆਫ ਬਲਾਇੰਡਨੈੱਸ ਹੇਠ ਬਲਾਕ ਭਾਮ ਦੇ ਵੱਖੋ ਵੱਖਰੇ ਸਰਕਾਰੀ ਹਸਪਤਾਲਾਂ ਵਿਖੇ ਸਿਹਤ ਵਿਭਾਗ ਵੱਲੋਂ ਸਕੂਲੀ ਬੱਚਿਆਂ ਦੀ ਨਜ਼ਰ ਚੈੱਕ ਕਰਨ ਦੇ ਕੈੰਪ ਲਗਾਏ ਜਾ ਰਹੇ ਹਨ।ਹਰ ਮਹੀਨੇ 2 ਕੈੰਪ ਸਕੂਲ ਵਿਖੇ ਲਗਾਉਣ ਦਾ ਟਾਰਗੇਟ ਹੈ ਜਿਸ ਦੀ ਪੂਰਤੀ ਕਰਦੇ ਹੋਏ ਹੁਣ ਤਕ  30 ਵਿਦਿਆਰਥੀਆਂ ਨੂੰ ਮੁਫ਼ਤ ਨਜਰ ਦੀਆਂ ਐਨਕਾਂ ਵੰਡੀਆਂ ਜਾ ਚੁੱਕੀਆਂ ਹਨ।
 ਇਸਦੇ ਨਾਲ ਹੀ  ਓ ਪੀ ਡੀ ਦੌਰਾਨ ਵੀ ਬੁਜ਼ੁਰਗਾਂ ਦੀ ਸਿਹਤ ਸੰਭਾਲ ਅਧੀਨ ਓਹਨਾ ਦੀ ਘਟਦੀ ਨਜਰ  ਦਾ ਬਕਾਇਦਾ ਚੈਕਅਪ ਕੀਤਾ ਜਾ ਰਿਹਾ ਹੈ ਅਤੇ ਲੋੜਵੰਦਾਂ ਨੂੰ ਮੁਫ਼ਤ ਨਜਰ ਦੀਆਂ ਐਨਕਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਹੁਣ ਤੱਕ 120 ਬੁਜ਼ੁਰਗਾਂ ਨੂੰ ਐਨਕਾਂ ਵੰਡੀਆਂ ਜਾ ਚੁੱਕੀਆਂ ਹਨ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਸੀ ਐਚ ਸੀ ਭਾਮ ਵਿਖੇ ਰੋਜ਼ਾਨਾ ਅੱਖਾਂ ਦਾ ਚੈਕਪ ਹੋ ਰਿਹਾ ਹੈ। ਓ ਪੀ ਡੀ ਦੌਰਾਨ ਕੋਈ ਵੀ ਮਰੀਜ ਨਜਰ ਦੀ ਜਾਂਚ ਕਰਵਾ ਸਕਦਾ ਹੈ। ਇਲਾਕਾ ਵਾਸੀਆਂ ਨੂੰ ਇਸਦਾ ਵੱਧ ਤੋਂ ਵੱਧ ਲਾਹਾ ਲੈਣ ਚਾਹੀਦਾ ਹੈ। ਇਸ ਮੌਕੇ ਤੇ ਏ ਐਮ ਓ ਡਾਕਟਰ ਸੰਦੀਪ ,ਓਪਥਲਮਿਕ ਅਫਸਰ ਸ਼੍ਰੀ ਕਾਰਤਿਕ ਗੁਲਾਟੀ, ਬੀ ਈ ਈ ਸੁਰਿੰਦਰ ਕੌਰ, ਨਵਦੀਪ ਸਿੰਘ ਫਾਰਮੇਸੀ ਅਫਸਰ ਸਕੂਲੀ ਵਿਦਿਆਰਥੀ ਮੌਜੂਦ ਰਹੇ।

Share post:

Subscribe

Popular

More like this
Related

ਜਿਲ੍ਹਾ ਪੱਧਰੀ ਸਮਾਗਮ ਵਿੱਚ ਕੁਲਦੀਪ ਕੌਰ ਡੀ ਪੀ ਈ ਬਸਰਾਏ ਨੂੰ ਸਨਮਾਨਿਤ ਕੀਤਾ

ਕਾਦੀਆ 20 ਮਈ (ਤਾਰੀ) ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ...

ਤਾਲੀਮੁਲ ਇਸਲਾਮ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ ਦਾ ਨਤੀਜਾ 100% ਰਿਹਾ

 ਕਾਦੀਆਂ 20 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ...

ਫੈਜ਼ਾਨ ਅਹਿਮਦ ਨੇ ਸਾਈਂਸ  ਵਿੱਚ 100 ਵਿੱਚੋਂ 100 ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ

ਕਾਦੀਆਂ 19 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ...

ਅਲੀਮ ਅਹਿਮਦ ਨੇ ਮੈਥ ਵਿੱਚ 100 ਵਿੱਚੋਂ 100 ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ

ਕਾਦੀਆਂ 19 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ...