ਕਾਦੀਆਂ 13 ਅਪ੍ਰੈਲ (ਸਲਾਮ ਤਾਰੀ) ਪਿਛਲੇ ਦਿਨੀ ਪਿੰਡ ਠੱਕਰ ਸੰਧੂ ਵਿੱਚ ਕਰਵਾਏ ਗਏ ਸਲਾਨਾ ਕਬੱਡੀ ਟੂਰਨਾਮੈਨਟ ਵਿੱਚ ਕਬੱਡੀ ਖਿਡਾਰੀ ਸਮੀਰ ਨੂੰ 6 ਫੁਟ ਦੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਗੱਲ ਹੈ ਕਿ ਸਮੀਰ ਕਬੱਡੀ ਦੇ ਮੈਦਾਨ ਵਿੱਚ ਕਈ ਮੱਲਾਂ ਮਾਰ ਚੁਕੀਆ ਹੈ ਜਿਸ ਕਰ ਕੇ ਲੱਵ ਸੰਧੂ,ਸ਼ਰਨ ਸ਼ੰਧੂ ਅਤੇ ਸ਼ਹੀਦ ਭਗਤ ਸਿੰਘ ਯੂਥ ਅਤੇ ਸਪੋਰਟਸ ਕਮੇਟੀ ਵਲੋ ਸਨਮਾਨਿਤ ਕੀਤਾ ਗਿਆ। ਇਸ ਮੋਕੇ ਡੀ ਐਸ ਪੀ ਕੁਲਬੀਰ ਸਿੰਘ ਸੰਧੂ,ਕਾਮਰੇਡ ਅਜੀਤ ਸਿੰਘ ਸੰਧੂ,ਗੁਰਵਿੰਦਰ ਸਿੰਘ ਸੰਧੂ,ਪ੍ਰਤਾਪ ਸਿੰਘ ਸੰਧੂ,ਠੇਕੇਦਾਰ ਕਸ਼ਮੀਰ ਸਿੰਘ ਸੰਧੂ,ਜੁਗਿੰਦਰ ਸਿੰਘ ਸੰਧੂ,ਮੇਹਤਾਬ ਸਿੰਘ ਸੰਧੂ,ਅਮ੍ਰਿਤ ਸੰਧੂ,ਕਰਨ ਸੰਧੂ,ਰੋਬਨ ਸੰਧੂ,ਜਸ਼ਨ ਸੰਧੂ ਹਾਜ਼ਰ ਸੱਨ
ਕਬੱਡੀ ਖਿਡਾਰੀ ਸਮੀਰ ਨੂੰ ਕੀਤਾ ਗਿਆ ਸਨਮਾਨਿਤ
Date: