ਕਾਦੀਆਂ 1 ਮਈ (ਸਲਾਮ ਤਾਰੀ)
ਰਾਹਤ ਫਾਊਂਡੇਸ਼ਨ ਕਾਦੀਆਂ ਦੇ ਸਰਪ੍ਰਸਤ ਸ੍ਰ ਦਾ ਜਗਦੇਵ ਸਿੰਘ ਬਾਜਵਾ ਯੂ ਐਸ ਏ ਦੀ ਰਹਿਨੁਮਾਈ ਹੇਠ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਸ੍ਰੀ ਰਾਮ ਲਾਲ ਜੀ ਨੇ ਮਜ਼ਦੂਰ ਦਿਵਸ ਨੂੰ ਸਮਰਪਿਤ ਹੁੰਦਿਆਂ ਹੋਇਆ ਕਾਦੀਆਂ ਵਿਖੇ ਮਜ਼ਦੂਰਾਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਅਤੇ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੋ ਕੇ ਆਪਣਾ ਤੇ ਆਪਣੇ ਸਾਥੀਆਂ ਨਾਲ ਖੁਸ਼ੀ ਦਾ ਮੁਜਾਹਰਾ ਕੀਤਾ ਅਤੇ ਉਨ੍ਹਾਂ ਦੀ ਸੱਚੀ ਸੁੱਚੀ ਕਿਰਤ ਨੂੰ ਸਲਾਮ ਕੀਤਾ ਜੋ ਮਿਹਨਤ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ।ਇਸ ਸਮੇਂ ਸੰਸਥਾ ਦੇ ਮੈਂਬਰ ਸ੍ਰੀ ਕੁਲਭੂਸ਼ਣ ਸਲੋਤਰਾ, ਸ੍ਰੀ ਰਣਜੀਤ ਸਿੰਘ, ਸ੍ਰੀ ਪਰਮਜੀਤ ਸਿੰਘ, ਕੈਸ਼ੀਅਰ ਵਿਪਨ ਕੁਮਾਰ, ਮਾਸਟਰ ਅਜੇ ਕੁਮਾਰ, ਰਾਹੁਲ ਸਲੋਤਰਾ, ਸੀਨੀਅਰ ਲੈਕਚਰਾਰ ਦਿਲਬਾਗ ਸਿੰਘ, ਲਵਲੀ ਕੋਹਾੜ,ਗੋਰੀ ਖੋਸਲਾ,ਪੰਮਾ ਜੀ, ਨੀਟਾ ਜੀ,ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸੀ।