ਬਟਾਲਾ 11 ਅਪ੍ਰੈਲ ( ਅਬਦੁਲ ਸਲਾਮ ਤਾਰੀ) ‘ਪੰਜਾਬ ਸਿਖਿਆ ਕ੍ਰਾਂਤੀ’ ਪ੍ਰੋਜੈਕਟ ਤਹਿਤ ਸ੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਦੇ ਅੱਜ ਵੱਖ-ਵੱਖ ਸਰਕਾਰੀ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਖੇ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਵਲੋਂ 95 ਲੱਖ 2200 ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ।
ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਭਰਥ ਵਿਖੇ 26 ਲੱਖ 39 ਹਜ਼ਾਰ 400 ਰੁਪਏ, ਨੰਗਲ ਝੋਰ ਵਿਖੇ 22 ਲੱਖ 7800 ਰੁਪਏ, ਢਪਈ ਵਿਖੇ 1 ਲੱਖ 10000 ਰੁਪਏ, ਬਾਮ ਵਿਖੇ 9 ਲੱਖ 51 ਹਜ਼ਾਰ ਰੁਪਏ ਅਤੇ ਭਾਮੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਕੇ 4 ਲੱਖ 68 ਹਜ਼ਾਰ ਰੁਪਏ ਦੇ ਵਿਕਾਸ ਕੰਮ ਕਰਵਾਏ ਗਏ ਹਨ। ਇਸੇ ਤਰਾਂ ਸੀਨੀਅਰ ਸੈਕੰਡਰੀ ਸਕੂਲ ਭਾਮ ਵਿਖੇ 36 ਲੱਖ 55 ਹਜ਼ਾਰ ਰੁਪਏ, ਭਾਮੜੀ ਵਿਖੇ 4 ਲੱਖ 40 ਹਜ਼ਾਰ ਰੁਪਏ ਅਤੇ ਢਪਈ ਵਿਖੇ 11 ਲੱਖ 11 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਹਨ।
ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕਰਦਿਆਂ ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਜਿੱਥੇ ਅਣਗੋਲਿਆ ਗਿਆ ਹੈ, ਉਥੇ ਮੌਜੂਦਾ ਸਰਕਾਰ ਨੇ ਆਪਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਸਕੂਲ ਬਿਲਡਿੰਗ ਦੀ ਨੁਹਾਰ ਬਦਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਤੇ ਸਰਕਾਰੀ ਸਕੂਲ ਪ੍ਰਤੀ ਮਾਪਿਆਂ ਤੇ ਬੱਚਿਆਂ ਦਾ ਰੁਝਾਨ ਕਾਇਮ ਰੱਖਣ ਲਈ ਲੋੜ ਅਨੁਸਾਰ ਬੁਨਿਆਦੀ ਢਾਚੇ ਵਿਚ ਅਪੇਡੇਸ਼ਨ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਕੂਲਾਂ ਵਿਖੇ ਨਵੀਆਂ-ਨਵੀਆਂ ਬਿਲਡਿੰਗਾਂ ਦੀ ਉਸਾਰੀ, ਕਿਚਨ ਸ਼ੈਡ, ਬਿਲਡਿੰਗ ਦੀ ਆਕਰਸ਼ਿਤ ਕਰਦੀ ਪੇਟਿੰਗਾਂ, ਪਾਰਕ, ਖੇਡ ਦੇ ਮੈਦਾਨ, ਮਿਡ ਡੇਅ ਮਿਲ ਤਹਿਤ ਵਧੀਆ ਖਾਣਾ, ਵਰਦੀਆਂ, ਕਿਤਾਬਾਂ, ਏ.ਸੀ. ਕਲਾਸ ਰੂਮ, ਲੜਕੇ-ਲੜਕੀਆਂ ਲਈ ਵੱਖਰਾ-ਵੱਖਰਾਂ ਪਖਾਨਾ ਅਤੇ ਹੋਰ ਵਿਕਾਸ ਕਾਰਜਾਂ ਜੋ ਕਿ ਸਕੂਲਾਂ ਦੇ ਬਹੁਪੱਖੀ ਵਿਕਾਸ ਵਿਚ ਭੁਮਿਕਾ ਨਿਭਾਉਂਦੇ ਹਨ, ਦੀ ਪੂਰਤੀ ਕੀਤੀ ਜਾ ਰਹੀ ਹੈ।