ਕਾਦੀਆਂ ਦੇ ਇਕ ਦੁਕਾਨਦਾਰ ਨੂੰ ਮਿਲੀ ਧਮਕੀ ਭਰੀ ਚਿੱਠੀ- ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੋਲ

Date:

ਕਾਦੀਆਂ 19 ਅਪ੍ਰੈਲ (ਸਲਾਮ ਤਾਰੀ) ਕਾਦੀਆਂ ਦੀ ਇਕ ਦੁਕਾਨ ਵਿੱਚ ਧਮਕੀ ਭਰੀ ਚਿੱਠੀ ਸੁੱਟੇ ਜਾਣ ਤੋ ਬਾਦ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੋਲ ਹੈ। ਮਿਲੀ ਜਾਨਕਾਰੀ ਅਨੂਸਾਰ ਗੁਰਲਾਲ ਜਰਨਲ ਸਟੋਰ ਜਿੱਸ ਦੀ ਦੁਕਾਨ ਨੂੰ ਕੁਝ ਹੀ ਮਹੀਨੇ ਪਹਿਲਾਂ ਭੇਦ ਭਰੇ ਹਲਾਤਾਂ ਵਿੱਚ ਲੱਗ ਗਈ ਸੀ ਇਹ ਦੁਕਾਨ ਇਕ ਵਾਰੀ ਫਿਰ ਤੋ ਚਰਚਾ ਵਿੱਚ ਹੈ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਗੁਰਲਾਲ ਜਰਨਲ ਸਟੋਰ ਦੇ ਮਾਲਿਕ ਸੰਜੀਵ ਕੁਮਾਰ ਭਾਟੀਆ ਨੇ ਕਿਹਾ ਕਿ ਦੋ ਦਿੱਨ ਪਹਿਲਾਂ ਹੀ ਮੇਰੀ ਦੁਕਾਨ ਦੇ ਅੰਦਰ ਕੋਈ ਅਣਪਛਾਤਾ ਵਿਅਕਤੀ ਇਕ ਧਮਕੀ ਭਰੀ ਚਿੱਠੀ ਸੁੱਟ ਗਿਆ ਜਿਸ ਦੀ ਸੁਚਨਾਂ ਮੈਂ ਪੁਲਸ ਨੂੰ ਦੇ ਦਿੱਤੀ ਹੇ।

ਪੁਲਸ ਸੀ ਸੀ ਟੀਵੀ ਦੇ ਅਧਾਰ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਜੀਵ ਕੁਮਾਰ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਵੀ ਮੇਰੀ ਦੁਕਾਨ ਵਿੱਚ ਭੇਦ ਭਰੇ ਹਲਾਤਾਂ ਵਿੱਚ ਅੱਗ ਲੱਗ ਗਈ ਸੀ ਜਿਸ ਨਾਲ ਮੇਰਾ ਵੱਡਾ ਨੁਕਸਾਨ ਹੋ ਗਿਆ ਸੀ। ੳਹਨਾਂ ਕਿਹਾ ਕਿ ਅਸੀਂ ਅਜੇ ੳਸ ਨੁਕਸਾਨ ਤੋ ੳਭਰ ਨਹੀਂ ਪਾਏ ਹਾਂ ਤਾਂ ਇਕ ਹੋਰ ਧਮਕੀ ਭਰੀ ਚਿੱਠੀ ਸਾਨੂੰ ਮਿਲ ਗਈ ਹੈ। ੳਹਨਾਂ ਕਿਹਾ ਕਿ ਸਾਨੂੰ ਹੀ ਕਿੳਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਅੱਜ ਇਸੇ ਸਬੰਧ ਵਿੱਚ ਪੰਜਾਬ ਬੀ ਜੇ ਪੀ ਦੇ ੳਪ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ ਗੁਰਲਾਲ ਜਰਨਲ ਸਟੋਰ ਤੇ ਪਹੁੰਚੇ ਅਤੇ ਸਟੋਰ ਦੇ ਮਾਲਿਕਾਂ ਨੂੰ ਯਕੀਨ ਦਿਲਾੳਂਦੇ ਹੋਏ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ੳਹਨਾਂ ਪੰਜਾਬ ਦੇ ਹਲਾਤਾਂ ਤੇ ਚਿੰਤਾ ਜ਼ਾਹਿਰ ਕਰਦੇ ਕਿਹਾ ਕਿ ਪੰਜਾਬ ਦੇ ਹਲਾਤ ਖਰਾਬ ਹਂੋਦੇ ਜਾ ਰਹੇ ਹੱਨ ਅਤੇ ਇਸ ਦੀ ਜ਼ਿਮੇਦਾਰ ਆਮ ਆਦਮੀ ਪਾਰਟੀ ਹੈ ਜੋ ਕਾਨੂਨ ਵਿਵਸਥਾ ਨੂੰ ਕਾਬੂ ਕਰਨ ਵਿੱਚ ਨਕਾਮ ਰਹੀ ਹੈ।

ਇਸ ਮਾਮਲੇ ਬਾਰੇ ਐਸ ਐਚ ੳ ਨਿਰਮਲ ਸਿੰਘ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...