ਨਵਨੀਤ ਕੌਰ ਨੂੰ ਮਾਰਵਲ ਆਫ ਸਹੋਦਿਆ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ

Date:

 ਕਾਦੀਆਂ ,19 ਨਵੰਬਰ (ਸਲਾਮ ਤਾਰੀ) ਐੱਸ ਐੱਸ ਬਾਜਵਾ ਮੈਮੋਰੀਅਲ ਪਬਲਿਕ ਸਕੂਲ  ਦੀ ਵਿਦਿਆਰਥਣ ਨਵਨੀਤ ਕੌਰ (+1 ਮੈਡੀਕਲ )ਨੂੰ ਮਾਰਵਲ ਆਫ ਸਹੋਦਿਆ  ਟਰਾਫੀ ਅਤੇ ਪ੍ਰਮਾਣ ਪੱਤਰ ਦੇ ਨਾਲ ਸਨਮਾਨਿਤ ਕੀਤਾ ਗਿਆ । ਸਹੋਦਿਆ ਸਕੂਲ  ਕੰਪਲੈਕਸ ਦੁਆਰਾ ਆਰ ਡੀ ਖੋਸਲਾ ਡੀ ਏ ਵੀ ਸਕੂਲ ਦੀ  ਪ੍ਰਿੰਸੀਪਲ ਡਾਕਟਰ ਬਿੰਦੂ ਭੱਲਾ ਦੀ ਨਿਗਰਾਨੀ ਵਿੱਚ ਇਹ ਸਮਾਰੋਹ ਕਰਵਾਇਆ ਗਿਆ ਸੀ।  ਜਿਸ ਵਿੱਚ ਸੀਬੀਐੱਸਈ ਦੇ ਅਧੀਨ 21 ਸਕੂਲਾਂ ਦੇ ਵਿਦਿਆਰਥੀਆਂ ਅਤੇ ਪ੍ਰਿੰਸੀਪਲਾਂ ਨੇ ਭਾਗ ਲਿਆ। ਸਮਾਰੋਹ ਵਿੱਚ ਵੱਖ-ਵੱਖ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਐੱਮ.ਐੱਲ ਸ਼ਰਮਾ (ਰਾਸ਼ਟਰੀ ਪੁਰਸਕਾਰ ਵਿਜੇਤਾ) ਨੇ ਕਿਹਾ ਕਿ ਐੱਸ ਐੱਸ  ਬਾਜਵਾ ਸਕੂਲ ਵਿੱਚ ਬੱਚਿਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਹਰ ਮੌਕਾ ਦਿੱਤਾ ਜਾਂਦਾ ਹੈ। ਸਕੂਲ ਦੇ ਚੇਅਰਮੈਨ  ਡਾ: ਰਾਜੇਸ਼ ਸ਼ਰਮਾ ਅਤੇ ਕੋਆਰਡੀਨੇਟਰ ਸ਼ਾਲਿਨੀ ਸ਼ਰਮਾ ਨੇ ਨਵਨੀਤ ਕੌਰ ਨੂੰ ਉਸ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ | ਸਕੂਲ ਦੀ ਪ੍ਰਿੰਸੀਪਲ ਕੋਮਲ ਅਗਰਵਾਲ ਅਤੇ ਵਾਈਸ ਪ੍ਰਿੰਸੀਪਲ ਕਪਿਲ ਸ਼ਰਮਾ ਨੇ  ਵੀ ਨਵਨੀਤ ਕੌਰ ਦੀ ਇਸ ਉਪਲੱਬਧੀ ਤੇ ਖੁਸ਼ੀ ਵਿਅਕਤ ਕੀਤੀ ਅਤੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਨਵਨੀਤ ਕੌਰ ਦੀ ਇਸ ਉਪਲੱਬਧੀ ਦੇ ਨਾਲ  ਨਾ ਕੇਵਲ ਸਕੂਲ ਦਾ ਨਾਮ ਰੌਸ਼ਨ ਹੋਇਆ ਹੈ ਬਲਕਿ ਇਹ ਸਾਬਤ ਵੀ ਹੋਇਆ ਹੈ ਕਿ ਸਖ਼ਤ ਮਿਹਨਤ ਅਤੇ ਸਮਰਪਣ ਦੇ ਨਾਲ ਕੁਝ ਵੀ ਹਾਸਿਲ ਕੀਤਾ ਜਾ ਸਕਦਾ ਹੈ ਸਾਨੂੰ ਆਪਣੀਆਂ ਉਪਲੱਬਧੀਆਂ ਤੇ ਮਾਣ ਹੈ। ਨਵਨੀਤ ਕੌਰ ਦੀ ਇਸ ਸਫਲਤਾ ਦੇ ਪਿੱਛੇ ਮਾਤਾ ਪਿਤਾ ਅਤੇ   ਅਧਿਆਪਕਾਂ ਦਾ ਅਹਿਮ ਯੋਗਦਾਨ ਹੈ ਜਿਨਾਂ ਨੇ ਉਸਨੂੰ ਹਮੇਸ਼ਾ ਪ੍ਰੋਤਸਾਹਿਤ ਕੀਤਾ ।
ਅੱਗੇ ਵੀ ਨਵਨੀਤ ਕੌਰ ਦੇ ਇਸ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ !ਅਸੀਂ ਉਸ ਦੇ ਲਈ   ਹੋਰ ਜਿਆਦਾ ਸਫਲਤਾਵਾਂ ਪ੍ਰਾਪਤ ਕਰਨ ਦੀ ਕਾਮਨਾ ਕਰਦੇ ਹਾਂ

Share post:

Subscribe

Popular

More like this
Related

ਸ੍ਰੀ ਗੁਰੂ ਕ੍ਰਿਪਾ ਮਾਡਲ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ।

ਕਾਦੀਆਂ 7 ਅਪ੍ਰੈਲ ( ਸਲਾਮ ਤਾਰੀ) :- ਸ੍ਰੀ ਗੁਰੂ ਕ੍ਰਿਪਾ ਮਾਡਲ...

ਭੰਗਵਾ ਰੋਡ ਨੇੜੇ ਗਸ਼ਤ ਦੌਰਾਨ ਪੁਲਿਸ ਨੇ ਨੌਜਵਾਨ ਨੂੰ 6 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

 ਕਾਦੀਆਂ, 29 ਮਾਰਚ (ਤਾਰੀ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼...