ਅਹਿਮਦੀਆ ਯੂਥ ਵਿੰਗ ਭਾਰਤ ਵੱਲੋਂ ਦਿਲ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ

Date:

ਕਾਦੀਆਂ,25 ਜਨਵਰੀ (ਸਲਾਮ ਤਾਰੀ): ਅਹਿਮਦੀਆ ਯੂਥ ਵਿੰਗ ਭਾਰਤ ਵੱਲੋਂ ਅੱਜ ਦਿਲ ਦੇ ਮਰੀਜ਼ਾਂ ਅਤੇ ਸ਼ੂਗਰ ਦੇ ਮਰੀਜ਼ਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਅਹਿਮਦੀਆ ਨੂਰ ਹਸਪਤਾਲ ਵਿਖੇ ਲਗਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਪਹੁੰਚ ਕੇ ਆਪਣੀ ਜਾਂਚ ਕਰਵਾਈ।
ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਪੂਰੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਕੈਂਪ ਦਾ ਸ਼ੁਭ ਆਰੰਭ ਕੁਰਾਨ ਪਾਕ ਦੀ ਤਿਲਾਵਤ ਨਾਲ ਕੀਤਾ ਗਿਆ, ਜਿਸ ਨਾਲ ਸਮੂਹ ਵਾਤਾਵਰਣ ਆਧਿਆਤਮਿਕਤਾ ਅਤੇ ਸੇਵਾ ਭਾਵਨਾ ਨਾਲ ਭਰਪੂਰ ਨਜ਼ਰ ਆਇਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅਹਿਮਦੀਆ ਯੂਥ ਵਿੰਗ ਭਾਰਤ ਦੇ ਪ੍ਰਧਾਨ ਨਿਆਜ਼ ਨਾਇਕ ਨੇ ਕਿਹਾ ਕਿ ਅਹਿਮਦੀਆ ਯੂਥ ਵਿੰਗ ਪੂਰੇ ਭਾਰਤ ਵਿੱਚ ਮਾਨਵਤਾ ਦੀ ਸੇਵਾ ਲਈ ਵੱਧ ਚੜ੍ਹ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਥ ਵਿੰਗ ਵੱਲੋਂ ਸਮੇਂ-ਸਮੇਂ ‘ਤੇ ਮੁਫ਼ਤ ਮੈਡੀਕਲ ਕੈਂਪ, ਖੂਨ ਦਾਨ ਕੈਂਪ ਅਤੇ ਹੋਰ ਸਮਾਜ ਸੇਵਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਤਾਂ ਜੋ ਲੋੜਵੰਦ ਲੋਕਾਂ ਤੱਕ ਮਦਦ ਪਹੁੰਚ ਸਕੇ।
ਇਸ ਮੌਕੇ ਅਹਿਮਦੀਆ ਜਮਾਤ ਦੇ ਬੁਲਾਰੇ ਕੇ. ਤਾਰਿਕ ਅਹਿਮਦ ਨੇ ਕਿਹਾ ਕਿ ਅੱਜ ਗਣਤੰਤਰ ਦਿਵਸ ਨੂੰ ਸਮਰਪਿਤ ਇਹ ਮੈਡੀਕਲ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨਾਲ ਪਿਆਰ ਅਤੇ ਉਸ ਦੀ ਸੇਵਾ ਕਰਨਾ ਹਰ ਨਾਗਰਿਕ ਦਾ ਫਰਜ਼ ਹੈ ਕਿਉਂਕਿ “ਦੇਸ਼ ਨਾਲ ਮੁਹੱਬਤ ਇਮਾਨ ਦਾ ਹਿੱਸਾ ਹੈ।” ਉਨ੍ਹਾਂ ਹੋਰ ਕਿਹਾ ਕਿ ਜਮਾਤੇ ਅਹਿਮਦੀਆ ਮਾਨਵਤਾ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਮੇਸ਼ਾ ਤੋਂ ਹੀ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ।
ਇਸ ਮੌਕੇ ਨੂਰ ਹਸਪਤਾਲ ਦੇ ਐਡਮਿਨਿਸਟਰੇਟਰ ਨਾਸਰ ਵਹੀਦ, ਡਾਕਟਰ ਤਾਰਕ ਅਹਿਮਦ, ਡਾਕਟਰ ਮਹਿਮੂਦ ਬੱਟ, ਡਾਕਟਰ ਮੰਜੂ, ਡਾਕਟਰ ਮਰੀਅਮ, ਡਾਕਟਰ ਇਮਰਾਨ, ਡਾਕਟਰ ਬਦਰ, ਡਾਕਟਰ ਨਿਸ਼ਾਨ, ਡਾਕਟਰ ਮਾਜਦ, ਅਬਦੁਲ ਵਾਸੇ ਚੱਠਾ, ਮੁਨੀਰ ਅਹਿਮਦ ਹਾਫਿਜ਼ਾਬਾਦੀ, ਮੁਹੰਮਦ ਨੂਰੁਦੀਨ, ਸਰਜੀਲ ਅਹਿਮਦ, ਸਬਾਹਤ ਰਜ਼ਾ, ਡਾਕਟਰ ਹਫੀਜ਼, ਮੌਲਾਨਾ ਮੁਹੰਮਦ ਹਮੀਦ ਕੌਸਰ, ਮੁਹੰਮਦ ਸ਼ਰੀਫ ਕੌਸਰ ਸਮੇਤ ਹੋਰ ਕਈ ਪਤਵੰਤੇ ਵਿਅਕਤੀ ਹਾਜ਼ਰ ਸਨ।
ਕੈਂਪ ਵਿੱਚ ਆਏ ਮਰੀਜ਼ਾਂ ਨੇ ਅਹਿਮਦੀਆ ਯੂਥ ਵਿੰਗ ਭਾਰਤ ਅਤੇ ਨੂਰ ਹਸਪਤਾਲ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੁਫ਼ਤ ਮੈਡੀਕਲ ਕੈਂਪ ਲੋੜਵੰਦ ਲੋਕਾਂ ਲਈ ਵੱਡੀ ਰਹਿਮਤ ਸਾਬਤ ਹੁੰਦੇ ਹਨ।

Share post:

Subscribe

Popular

More like this
Related